ਫਿਕਰ

-ਤਰਸੇਮ ਲੰਡੇ
‘ਪਿੰਦੇ ਦੇ ਬਾਪੂ, ਜੇ ਜੁਆਕ ਸ਼ਹਿਰ ਗਿਆ ਥੋੜ੍ਹਾ ਲੇਟ ਹੋ ਗਿਆ ਤਾਂ ਫੇਰ ਕੀ ਹੈ, ਕਿਤੇ ਕਿਸੇ ਲਿਹਾਜੀ ਭਿਹਾਜੀ ਕੋਲ ਰੁਕ ਗਿਆ ਹੋਣੈ। ਨਾਲੇ ਇਹ ਕਿਹੜਾ ਕੋਈ ਕੁੜੀ ਐ ਜੋ ਐਵੀਂ ਸੰਸਾ ਕਰਦੇ ਹੋ।’ ਬਚਨੋ ਨੇ ਧਰਵਾਸ ਦਿੰਦਿਆਂ ਆਪਣੇ ਪਤੀ ਨੂੰ ਕਿਹਾ।
‘ਭਾਗਵਾਨੇ ਗੱਲ ਉਹ ਨਹੀਂ। ਦਰਅਸਲ ਗੱਲ ਇਹ ਹੈ ਕਿ ਬੇਰੁਜ਼ਗਾਰੀ ਦਾ ਭੰਨਿਆ ਕਿਤੇ ਨਸ਼ੇ ਦੇ ਚੁੰਗਲ ‘ਚ ਹੀ ਨਾ ਫਸ ਜਾਏ। ਨਸ਼ੇ ਦੀ ਲਤ ਬੇਰੁਜ਼ਗਾਰੀ ਤੋਂ ਵੀ ਭਿਆਨਕ ਹੁੰਦੀ ਐ। ਕੁੜੀ ਹੁੰਦੀ ਤਾਂ ਇਹ ਫਿਰਕ ਨਾ ਰਹਿੰਦਾ..।’ ਸ਼ਾਇਦ ਇਹ ਗੱਲ ਤਾਂ ਬਚਨੋ ਨੇ ਸੋਚੀ ਵੀ ਨਹੀਂ ਸੀ।