‘ਫਿਲੌਰੀ’ ਲਈ ਰੈਪਰ ਬਣੀ ਅਨੁਸ਼ਕਾ ਸ਼ਰਮਾ

anushka sharma
ਅਦਾਕਾਰਾ ਅਨੁਸ਼ਕਾ ਸ਼ਰਮਾ ਆਪਣੀ ਆਉਣ ਵਾਲੀ ਫਿਲਮ ‘ਫਿਲੌਰੀ’ ਲਈ ਰੈਪਰ ਬਣ ਗਈ ਹੈ। ਅਨੁਸ਼ਕਾ ਨੇ ਹੋਮ ਪ੍ਰੋਡਕਸ਼ਨ ਦੀ ਦੂਜੀ ਫਿਲਮ ‘ਫਿਲੌਰੀ’ ਲਈ ਇੱਕ ਰੈਪ ਗੀਤ ਰਿਕਾਰਡ ਕਰ ਲਿਆ ਹੈ। ਅਨੁਸ਼ਕਾ ਨੇ ਫਿਲਮ ਵਿੱਚ ਅਦਾਕਾਰੀ ਵੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਰੈਪ ਸੌਂਗ ਨੂੰ ਰਿਕਾਰਡ ਕਰਨ ਤੋਂ ਪਹਿਲਾਂ ਉਸ ਨੇ ਕਾਫੀ ਤਿਆਰੀ ਕੀਤੀ।
ਅਨੁਸ਼ਕਾ ਨੇ ਕਿਹਾ, ”ਮੈਂ ਫਿਲਮ ਦੇ ਇੱਕ ਗਾਣੇ ਵਿੱਚ ਖੁਦ ਆਪਣੀ ਆਵਾਜ਼ ਵਿੱਚ ਰੈਪ ਰਿਕਾਰਡ ਕੀਤਾ ਹੈ। ਹਾਲੇ ਤੱਕ ਉਹ ਗਾਣਾ ਰਿਲੀਜ਼ ਨਹੀਂ ਕੀਤਾ ਗਿਆ, ਪਰ ਛੇਤੀ ਹੀ ਉਸ ਨੂੰ ਰਿਲੀਜ਼ ਕੀਤਾ ਜਾਵੇਗਾ। ਉਸ ਗਾਣੇ ਦਾ ਨਾਂਅ ‘ਨੌਟੀ ਬਿੱਲੋ’ ਹੈ। ਮੇਰੇ ਲਈ ਰੈਪ ਗਾਉਣਾ ਬਹੁਤ ਦੁਖਦਾਇਕ ਅਤੇ ਕਸ਼ਟਦਾਇਕ ਪ੍ਰਕਿਰਿਆ ਸੀ। ਜਦੋਂ ਪਹਿਲੀ ਵਾਰ ਮੇਰੇ ਕੋਲ ਰੈਪ ਗਾਣੇ ਦੀਆਂ ਲਾਈਨਾਂ ਆਈਆਂ ਤਾਂ ਮੈਨੂੰ ਉਨ੍ਹਾਂ ਲਾਈਨਾਂ ਨੂੰ ਪੜ੍ਹ ਕੇ ਬਹੁਤ ਹੀ ਬੋਰਿੰਗ ਲੱਗਿਆ। ਅਜਿਹਾ ਲੱਗ ਰਿਹਾ ਸੀ ਕਿ ਮੈਂ ਆਪਣੇ ਸਕੂਲ ਦੀ ਹਿੰਦੀ ਕਲਾਸ ਵਿੱਚ ਪਹੁੰਚ ਗਈ ਹਾਂ ਅਤੇ ਮੇਰੀ ਹਿੰਦੀ ਦੀ ਟੀਚਰ ਨੇ ਮੈਨੂੰ ਕਿਸੇ ਕਿਤਾਬ ਦਾ ਇੱਕ ਪੈਰਾਗਰਾਫ ਪੜ੍ਹਨ ਲਈ ਕਹਿ ਦਿੱਤਾ ਹੋਵੇ।”