ਫੇਸਬੁੱਕ ਨੇ ਭਾਰਤ ਦੇ ਰਾਜਸੀ ਆਗੂਆਂ ਲਈ ਸਕਿਓਰਿਟੀ ਹਾਟਲਾਈਨ ਈ-ਮੇਲ ਬਣਾਈ


ਨਵੀਂ ਦਿੱਲੀ, 13 ਮਈ (ਪੋਸਟ ਬਿਊਰੋ)- ਫੇਸਬੁੱਕ ਨੇ ਭਾਰਤ ਲਈ ਸ਼ੁੱਕਰਵਾਰ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਉਹ ਸਿਆਸੀ ਆਗੂਆਂ ਅਤੇ ਪਾਰਟੀਆਂ ਲਈ ‘ਸਾਈਬਰ ਥ੍ਰੈੱਟ ਕ੍ਰਾਈਸਿਸ’ ਈ-ਮੇਲ ਹਾਟਲਾਈਨ ਚਲਾਵੇਗੀ। ਯੂਜ਼ਰਸ ਦੇ ਪ੍ਰਾਈਵੇਟ ਡਾਟਾ ਲੀਕੇਜ ਤੋਂ ਬਾਅਦ ਵਿਵਾਦਾਂ ਵਿੱਚ ਆਈ ਦੁਨੀਆ ਦੀ ਸਭ ਤੋਂ ਵੱਡੀ ਸੋਸ਼ਲ ਮੀਡੀਆ ਕੰਪਨੀ ਨੇ ਇਹ ਵੀ ਦੱਸਿਆ ਕਿ ਉਹ ਭਾਰਤ ਲਈ ਇੱਕ ‘ਇਲੈਕਸ਼ਨ ਇੰਟੈਗਰਿਟੀ’ ਮਾਈਕ੍ਰੋਸਾਫਟ ‘ਤੇ ਵੀ ਕੰਮ ਕਰ ਰਹੀ ਹੈ।
ਫੇਸਬੁੱਕ ਨੇ ਦੱਸਿਆ ਕਿ ਸਕਿਓਰਿਟੀ ਨਾਲ ਸੰਬੰਧਤ ਕਿਸੇ ਵੀ ਮੁੱਦੇ ਉੱਤੇ ਭਾਰਤ ਸਰਕਾਰ ਦੇ ਇਲੈਕਟ੍ਰਾਨਿਕ ਅਤੇ ਆਈ ਟੀ ਮੰਤਰਾਲੇ ਦੇ ਅਧੀਨ ਕੰਮ ਕਰਨ ਵਾਲੀ ਕੰਪਿਊਟਰ ਐਮਰਜੈਂਸੀ ਰਿਸਪੌਂਸ ਟੀਮ ਅਤੇ ਪ੍ਰਭਾਵਤ ਅਕਾਊਂਟ ਇਸ ਨਾਲ ਸੰਬੰਧਤ ਸ਼ਿਕਾਇਤ ‘ਇੰਡੀਆ ਸਾਈਬਰ ਥ੍ਰੈੱਟਸ ਐੱਫ ਬੀ ਕਾਮ’ ਉੱਤੇ ਕਰ ਸਕਦੇ ਹਨ। ਇਸ ਗਾਈਡ ਨੂੰ ਬੇਸਿਕ ਸਕਿਓਰਿਟੀ ਦੇ ਤਰੀਕੇ ਵਰਗੇ ਟੂ-ਸਟੈਪ ਆਰਥੇਟਿਕੇਸ਼ਨ ਅਤੇ ਸ਼ੱਕੀ ਲਿੰਕ ‘ਤੇ ਕਲਿੱਕ ਨਹੀਂ ਕਰਨ ਵਰਗੀ ਸਲਾਹ ਦਿੱਤੀ ਗਈ ਹੈ। ਵਰਨਣ ਯੋਗ ਹੈ ਕਿ ਕੇਂਦਰ ਸਰਕਾਰ ਨੇ ਕੰਪਨੀ ਦੇ ਫਾਊਂਡਰ ਮਾਰਕ ਜੁਕਰਬਰਗ ਤੋਂ ਯੂਜ਼ਰ ਪ੍ਰਾਈਵੇਸੀ ਅਤੇ ਚੋਣ ਪ੍ਰਭਾਵਤ ਨਹੀਂ ਹੋਣ ਦੇ ਉਪਰ ਸਵਾਲ ਉਠਾਏ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਜਵਾਬ ਕੇਂਦਰ ਸਰਕਾਰ ਨੂੰ ਭੇਜਿਆ ਸੀ। ਕੰਪਨੀ ਨੇ ਇਸ ਦੇ ਇੱਕ ਦਿਨ ਬਾਅਦ ਹੀ ਐਲਾਨ ਕੀਤੇ ਹਨ।