ਬਰਨਾਲਾ ਜਿ਼ਲੇ ਦੀ ਫੈਮਿਲੀ ਪਿਕਨਿਕ 24 ਸਤੰਬਰ ਨੂੰ

ਬਰੈਂਪਟਨ (ਹਰਜੀਤ ਬੇਦੀ): ਬਰਨਾਲਾ ਡਿਸਟਰਿਕਟ ਫੈਮਲੀਜ਼ ਵੈੱਲਫੇਅਰ ਐਸੋਸੀਏਸ਼ਨ ਵਲੋਂ ਪਲੇਠੀ ਫੈਮਿਲੀ ਪਿਕਨਿਕ 24 ਸਤੰਬਰ ਦਿਨ ਐਤਵਾਰ ਨੂੰ ਮਿਸੀਸਾਗਾ ਦੇ ਵਾਈਲਡ ਵੁੱਡ ਪਾਰਕ ਏਰੀਆ-ਬੀ ਵਿੱਚ 12:00 ਵਜੇ ਸ਼ੁਰੂ ਹੋਵੇਗੀ। ਪਿਛਲੇ ਸਾਲ ਹੋਂਦ ਵਿੱਚ ਆਈ ਇਸ ਸੰਸਥਾ ਦਾ ਮਨੋਰਥ ਇਲਾਕੇ ਦੇ ਲੋਕਾਂ ਦਾ ਆਪਸੀ ਮੇਲਜੋਲ ਵਧਾਉਣਾ ਤੇ ਦੁਖ-ਸੁਖ ਦੀ ਸਾਂਝ ਪੈਦਾ ਕਰਨਾ ਹੈ ਤਾਕਿ ਇੱਕ ਦੂਜੇ ਲਈ ਸਹਾਈ ਹੋਇਆ ਜਾ ਸਕੇ। ਇਸ ਪਿਕਨਿਕ ਵਿੱਚ ਸਾਰਾ ਸਮਾਂ ਖਾਣ-ਪੀਣ ਦਾ ਖੁੱਲ੍ਹਾ ਪਰਬੰਧ ਤਾਂ ਹੋਵੇਗਾ ਹੀ, ਇਸ ਤੋਂ ਇਲਾਵਾ ਬੱਚਿਆਂ, ਨੌਜਵਾਨਾਂ ਅਤੇ ਸੀਨੀਅਰਜ਼ ਦੀਆਂ ਖੇਡਾ ਵੀ ਹੋਣਗੀਆਂ। ਗਿੱਧੇ ਅਤੇ ਗੀਤਾਂ ਦੁਆਰਾ ਮਨੋਰੰਜਨ ਦਾ ਪਰਬੰਧ ਵੀ ਕੀਤਾ ਜਾਵੇਗਾ।ਬਰਨਾਲਾ ਜਿ਼ਲੇ ਨਾਲ ਸਬੰਧਤ ਬਹੁਤ ਸਾਰੇ ਪਰਿਵਾਰ ਰਜਿਸਟਰਡ ਹੋ ਚੁੱਕੇ ਹਨ। ਬਾਕੀ ਰਹਿੰਦੇ ਪਰਿਵਾਰ ਹਰਪਰੀਤ ਸਿੰਘ ਢਿੱਲੋਂ ਨਾਲ 647-671- 8232 ਨਾਲ ਸੰਪਰਕ ਕਰਨ ਤਾਂਕਿ ਢੁਕਵੇਂ ਪਰਬੰਧ ਹੋ ਸਕਣ। ਪਰਬੰਧਕਾਂ ਵਲੋਂ ਬਰਨਾਲਾ ਜਿਲੇ ਨਾਲ ਸਬੰਧਤ ਪਰਿਵਾਰਾਂ ਅਤੇ ਧੀਆਂ-ਧਿਆਣੀਆਂ ਨੂੰ ਇਸ ਪਿਕਨਿਕ ਵਿੱਚ ਪੁੱਜਣ ਦਾ ਖੁੱਲ੍ਹਾ ਸੱਦਾ ਹੈ।ਵਧੇਰੇ ਜਾਣਕਾਰੀ ਲਈ ਜੰਗੀਰ ਸਿੰਘ ਸੈਂਭੀ 416-409-0126, ਬੇਅੰਤ ਸਿੰਘ ਮਾਨ 647-763-3960 ਜਾਂ ਪਰਮਜੀਤ ਬੜਿੰਗ 647-963-0331 ਨਾਲ ਸੰਪਰਕ ਕੀਤਾ ਜਾ ਸਕਦਾ ਹੈ।