ਫਿਲਾਸਫੀ ਨਹੀਂ, ਮੈਂ ਫਿਕਸ਼ਨ ਪੜ੍ਹਦੀ ਹਾਂ : ਸੋਨਮ ਕਪੂਰ

sonam kapoor
ਸੋਨਮ ਕਪੂਰ ਫੁਰਸਤ ਵਿੱਚ ਕਿਤਾਬਾਂ ਪੜ੍ਹਨਾ ਪਸੰਦ ਕਰਦੀ ਹੈ ਤੇ ਰੋਜ਼ ਨਿਯਮ ਨਾਲ ਕੁਝ ਨਾ ਕੁਝ ਪੜ੍ਹਦੀ ਹੈ। ਕਿਤਾਬਾਂ ਉਸ ਦੇ ਜੀਵਨ ਦਾ ਅਹਿਮ ਹਿੱਸਾ ਹਨ। ਬਚਪਨ ਵਿੱਚ ਸੋਨਮ ਰੋਨਾਲਡ ਦਾਹਲ ਦਾ ਚਿਲਡਰਨ ਲਿਟਰੇਚਰ ਪੜ੍ਹਦੀ ਸੀ। ਆਪਣੇ ਕੁਲੈਕਸ਼ਨ ਦੇ ਬਾਰੇ ਦੱਸਦੀ ਹੈ, ‘‘ਮੇਰੇ ਕੋਲ ਕਲਾਸਿਕ ਨਾਵਲ ਦਾ ਕੁਲੈਕਸ਼ਨ ਹੈ। ਜੇਨ ਆਸਟਿਨ ਦੀ ਪ੍ਰਾਈਡ ਐਂਡ ਪ੍ਰੈਜਿਊਡਸ ਅਤੇ ਸੈਂਸ ਐਂਡ ਸੈਂਸੀਬਿਲਿਟੀ ਵਰਗੀਆਂ ਕਿਤਾਬਾਂ ਮਹਿਲਾਵਾਦੀ ਸੋਚ ਦੀਆਂ ਹਨ। ਜੇ ਕੇ ਰੋਲਿੰਗ ਦਾ ਕੁਲੈਕਸ਼ਨ ਹੋਵੇ ਜਾਂ ਵੁਦਰਿੰਗ ਹਾਈਟਸ ਸਾਰੇ ਮੇਰੇ ਕੁਲੈਕਸ਼ਨ ਵਿੱਚ ਹਨ। ਮੇਰੀ ਇੱਕ ਦੋਸਤ ਨੇ ‘ਦਿ ਹਾਈਲੀ ਸੈਂਸੀਟਿਵ ਪਰਸਨ’ ਮੈਨੂੰ ਤੋਹਫੇ ਵਿੱਚ ਦਿੱਤੀ ਸੀ। ਇਸ ਦੇ ਬਾਅਦ ਮੇਰਾ ਨਜ਼ਰੀਆ ਕਾਫੀ ਬਦਲ ਗਿਆ। ਫਿਲਾਸਫੀ ਨਾਲੋਂ ਜ਼ਿਆਦਾ ਫਿਕਸ਼ਨ ਪਸੰਦ ਕਰਦੀ ਹਾਂ। ਬਾਇਓਗਰਾਫੀ ਵਿੱਚ ਵੀ ਮੇਰੀ ਬਹੁਤ ਰੁਚੀ ਹੈ। ਸੋਨਮ ਤਾਂ ਇਥੋਂ ਤੱਕ ਕਹਿੰਦੀ ਹੈ ਕਿ ਜੇ ਐਕਟਰ ਨਾ ਬਣਦੀ ਤਾਂ ਲਾਇਬਰੇਰੀਅਨ ਹੁੰਦੀ। ਯਾਨੀ ਉਸ ਦੀ ਦੁਨੀਆ ਕਿਤਾਬਾਂ ਵਿੱਚ ਸਿਮਟੀ ਰਹਿੰਦੀ।”