ਬਰਮਿੰਘਮ ਦੇ ਸਿੱਖ ਬੱਚੇ ਨੂੰ ਸਕੂਲ ਵਿੱਚ ਕ੍ਰਿਪਾਨ ਪਾਉਣ ਦੀ ਖੁੱਲ੍ਹ ਮਿਲੀ

kirpan
ਲੰਡਨ, 16 ਅਪ੍ਰੈਲ (ਪੋਸਟ ਬਿਊਰੋ)- ਬਰਮਿੰਘਮ ਸਕੂਲ ਵਿੱਚ ਇੱਕ ਸਿੱਖ ਵਿਦਿਆਰਥੀ ਨੂੰ ਕ੍ਰਿਪਾਨ ਪਾ ਕੇ ਜਾਣ ਦੀ ਪਾਬੰਦੀ ਦਾ ਮੁੱਦਾ ਸਿੱਖ ਹੈਲਪਲਾਈਨ ਚੈਰਿਟੀ ਵੱਲੋਂ ਦਖਲ ਦੇ ਕੇ ਹੱਲ ਕਰ ਦਿੱਤਾ ਗਿਆ ਹੈ। ਇਸ ਦੇ ਚਲਦਿਆਂ ਸਕੂਲ ਨੇ ਆਪਣਾ ਫੈਸਲਾ ਬਦਲ ਦਿੱਤਾ ਹੈ।
ਸਿੱਖ ਹੈਲਪਲਾਈਨ ਚੈਰਿਟੀ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਬਰਮਿੰਘਮ ਸਿਟੀ ਦੇ ਸਕੂਲ ਵਿੱਚ ਇੱਕ ਸਿੱਖ ਵਿਦਿਆਰਥੀ ਨੂੰ ਕ੍ਰਿਪਾਨ ਪਾ ਕੇ ਜਾਣ ‘ਤੇ ਪਾਬੰਦੀ ਲਾਈ ਗਈ ਸੀ, ਜਿਸ ਦੇ ਬਾਰੇ ਬੱਚੇ ਵੱਲੋਂ ਸਿੱਖ ਹੈਲਪਲਾਈਨ ਨੂੰ ਸੰਪਰਕ ਕਰਨ ਤੋਂ ਬਾਅਦ ਚੈਰਿਟੀ ਦੇ ਫਾਊਂਡਰ ਅਤੇ ਸੀ ਈ ਓ ਨੇ ਸਕੂਲ ਦੇ ਅਧਿਕਾਰੀਆਂ ਨੂੰ ਸਿੱਖ ਧਰਮ ਵਿੱਚ ਕ੍ਰਿਪਾਨ ਦੀ ਮਹੱਤਤਾ ਬਾਰੇ ਦੱਸਿਆ। ਇਸ ਬਾਰੇ ਕਾਨੂੰਨੀ ਹਵਾਲੇ ਵੀ ਦਿੱਤੇ ਅਤੇ ਯੂ ਕੇ ਕਾਨੂੰਨ ਹੇਠ ਕਈ ਸੰਸਥਾਵਾਂ ਵਿੱਚ ਸਿੱਖਾਂ ਨੂੰ ਕ੍ਰਿਪਾਨ ਪਾਉਣ ਦੀ ਇਜਾਜ਼ਤ ਬਾਰੇ ਜਾਣਕਾਰੀ ਦਿੱਤੀ। ਇਸ ਹੈਲਪਲਾਈਨ ਵੱਲੋਂ ਦਿੱਤੀ ਜਾਣਕਾਰੀ ਦੇ ਬਾਅਦ ਸਕੂਲ ਨੇ ਫੈਸਲਾ ਵਾਪਸ ਲੈ ਲਿਆ ਹੈ, ਇਸ ਸੰਬੰਧ ਵਿੱਚ ਬੱਚੇ ਦੇ ਮਾਪਿਆਂ ਨੇ ਚੈਰਿਟੀ ਦਾ ਧੰਨਵਾਦ ਕੀਤਾ।