ਫਾਦਰ ਟੌਬਿਨ ਕਲੱਬ ਵਲੋਂ ਫੋਰਟ ਜੌਰਜ ਅਤੇ ਨਿਆਗਰਾ ਫਾਲਜ਼ ਦਾ ਟੂਰ

image1(ਬਰੈਂਪਟਨ) ਹਰਜੀਤ ਬੇਦੀ: ਬੀਤੇ ਐਤਵਾਰ ਫਾਦਰ ਟੌਬਿਨ ਸੀਨੀਅਰਜ਼ ਕਲੱਬ ਬਰੈਂਪਟਨ ਵਲੋਂ ਰਣਜੀਤ ਸਿੰਘ ਤੱਗੜ ਪਰਧਾਨ, ਬੰਤ ਸਿੰਘ ਰਾਊ ਸਕੱਤਰ, ਗੁਰਮੀਤ ਸਿੰਘ ਸੰਧੂ ਖਜ਼ਾਨਚੀ, ਪਿਸ਼ੌਰਾ ਸਿੰਘ ਅਤੇ ਬਲਬੀਰ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਨਿਆਗਰਾ ਆਨ ਲੇਕ ਵਰ੍ਹਲਪੂ਼ਲ, ਫੋਰਟ ਜ਼ਾਰਜ਼ ਅਤੇ ਨਿਆਗਰਾ ਫਾਲਜ਼ ਦਾ ਟੂਰ ਲਾਇਆ ਗਿਆ। ਸੰਪੂਰਨ ਸਿੰਘ ਚਾਨੀਆਂ ਨੇ ਟੂਰ ਬਾਰੇ ਜਾਣਕਾਰੀ ਦਿੱਤੀ।
ਇਸ ਤੋਂ ਬਾਦ ਫੋਰਟ ਜੌਰਜ ਨਾਮੀ ਕਿਲਾ ਦੇਖਿਆ ਜੋ ਕਿ ਗਰੇਟ ਬ੍ਰਿਟੇਨ ਦੁਆਰਾ 1796-99 ਵਿੱਚ ਉਸਾਰਿਆ ਗਿਆ ਸੀ। ਇਹ ਅਸਥਾਨ 1812 ਵਿੱਚ ਗਰੇਟ ਬ੍ਰਿਟੇਨ ਅਤੇ ਅਮਰੀਕਾ ਵਿੱਚ ਹੋਈ ਲੜਾਈ ਕਾਰਣ ਪਰਸਿੱਧ ਹੈ। ਇੱਥੇ ਉਸ ਸਮੇਂ ਦੇ ਹਥਿਆਰ, ਤੋਪਾਂ, ਬਰਤਨ, ਰਿਹਾਇਸ਼ੀ ਕਮਰੇ, ਹਥਿਆਰਾਂ ਦੀ ਵਰਕਸ਼ਾਪ, ਜੌਰਜ ਤੀਜੇ ਦੀ ਰਾਣੀ ਦਾ ਆਇਲ ਪੇਟਿੰਗ ਵਿੱਚ ਬਣਿਆ ਸੁੰਦਰ ਪੋਰਟਰੇਟ ਅਤੇ ਹੋਰ ਬਹੁਤ ਸਾਰੀਆਂ ਪੁਰਾਤਨ ਵਸਤਾਂ ਦਾ ਅਜਾਇਬ ਘਰ ਹੈ। ਕਲੱਬ ਦੇ ਮੈਂਬਰਾਂ ਨੂੰ ਪੁਰਾਤਨ ਸਮੇਂ ਦੀਆਂ ਰਾਈਫਲਾਂ ਦੀ ਪਰਦਰਸ਼ਨੀ ਦੇ ਨਾਲ ਹੀ ਚਲਾ ਕੇ ਵੀ ਦਿਖਾਈਆਂ ਗਈਆਂ। ਇਸ ਤੋਂ ਇਲਾਵਾ ਫੌਜੀਆਂ ਦੀ ਪਰੇਡ ਵੀ ਦਿਖਾਈ ਗਈ। ਇਸ ਪਰੋਗਰਾਮ ਦਾ ਆਨੰਦ ਮਾਨਣ ਪਿੱਛੋਂ ਸ਼ਾਮੀ ਸਾਢੇ ਕੁ ਪੰਜ ਵਜੇ ਘਰਾਂ ਨੂੰ ਮੋੜੇ ਪਾ ਦਿੱਤੇ ਅਤੇ ਟੂਰ ਦੀਆਂ ਮਿੱਠੀਆਂ ਯਾਦਾਂ ਆਪਣੇ ਦਿਲਾਂ ਵਿੱਚ ਸਮੇਟ ਕੇ ਖੁਸ਼ੀ ਖੁਸ਼ੀ ਘਰਾਂ ਨੂੰ ਪਰਤ ਆਏ।