ਫਾਤਿਮਾ ਲਈ ਆਮਿਰ ਨਾਲ ਨਜ਼ਦੀਕੀਆਂ ਮੁਸੀਬਤ ਬਣੀਆਂ


ਛੇ ਸਾਲ ਦੀ ਉਮਰ ਵਿੱਚ ਫਿਲਮ ‘ਚਾਚੀ 420’ ਵਿੱਚ ਬਾਲ ਕਲਾਕਾਰ ਦੇ ਰੂਪ ਵਿੱਚ ਕਰੀਅਰ ਸ਼ੁਰੂ ਕਰਨ ਵਾਲੀ ਫਾਤਿਮਾ ਸਨਾ ਸ਼ੇਖ ਨੂੰ ਆਮਿਰ ਖਾਨ ਦੀ ਫਿਲਮ ‘ਦੰਗਲ’ ਤੋਂ ਪਛਾਣ ਮਿਲੀ ਸੀ। ਦੋ ਸਾਲ ਪਹਿਲਾਂ ਫਿਲਮ ‘ਦੰਗਲ’ ਨਾਲ ਬਾਲੀਵੁੱਡ ‘ਚ ਪਛਾਣ ਬਣਾਉਣ ਵਾਲੀ ਫਾਤਿਮਾ ਸਨਾ ਸ਼ੇਖ ਦੀ ਇਹ ਫਿਲਮ ਸੁਪਰਹਿੱਟ ਰਹੀ, ਪਰ ਹੈਰਾਨੀ ਦੀ ਗੱਲ ਹੈ ਕਿ ਹਿੱਟ ਫਿਲਮ ਦੇਣ ਦੇ ਬਾਵਜੂਦ ਉਸ ਨੂੰ ਇੱਕ ਵੀ ਫਿਲਮ ਨਹੀਂ ਮਿਲੀ। ਆਮਿਰ ਖਾਨ ਦੀ ‘ਠੱਗਸ ਆਫ ਹਿੰਦੋਸਤਾਨ’ ਤੋਂ ਇਲਾਵਾ ਉਸ ਕੋਲ ਕੋਈ ਹੋਰ ਫਿਲਮ ਨਹੀਂ ਹੈ।
ਜਾਣਕਾਰਾਂ ਦੇ ਮੁਤਾਬਕ ਫਾਤਿਮਾ ਕਈ ਪ੍ਰੋਡਕਸ਼ਨ ਹਾਊਸਿਜ਼ ਨਾਲ ਕੰਟੈਕਟ ਕਰਦੀ ਰਹਿੰਦੀ ਹੈ, ਪਰ ਕੋਈ ਉਸ ਨੂੰ ਫਿਲਮ ਦੇਣ ਲਈ ਤਿਆਰ ਨਹੀਂ। ਅਫਵਾਹ ਹੈ ਕਿ ਆਮਿਰ ਖਾਨ ਨਾਲ ਨਜ਼ਦੀਕੀਆਂ ਕਾਰਨ ਕੋਈ ਉਸ ਨੂੰ ਕੰਮ ਨਹੀਂ ਦੇ ਰਿਹਾ। ਫਾਤਿਮਾ ਸਨਾ ਅਸਲ ਵਿੱਚ ਆਮਿਰ ਖਾਨ ਦੀ ਖੋਜ ਹੈ। ਫਿਲਮਾਂ ਵਿੱਚ ਕੰਮ ਕਰਨ ਲਈ ਉਹ ਕਈ ਪ੍ਰੋਡਕਸ਼ਨ ਹਾਊਸਿਜ਼ ਨਾਲ ਗੱਲ ਕਰ ਚੁੱਕੀ ਹੈ, ਪਰ ਉਸ ਨੂੰ ਇਹ ਕਹਿ ਕੇ ਮਨ੍ਹਾ ਕੀਤਾ ਜਾਂਦਾ ਹੈ ਕਿ ਉਹ ਆਮਿਰ ਖਾਨ ਦੀ ਖੋਜ ਹੈ, ਉਹੀ ਉਸ ਨੂੰ ਕੰਮ ਦੇਣਗੇ। ਆਮਿਰ ਖਾਨ ਦੀ ਫਿਲਮ ‘ਠੱਗਸ ਆਫ ਹਿੰਦੋਸਤਾਨ’ ਵਿੱਚ ਆਮਿਰ ਨਾਲ ਅਮਿਤਾਭ ਬੱਚਨ, ਕੈਟਰੀਨਾ ਕੈਫ ਅਤੇ ‘ਦੰਗਲ’ ਗਰਲ ਫਾਤਿਮਾ ਸਨਾ ਸ਼ੇਖ ਦਿਖਾਈ ਦੇਣਗੇ।