ਫੋਨ ਨਾਲ ਜੁੜੀਆਂ ਸੂਚਨਾਵਾਂ ਟਾਰਚ ਐਪ ਵੀ ਲੀਕ ਕਰ ਸਕਦੈ

torch app
ਵਰਜੀਨੀਆ, 6 ਅਪ੍ਰੈਲ (ਪੋਸਟ ਬਿਊਰੋ)- ਤਕਨੀਕ ਨਾਲ ਜੁੜੇ ਖੋਜੀਆਂ ਦਾ ਕਹਿਣਾ ਹੈ ਕਿ ਐਪ ਦੇ ਨਾਲ ਸੂਚਨਾਵਾਂ ਦਾ ਗਲਤ ਇਸਤੇਮਾਲ ਕੀਤਾ ਜਾ ਸਕਦਾ ਹੈ। ਸੁਰੱਖਿਆ ਦੀ ਦਿ੍ਰਸ਼ਟੀ ਨਾਲ ਇਸ ਦੇ ਗੰਭੀਰ ਨਤੀਜੇ ਹੋ ਸਕਦੇ ਹਨ। ਟਾਰਚ ਐਪ ਤੋਂ ਵੀ ਤੁਹਾਡੀਆਂ ਸੂਚਨਾਵਾਂ ਨੂੰ ਲੀਕ ਕੀਤਾ ਜਾ ਸਕਦਾ ਹੈ।
ਖੋਜ ਕਰਤਾਵਾਂ ਦੀ ਟੀਮ ਨੇ ਵਿਸ਼ਲੇਸ਼ਣ ਕੀਤਾ ਹੈ ਕਿ 110 ਤੋਂ 150 ਅਤੇ ਗੂਗਲ ਪਲੇ ਦੇ 100 ਤੋਂ 206 ਪਸੰਦੀਦਾ ਐਪ ਹੁੰਦੇ ਹਨ। ਪਿਛਲੇ ਤਿੰਨ ਸਾਲਾਂ ਤੋਂ ਜਿਸ ਰਿਵਾਇਤੀ ਸਾਫਟਵੇਅਰ ਟੂਲ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ, ਉਸ ਨੂੰ ਡਾਇਲ-ਡਾਇਲ ਕਿਹਾ ਜਾਂਦਾ ਹੈ। ਮੋਬਾਈਲ ਯੂਜ਼ਰਸ ਨੂੰ ਕਿਸੇ ਵੀ ਐਪਲੀਕੇਸ਼ਨ ਨੂੰ ਡਾਊਨਲੋਡ ਕਰਨ ਤੋਂ ਪਹਿਲਾਂ ਹੁਸ਼ਿਆਰੀ ਵਰਤਣੀ ਚਾਹੀਦੀ ਹੈ। ਅਜਿਹੇ ਐਪ ਆ ਰਹੇ ਹਨ, ਜਿਨ੍ਹਾਂ ਦੇ ਜ਼ਰੀਏ ਸਾਈਬਰ ਹਮਲਾ ਕੀਤਾ ਜਾ ਸਕਦਾ ਹੈ। ਆਪਣੀਆਂ ਨਿੱਜੀ ਸੂਚਨਾਵਾਂ ਤੇ ਅੰਕੜਿਆਂ ਨੂੰ ਨਾਜਾਇਜ਼ ਐਪ ਤੋਂ ਬਚਾ ਕੇ ਰੱਖੋ।