ਫਿਲਮ ਲਈ ਨਾਸਾ ਤੋਂ ਟਰੇਨਿੰਗ ਲੈਣ ਵਾਲੇ ਪਹਿਲੇ ਐਕਟਰ ਬਣੇ ਸੁਸ਼ਾਂਤ

sushant singh
ਸੋਸ਼ਲ ਮੀਡੀਆ ‘ਤੇ ਸੁਸ਼ਾਂਤ ਸਿੰਘ ਰਾਜਪੂਤ ਦੀ ਇੱਕ ਤਸਵੀਰ ਵਾਇਰਲ ਹੈ। ਉਹ ਸਪੇਸ ਸੂਟ ਵਿੱਚ ਹਨ। ਦਰਅਸਲ ਸੁਸ਼ਾਂਤ ਆਪਣੀ ਅਗਲੀ ਫਿਲਮ ‘ਚੰਦਾ ਮਾਮਾ ਦੂਰ ਕੇ’ ਦੀ ਟਰੇਨਿੰਗ ਲੈਣ ਨਾਸਾ ਪਹੁੰਚੇ ਹਨ। ਇਹ ਸਪੇਸ ‘ਤੇ ਆਧਾਰਤ ਸਾਇੰਸ ਫਿਕਸ਼ਨ ਫਿਲਮ ਹੈ, ਜਿਸ ਵਿੱਚ ਸੁਸ਼ਾਂਤ ਐਸਟ੍ਰੋਨਾਟ ਦੇ ਕਿਰਦਾਰ ਵਿੱਚ ਨਜ਼ਰ ਆਉਣ ਵਾਲੇ ਹਨ। ਇਸ ਫਿਲਮ ਵਿੱਚ ਉਨ੍ਹਾਂ ਦੇ ਇਲਾਵਾ ਨਵਾਜ਼ੂਦੀਨ ਸਿਦੀਕੀ ਅਤੇ ਆਰ ਮਾਧਵਨ ਵੀ ਨਜ਼ਰ ਆਉਣ ਵਾਲੇ ਹਨ।
ਦੱਸਣਾ ਬਣਦਾ ਹੈ ਕਿ ਇਸ ਤਸਵੀਰ ਨੂੰ ਟੀਮ ਨੇ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਇਹ ਪਹਿਲੀ ਬਾਲੀਵੁੱਡ ਫਿਲਮ ਹੈ, ਜਿਸ ਦੀ ਟਰੇਨਿੰਗ ਲਈ ਕੋਈ ਫਿਲਮ ਸਟਾਰ ਅਤੇ ਟੀਮ ਨਾਸਾ ਗਈ ਹੈ। ਕੁਝ ਦਿਨ ਪਹਿਲਾਂ ਸੁਸ਼ਾਂਤ ਨੇ ਨਾਸਾ ਤੋਂ ਇੱਕ ਹੋਰ ਤਸਵੀਰ ਸ਼ੇਅਰ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਮਾਂ ਬਚਪਨ ਵਿੱਚ ਚਾਹੁੰਦੀ ਸੀ ਕਿ ਉਨ੍ਹਾਂ ਦਾ ਬੇਟਾ ਸਪੇਸ ਵਿੱਚ ਜਾਏ। ਸੁਸ਼ਾਂਤ ਦੀ ਮਾਂ ਦਾ ਸੁਫਨਾ ਫਿਲਮ ਦੇ ਜ਼ਰੀਏ ਪੂਰਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ।”