ਫਰੈਂਕਫਰਟ ਹਵਾਈ ਅੱਡੇ ਉੱਤੇ ਜਾਂਚ ਮੌਕੇ ਭਾਰਤੀ ਔਰਤ ਨੂੰ ਕੱਪੜੇ ਉਤਾਰਨ ਲਈ ਕਿਹਾ ਗਿਆ

frankfurt airtport
ਬੰਗਲੌਰ, 2 ਅਪ੍ਰੈਲ (ਪੋਸਟ ਬਿਊਰੋ)- 30 ਸਾਲਾ ਭਾਰਤੀ ਔਰਤ ਸ਼ਰੂਤੀ ਬਸੱਪਾ ਬੰਗਲੌਰ ਤੋਂ ਆਈਸਲੈਂਡ ਹਵਾਈ ਯਾਤਰਾ ਕਰ ਰਹੀ ਸੀ। ਫਰੈਂਕਫਰਟ ਹਵਾਈ ਅੱਡੇ ‘ਤੇ ਸੁਰੱਖਿਆ ਕਰਮੀਆਂ ਨੇ ਜਾਂਚ ਦੌਰਾਨ ਉਸ ਨੂੰ ਕੱਪੜੇ ਉਤਾਰਨ ਲਈ ਕਿਹਾ। ਸ਼ਰੂਤੀ ਦੇ ਪਤੀ, ਜੋ ਆਈਸਲੈਂਡ ਤੋਂ ਹਨ, ਜਦ ਪਤੀ ਦੇ ਜ਼ੋਰ ਦੇਣ ‘ਤੇ ਕਮਰੇ ਵਿੱਚ ਆਏ ਤਾਂ ਸੁਰੱਖਿਆ ਕਰਮੀਆਂ ਨੇ ਉਨ੍ਹਾਂ ਦੋਵਾਂ ਨੂੰ ਜਾਣ ਦਿੱਤਾ।
ਇਸ ਘਟਨਾ ਪਿੱਛੋਂ ਸ਼ਰੂਤੀ ਨੇ ਗੁੱਸੇ ਵਿੱਚ ਫੇਸਬੁਕ ਉੱਤੇ 29 ਮਾਰਚ ਨੂੰ ਹੋਈ ਇਸ ਵਾਰਦਾਤ ਦਾ ਖੁਲਾਸਾ ਕਰਦੇ ਹੋਏ ਲਿਖਿਆ “ਜੇ ਸਾਡੇ ਨਾਲ ਕੋਈ ਯੂਰਪੀ ਸਾਥੀ ਹੋਵੇ ਤਾਂ ਅਸੀਂ ਬਰਾਊਨ ਸ਼ੱਕ ਦੇ ਘੇਰੇ ‘ਚੋਂ ਬਾਹਰ ਹੁੰਦੇ ਹਾਂ?” ਸ਼ਰੂਤੀ ਨੇ ਦੱਸਿਆ ਕਿ ਉਸ ਦਾ ਪੂਰਾ ਬਾਡੀ ਸਕੈਨ ਕੀਤਾ ਗਿਆ, ਇਸ ਦੇ ਬਾਵਜੂਦ ਸੁਰੱਖਿਆ ਕਰਮੀ ਨਹੀਂ ਰੁਕੇ। ਸ਼ਰੂਤੀ ਨੇ ਜਾਂਚ ਕਰਤਾਵਾਂ ਨੂੰ ਕਿਹਾ ਕਿ ਉਸ ਦੀ ਜਾਂਚ ਕਰ ਸਕਦੇ ਹਨ ਅਤੇ ਬੇਨਤੀ ਕੀਤੀ ਕਿ ਏਦਾਂ ਕਰਦੇ ਹੋਏ ਸਾਵਧਾਨੀ ਵਰਤੀ ਜਾਵੇ, ਕਿਉਂਕਿ ਹਾਲੀ ਹੀ ਵਿੱਚ ਉਸ ਦੇ ਪੇਟ ਦੀ ਸਰਜਰੀ ਹੋਈ ਹੈ। ਉਸ ਦੇ ਕੋਲ ਮੈਡੀਕਲ ਰਿਪੋਰਟ ਵੀ ਸੀ, ਪਰ ਸੁਰੱਖਿਆ ਕਰਮੀ ਨਹੀਂ ਮੰਨੇ। ਬਸੱਪਾ ਪਿਛਲੇ ਛੇ ਸਾਲ ਤੋਂ ਯੂਰਪ ਵਿੱਚ ਰਹਿ ਰਹੀ ਹੈ। ਉਸ ਨੇ ਇਸ ਮਾਮਲੇ ਨੂੰ ਪੂਰੀ ਤਰ੍ਹਾਂ ਰੰਗ ਭੇਦ ਦਾ ਮਾਮਲਾ ਦੱਸਿਆ।