‘ਫੰਨੇ ਖਾਂ’ ਅਤੇ ‘ਏਕ ਲੜਕੀ…’ ਵਿੱਚ ਅਨਿਲ ਕਪੂਰ ਦੇ ਕਈ ਲੁਕ


ਬਾਲੀਵੁੱਡ ਵਿੱਚ ਅਨਿਲ ਕਪੂਰ ਫਿਟਨੈਸ ਦੇ ਇਲਾਵਾ ਫਿਲਮਾਂ ਵਿੱਚ ਆਪਣੀ ਲੁਕ ਨੂੰ ਲੈ ਕੇ ਵੀ ਜਾਣੇ ਜਾਂਦੇ ਹਨ। ਹਾਲ ਹੀ ਵਿੱਚ ਫਿਲਮ ‘ਰੇਸ 3’ ਵਿੱਚ ਉਨ੍ਹਾਂ ਦੀ ਲੁਕ ਜਿੱਥੇ ਲੋਕਾਂ ਨੂੰ ਹੈਰਾਨੀ ਵਿੱਚ ਪਾ ਗਈ, ਉਥੇ ਆਉਣ ਵਾਲੀਆਂ ਦੋ ਫਿਲਮਾਂ ਵਿੱਚ ਵੀ ਆਪਣੀ ਲੁਕ ਨਾਲ ਲੋਕਾਂ ਨੂੰ ਹੈਰਾਨ ਕਰਨਗੇ। ‘ਏਕ ਲੜਕੀ ਕੋ ਦੇਖਾ ਤੋ ਐਸਾ ਲਗਾ’ ਵਿੱਚ ਅਨਿਲ ਕਪੂਰ ਦਾ ਕਿਰਦਾਰ ਇੱਕ ਪਿਤਾ ਦਾ ਹੈ। ਸ਼ੈਲੀ ਚੋਪੜਾ ਧਰ ਦੇ ਨਿਰਦੇਸ਼ਨ ਵਾਲੀ ਇਸ ਫਿਲਮ ਵਿੱਚ ਮੇਕਅਪਮੈਨ ਨੇ ਅਨਿਲ ਨੂੰ ਗ੍ਰੇ ਵਾਲਾਂ ਅਤੇ ਵਧੀ ਹੋਈ ਦਾੜ੍ਹੀ ਵਿੱਚ ਦਿਖਾਇਆ ਹੈ।
ਇੱਕ ਸੂਤਰ ਨੇ ਜਾਣਕਾਰੀ ਦਿੱਤੀ ਕਿ ਕਿਉਂਕਿ ਫਿਲਮ ਵਿੱਚ ਉਹ ਪਿਤਾ ਦੀ ਭੂਮਿਕਾ ਵਿੱਚ ਹਨ, ਇਸ ਲਈ ਉਨ੍ਹਾਂ ਨੂੰ ਸਪੋਰਟਿੰਗ ਗਲਾਸ ਵਿੱਚ ਦਿਖਾਇਆ ਗਿਆ ਹੈ। ਇਸ ਦੇ ਨਾਲ ਉਨ੍ਹਾਂ ਦੇ ਵਾਰਡਰੋਬ ਵਿੱਚ ਸ਼ਰਟ ਤੇ ਬਲੇਜਰਸ ਵੀ ਹਨ। ਇਸ ਦੇ ਇਲਾਵਾ ਫਿਲਮ ‘ਫੰਨੇ ਖਾਂ’ ਵਿੱਚ ਵੀ ਅਨਿਲ ਕਪੂਰ ਅਲੱਗ ਲੁਕ ਵਿੱਚ ਦਿਖਾਈ ਦੇਣਗੇ। ਇਸ ਫਿਲਮ ਵਿੱਚ ਉਹ ਇੱਕ ਸਿੰਗਰ ਦੇ ਕਿਰਦਾਰ ਵਿੱਚ ਹਨ। ਲਿਹਾਜਾ ਉਨ੍ਹਾਂ ਨੂੰ ਬਿਖਰੇ ਹੋਏ ਵਾਲਾਂ ਦੀ ਸਟਾਈਲ ਦਿੱਤੀ ਗਈ ਹੈ। ਨਾਲ ਹੀ ਉਨ੍ਹਾਂ ਦੀਆਂ ਮੁੱਛਾਂ ਵੀ ਬਰਕਰਾਰ ਹਨ।