ਫੈਡਰਲ ਕੰਜ਼ਰਵੇਟਿਵ ਨੇ ਬਰੈਂਪਟਨ ਈਸਟ ਦੀ ਰਾਈਡਿੰਗ ਖੋਲੀ

-ਨਾਮੀਨੇਸ਼ਨ ਲੜਨ ਲਈ ਉਮੀਦਵਾਰਾਂ ਦਾ ਹੁੰਗਾਰਾ ਮੱਠਾ

ਬਰੈਂਪਟਨ, 9 ਜੁਲਾਈ (ਪੋਸਟ ਬਿਊਰੋ)- 2019 ਵਿਚ ਹੋਣ ਵਾਲ਼ੀਆਂ ਫੈਡਰਲ ਚੋਣਾਂ ਲਈ ਕੰਜ਼ਰਵੇਿਟਵ ਪਾਰਟੀ ਵੱਲੋਂ ਨਾਮੀਨੇਸ਼ਨ ਪ੍ਰੀਕਿਰਿਆ ਆਰੰਭ ਕਰ ਦਿੱਤੀ ਗਈ ਹੈ।ਮਿਸੀਸਾਗਾ ਦੇ ਇਕ ਹਲਕੇ ਤੋਂ ਪਹਿਲਾਂ ਹੀ ਸਟੈਲਾ ਐਂਬਲਰ ਨੂੰ ਅਕਲੇਮ ਕਰ ਦਿੱਤਾ ਗਿਆ ਹੈ ਤੇ ਹੁਣ ਬਰੈਂਪਟਨ ਈਸਟ ਦੀ ਵਾਰੀ ਆਈ ਹੈ।ਬੀਤੇ ਸ਼ੁੱਕਰਵਾਰ 6 ਜੁਲਾਈ ਨੂੰ ਬਰੈਂਪਟਨ ਈਸਟ ਦੀ ਰਾਈਡਿੰਗ ਫੈਡਰਲ ਕੰਜ਼ਰਵੇਟਿਵ ਵੱਲੋਂ ਖੋਲ ਦਿੱਤੀ ਗਈ ਹੈ।

ਇਥੇ ਨਾਮੀਨੇਸ਼ਨ ਕਦੋ ਹੋਵੇਗੀ, ਭਾਵੇ ਇਹ ਤਰੀਕ ਅਜੇ ਅਨਾਊਸ ਨਹੀਂ ਕੀਤੀ ਗਈ, ਪਰ ਨਾਮੀਨੇਸ਼ ਲੜਨ ਵਾਲੇ ਚਾਹਵਾਨ ਉਮੀਦਵਾਰਾਂ ਨੂੰ 19 ਜੁਲਾਈ ਤੱਕ ਆਪਣੇ ਪੇਪਰ ਫਾਇਲ ਕਰਨੇ ਹੋਣਗੇ ਤੇ ਵੱਧ ਤੋ ਵੱਧ 26 ਜੁਲਾਈ ਤੱਕ ਮੈਬਰਸਿ਼ਪ ਸਾਈਨ ਕਰਨ ਲਈ ਸਮਾਂ ਹੋਵੇਗਾ। ਇਸ ਤੋਂ ਲਗਭਗ ਦੋ ਜਾਂ ਤਿੰਨ ਹਫ਼ਤਿਆਂ ਬਾਅਦ ਨਾਮੀਨੇਸ਼ਨ ਹੋਵੇਗੀ। ਹਾਲ ਦੀ ਘੜੀ ਇਥੋਂ ਕੈਂਡੀਡੇਟ ਆਫ਼ ਰਿਕਾਰਡ ਰਹਿ ਚੁੱਕੇ ਨਵਲ ਬਜਾਜ ਹੀ ਚੋਣ ਲੜਨ ਵਿਚ ਦਿਲਚਸਪੀ ਦਿਖਾਉਦੇ ਨਜ਼ਰ ਆ ਰਹੇ ਹਨ। ਇਨ੍ਹਾਂ ਤੋ ਇਲਾਵਾ ਹੋਰ ਕੋਈ ਨਾਮ ਅਜੇ ਚਰਚਾ ਦਾ ਵਿਸ਼ਾ ਨਹੀ ਬਣਿਆ। ਬਰੈਪਟਨ ਈਸਟ ਤੋਂ ਇਸ ਸਮੇਂ ਮੌਜੂਦਾ ਐਮ.ਪੀ. ਰਾਜ ਗਰੇਵਾਲ ਹੈ ਅਤੇ ਜਗਮੀਤ ਸਿੰਘ ਦੇ ਇਸੇ ਹੀ ਹਲਕੇ ਤੋ ਚੋਣ ਲੜਨ ਦੇ ਚਰਚੇ ਸਿਖਰਾਂ ਉਤੇ ਰਹੇ ਹਨ। ਕੰਜ਼ਰਵੇਟਿਵ ਬਾਸ ਉਤੇ ਨਵਲ ਬਜਾਜ ਤੋਂ ਇਲਾਵਾ ਪੰਜਾਬੀ ਸਿੱਖ ਉਮੀਦਵਾਰਾਂ ਦੇ ਮੱਠੇ ਹੁੰਗਾਰੇ ਦਾ ਸ਼ਾਇਦ ਇਹੀ ਕਾਰਨ ਹੈ ਕਿ ਇਥੋਂ ਪਹਿਲਾਂ ਹੀ ਰਾਜ ਗਰੇਵਾਲ ਤੇ ਜਗਮੀਤ ਸਿੰਘ ਦੀ ਫਸਵੀਂ ਟੱਕਰ ਵਿਚ ਕੋਈ ਹੋਰ ਪੰਜਾਬੀ ਸਿੱਖ ਉਮੀਦਵਾਰ ਨਹੀ ਪੈਣਾ ਚਾਹੁੰਦਾ। ਪਿਛਲੀਆਂ ਪ੍ਰੋਵੈਸ਼ੀਅਲ ਚੋਣਾਂ ਵਿਚ ਇਸ ਹਲਕੇ ਤੋਂ ਪੀਸੀ ਪਾਰਟੀ ਨੇ ਓਂਟਾਰੀਓ ਦੇ ਇਤਿਹਾਸ ਵਿਚ ਸਭ ਤੋਂ ਵੱਧ ਮੈਂਬਰਸਿ਼ਪ ਸਾਈਨ ਕੀਤੀ ਸੀ ਤੇ ਓਂਟਾਰੀਓ ਵਿਚ ਸਭ ਤੋਂ ਵੱਡੀ ਨਾਮੀਨੇਸ਼ਨ ਹੋ ਨਿੱਬੜੀ ਸੀ। ਹੁਣ ਕੁੱਝ ਹੀ ਮਹੀਨੇ ਬਾਅਦ ਫੈਡਰਲ ਕੰਜ਼ਰਵੇਟਿਵ ਲਈ ਨਾ ਤਾਂ ਮੈਬਰਸਿ਼ਪ ਸਾਈਨ ਕਰਨ ਲਈ ਲੋਕਾਂ ਵਿਚ ਜੋਸ਼ ਹੈ ਤੇ ਨਾ ਹੀ ਇਥੋਂ ਉਮੀਦਵਾਰ ਬਣਨ ਲਈ ਜੋਸ਼ ਨਜ਼ਰ ਆ ਰਿਹਾ ਹੈ।