ਫਜ਼ੂਲ ਦੇ ਕੰਮ

-ਇੰਦਰ ਸਿੰਘ ਖੁੱਡੀ ਕਲਾਂ
‘ਜਨਾਬ ਆਪਣੇ ਹਲਕੇ ਵਿੱਚ ਦੋ ਹੋਰ ਕਿਸਾਨਾਂ ਨੇ ਆਰਥਿਕ ਤੰਗੀ ਕਾਰਨ ਖੁਦਕੁਸ਼ੀ ਕਰ ਲਈ ਹੈ। ਉਨ੍ਹਾਂ ਦੇ ਘਰ ਜਾਣ ਦਾ ਕਿਹੜੀ ਤਾਰੀਕ ਦਾ ਪ੍ਰੋਗਰਾਮ ਨਿਸ਼ਚਿਤ ਕਰ ਦੇਵਾਂ?’ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਤੇ ਮਜ਼ਦੂਰਾਂ ਦੇ ਘਰ ਗੇੜੇ ਮਾਰ ਕੇ ਵੋਟਾਂ ਬਟੋਰਨ ਵਿੱਚ ਸਫਲ ਰਹੇ ਨੇਤਾ ਦੇ ਪੀ ਏ ਨੇ ਪੁੱਛਿਆ।
‘ਤੇਰਾ ਦਿਮਾਗ ਇਨ੍ਹਾਂ ਫਜ਼ੂਲ ਦੇ ਕੰਮਾਂ ‘ਚ ਜ਼ਿਆਦਾ ਰਹਿੰਦਾ ਹੈ ਤੇ ਅਸਲ ਕੰਮਾਂ ‘ਚ ਘੱਟ। ਇਨ੍ਹਾਂ ਲੋਕਾਂ ਨੇ ਤਾਂ ਮਰਦੇ ਹੀ ਰਹਿਣਾ, ਇਨ੍ਹਾਂ ਦੇ ਘਰੀਂ ਜਾਣ ਦਾ ਸਮਾਂ ਮੇਰੇ ਕੋਲ ਕਿੱਥੇ ਹੈ,’ ਕਹਿੰਦਿਆਂ ਨੇਤਾ ਜੀ ਫਾਈਲਾਂ ਦੇ ਵਰਕੇ ਫਰੋਲਣ ਵਿੱਚ ਰੁੱਝ ਗਏ ਅਤੇ ਪੀ ਏ ਵੋਟਾਂ ਮੰਗਣ ਵਾਲੇ ਤੇ ਜਿੱਤ ਕੇ ਦਫਤਰ ਵਿੱਚ ਬੈਠੇ ਨੇਤਾ ਦੇ ਵਿਹਾਰ ਵਿਚਾਲੇ ਫਰਕ ਬਾਰੇ ਸੋਚ ਰਿਹਾ ਸੀ।