ਫਾਦਰ ਟੌਬਿਨ ਕਲੱਬ ਨੇ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ

Fullscreen capture 10132017 50744 AMਫਾਦਰ ਟੌਬਿਨ ਸੀਨੀਅਰਜ਼ ਕਲੱਬ ਬਰੈਂਪਟਨ ਵਲੋਂ 8 ਅਕਤੂਬਰ ਨੂੰ ਗੁਰਦੁਆਰਾ ਸਿੱਖ ਹੈਰੀਟੇਜ ਮੇਅਫੀਲਡ ਵਿਖੇ ਪਿਛਲੇ ਸਾਲ ਦੇ ਸਾਰੇ ਪਰੋਗਰਾਮ ਨਿਰਵਿਘਨ ਨੇਪਰੇ ਚੜ੍ਹਨ ਲਈ ਸ਼ੁਕਰਾਨਾ, ਸਰਬਤ ਦੇ ਭਲੇ ਅਤੇ ਕਲੱਬ ਦੀ ਚੜ੍ਹਦੀ ਕਲਾ ਲਈ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ।
ਸਟੇਟ ਅਵਾਰਡੀ ਸੰਪੂਰਨ ਸਿੰਘ ਚਾਨੀਆਂ ਵਲੋਂ ਭੇਜੀ ਜਾਣਕਾਰੀ ਮੁਤਾਬਕ ਸੁਖਮਨੀ ਸਾਹਿਬ ਦੇ ਪਾਠਾਂ ਬਾਦ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਬਲਵਿੰਦਰ ਸਿੰਘ ਨੇ ਗੁਰਬਾਣੀ ਦੀ ਵਿਆਖਿਆ ਕਰਦੇ ਹੋਏ ਕਥਾ ਕੀਤੀ। ਪ੍ਰਿੰ: ਰਾਮ ਸਿੰਘ ਕੁਲਾਰ ਨੇ ਸੰਗਤਾਂ ਨੂੰ ਬਾਣੀ ਦੇ ਲੜ ਲੱਗ ਕੇ ਆਪਣੇ ਜੀਵਨ ਦਾ ਸੁਧਾਰ ਕਰਨ ਦੀ ਪਰੇਰਣਾ ਦਿੰਦੇ ਹੋਏ ਗੁਰਬਾਣੀ ਵਿੱਚ ਦਰਜ ਸਦਾਚਾਰਕ, ਸਮਾਜਿਕ ਅਤੇ ਮਨੁੱਖੀ ਕਦਰਾਂ ਕੀਮਤਾਂ ਦੇ ਹਵਾਲੇ ਦਿੱਤੇ। ਕਰਤਾਰ ਸਿੰਘ ਚਾਹਲ ਨੇ ਸਾਰੇ ਮੈਂਬਰਾਂ ਦਾ ਪਰੋਗਰਾਮਾਂ ਵਿੱਚ ਸਹਿਯੋਗ ਦੇ ਲਈ ਧੰਨਵਾਦ ਕਰਦੇ ਹੋਏ ਉਹਨਾਂ ਨੂੰ ਭਵਿੱਖ ਵਿੱਚ ਇਸੇ ਤਰ੍ਹਾਂ ਸਹਿਯੋਗ ਦਿੰਦੇ ਰਹਿਣ ਦੀ ਅਪੀਲ ਵੀ ਕੀਤੀ। ਕਲੱਬ ਦੇ ਪਰਧਾਨ ਰਣਜੀਤ ਸਿੰਘ ਤੱਗੜ ਨੇ ਕਲੱਬਾਂ ਦੇ ਪਰੋਗਰਾਮ ਸਫਲਤਾ ਪੂਰਵਕ ਨੇਪਰੇ ਚੜ੍ਹਨ ਲਈ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਅਤੇ ਮੈਂਬਰਾਂ ਨੂੰ ਇਸੇ ਤਰ੍ਹਾਂ ਵੱਧ ਚੜ੍ਹ ਕੇ ਯੋਗਦਾਨ ਪਾਉਂਦੇ ਰਹਿਣ ਦੀ ਅਪੀਲ ਕੀਤੀ। ਕਲੱਬ ਦੇ ਇਸ ਪਰੋਗਰਾਮ ਵਿੱਚ ਐਮ ਪੀ ਰਾਜ ਗਰੇਵਾਲ ਨੇ ਵੀ ਹਾਜ਼ਰੀ ਲੁਆਈ ਅਤੇ ਸੰਗਤਾਂ ਦਾ ਧੰਨਵਾਦ ਕੀਤਾ। ਕਲੱਬ ਵਲੋਂ ਚਾਹ-ਪਾਣੀ ਦਾ ਖੁੱਲ੍ਹਾ ਪਰਬੰਧ ਸੀ।