ਬਜਟ ਪੇਸ਼ ਕਰਨ ਤੋਂ ਪਹਿਲਾਂ ਸੌਸਾ ਨੇ ਜੈਫਰੀ ਨਾਲ ਕੀਤੀ ਮੁਲਾਕਾਤ

Fullscreen capture 372017 83341 AMਬਰੈਂਪਟਨ ਦੇ ਲੋਕਾਂ ਦੀਆਂ ਤਰਜੀਹਾਂ ਨੂੰ ਵਿਚਾਰਿਆ
ਬਰੈਂਪਟਨ, 6 ਮਾਰਚ (ਪੋਸਟ ਬਿਊਰੋ) : ਮੰਤਰੀ ਚਾਰਲਸ ਸੌਸਾ ਨੇ ਅੱਜ ਮੇਅਰ ਲਿੰਡਾ ਜੈਫਰੀ ਨਾਲ ਮੁਲਾਕਾਤ ਕਰਨ ਲਈ ਬਰੈਂਪਟਨ ਸਿਟੀ ਹਾਲ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਮੇਅਰ ਨਾਲ ਬਰੈਂਪਟਨ 2017 ਲਈ ਓਨਟਾਰੀਓ ਸਰਕਾਰ ਦੇ ਬਜਟ ਤੋਂ ਪਹਿਲਾਂ ਜਮ੍ਹਾਂ ਕਰਵਾਏ ਗਏ ਖਰੜੇ ਤੇ ਬਰੈਂਪਟਨ ਦੇ ਲੋਕਾਂ ਦੀਆਂ ਹੋਰ ਤਰਜੀਹਾਂ ਬਾਰੇ ਵਿਚਾਰ ਵਟਾਂਦਰਾ ਕੀਤਾ।
ਮੇਅਰ ਜੈਫਰੀ ਤੇ ਮੰਤਰੀ ਸੌਸਾ ਵਿਚਾਲੇ ਗੱਲਬਾਤ ਹੇਠ ਲਿਖੇ ਮੁੱਦਿਆਂ ਉੱਤੇ ਕੇਂਦਰਿਤ ਰਹੀ :
ਬਰੈਂਪਟਨ ਦੇ ਪੋਸਟ ਸੈਕੰਡਰੀ ਐਕਸਪੈਨਸ਼ਨ ਪਲੈਨਜ਼
ਰਿਵਰ ਵਾਕ
ਆਲ ਡੇਅ ਟੂ ਵੇਅ ਗੋ
ਆਟੋ ਇੰਸ਼ੋਰੈਂਸ (ਜੋ ਕਿ ਓਨਟਾਰੀਓ ਦੀਆਂ ਹੋਰਨਾਂ ਜਿਊਰਿਸਡਿਕਸ਼ਨਜ਼ ਦੇ ਮੁਕਾਬਲੇ ਬਰੈਂਪਟਨ ਵਾਸੀਆਂ ਲਈ ਜਿ਼ਆਦਾ ਹਨ)
ਖੇਤਰੀ ਗਵਰਨੈਂਸ ਤੇ ਖੇਤਰੀ ਸੀਟਾਂ ਦੇ ਬਰੈਂਪਟਨ ਦੇ ਬਣਦੇ ਹਿੱਸੇ ਵਾਲਾ ਮਸਲਾ ਹੱਲ ਹੋਣ ਦੀ ਆਸ ਨਾਲ ਅੱਗੇ ਵਧਣ ਦੀ ਤਾਂਘ
ਸਾਡੀ ਤੇਜ਼ੀ ਨਾਲ ਵਿਕਸਤ ਹੋ ਰਹੀ ਕਮਿਊਨਿਟੀ ਲਈ ਬਣਦਾ ਹਿੱਸਾ
ਇਸ ਦੌਰਾਨ ਮੇਅਰ ਲਿੰਡਾ ਜੈਫਰੀ ਨੇ ਆਖਿਆ ਕਿ ਤੇਜ਼ੀ ਨਾਲ ਵਿਕਾਸ ਕਰਦਿਆਂ ਹੋਇਆਂ ਬਰੈਂਪਟਨ ਕੈਨੇਡਾ ਦਾ 9ਵਾਂ ਸੱਭ ਤੋਂ ਵੱਡਾ ਸ਼ਹਿਰ ਬਣ ਗਿਆ ਹੈ। ਪ੍ਰੋਵਿੰਸ਼ੀਅਲ ਸਰਕਾਰ ਦੀ ਮਦਦ ਨਾਲ ਅਸੀਂ ਇਸ ਵਿਕਾਸ ਰਾਹੀਂ ਬਰੈਂਪਟਨ ਨੂੰ ਰਹਿਣ ਲਈ ਹੋਰ ਬਿਹਤਰ ਥਾਂ ਬਣਾ ਸਕਦੇ ਹਾਂ। ਅਸੀਂ ਮੰਤਰੀ ਸੌਸਾ ਦੇ ਧੰਨਵਾਦੀ ਹਾਂ ਕਿ ਆਪਣੇ ਰੁਝੇਵਿਆਂ ਭਰੇ ਸਮੇਂ ਵਿੱਚੋਂ ਉਨ੍ਹਾਂ ਕੁੱਝ ਪਲ ਸਾਡੇ ਨਾਲ ਸਾਂਝੇ ਕਰਨ ਲਈ ਸਿਟੀ ਹਾਲ ਦਾ ਦੌਰਾ ਕੀਤਾ ਤੇ ਵਿਧਾਨ ਸਭਾ ਵਿੱਚ 2017 ਦਾ ਬਜਟ ਪੇਸ਼ ਕਰਨ ਤੋਂ ਪਹਿਲਾਂ ਬਰੈਂਪਟਨ ਦੇ ਲੋਕਾਂ ਦੀਆਂ ਤਰਜੀਹਾਂ ਨੂੰ ਵਿਚਾਰਿਆ।