ਫਿਲਮ ਅਭਿਨੇਤਰੀ ਦਾ ਕ੍ਰੈਡਿਟ ਕਾਰਡ ਚੋਰੀ ਕਰਕੇ 1 ਲੱਖ 60 ਹਜ਼ਾਰ ਡਾਰਲ ਖਰਚ ਦਿੱਤੇ


ਲਾਸ ਏਂਜਲਸ, 12 ਜੁਲਾਈ (ਪੋਸਟ ਬਿਊਰੋ)- ਇਕ ਵਿਅਕਤੀ ਨੇ ਪ੍ਰਸਿੱਧ ਅਮਰੀਕੀ ਐਕਟਰੈੱਸ ਡੇਮੀ ਮੂਰ ਦਾ ਕ੍ਰੈਡਿਟ ਕਾਰਡ ਚੋਰੀ ਕਰਕੇ 1,69,000 ਡਾਲਰ ਤੋਂ ਵੱਧ ਖਰੀਦਦਾਰੀ ਕਰ ਲਈ ਹੈ।
ਫੈਡਰਲ ਪਰਾਸੀਕਿਊਟਰ ਦੇ ਦਫਤਰ ਨੇ ਇਹ ਜਾਣਕਾਰੀ ਮੀਡੀਆ ਨੂੰ ਦਿੱਤੀ ਹੈ। ਪੀਪਲਜ਼ ਡਾਟ ਕਾਮ ਦੇ ਹੱਥ ਲੱਗੇ ਕੋਰਟ ਦੇ ਦਸਤਾਵੇਜ਼ਾਂ ਮੁਤਾਬਕ 35 ਸਾਲਾ ਡੇਵਿਡ ਮੈਥਿਊ ਰੀਡ ਨੇ ਓਰਿਜਨਲ ਕਾਰਡ ਚੋਰੀ ਹੋਣ ਦੀ ਸੂਚਨਾ ਦੇਣ ਤੋਂ ਬਾਅਦ ਡੇਮੀ ਦੇ ਰਿਪਲੇਸਮੈਂਟ ਕਾਰਡ ਨੂੰ ਚੋਰੀ ਕਰ ਲਿਆ। ਮੈਥਿਊ ਨੇ ਖਾਸ ਏਜੰਟ ਅਲਫ੍ਰੇਡੋ ਰਾਸੀ ਦੇ ਕੋਲ ਕਬੂਲ ਕੀਤਾ ਕਿ ਉਸ ਨੇ ਫੈਡ ਏਓਕਸ ਸਟੋਰ ਤੋਂ ਅਭਿਨੇਤਰੀ ਦਾ ਰਿਪਲੇਸਮੈਂਟ ਕਾਰਡ ਚੋਰੀ ਕਰ ਲਿਆ, ਜਿਥੇ ਉਹ ਅਜਿਹੀ ਹਰਕਤ ਕਰਦੇ ਹੋਏ ਕੈਮਰਿਆਂ ਵਿਚ ਕੈਦ ਹੋ ਗਿਆ। ਨਵਾਂ ਕਾਰਡ ਬਰਾਮਦ ਕਰਨ ਪਿੱਛੋਂ ਮੈਥਿਊ ਨੇ ਕਈ ਹਫਤੇ ਰਿਟੇਲ ਸਟੋਰ ਤੋਂ ਖਰੀਦਦਾਰੀ ਵਿਚ ਇਸ ਦੀ ਵਰਤੋਂ ਕੀਤੀ। ਕੋਰਟ ਦੇ ਮੁਤਾਬਕ ਮੈਥਿਊ ਨੇ ਕਰੀਬ 1,69,249 ਡਾਲਰ ਖਰਚੇ ਅਤੇ ਅਪ੍ਰੈਲ ਵਿਚ ਉਸ ਨੂੰ ਗ੍ਰਿਫਤਾਰ ਕਰ ਲਿਆ। ਫਿਲਹਾਲ ਫੈਡਰਲ ਅਪਰਾਧਾਂ ਲਈ ਉਸ ਉੱਤੇ ਕੇਸ ਚੱਲ ਰਿਹਾ ਹੈ।