ਫਰਵਰੀ ਤੋਂ ਸ਼ੁਰੂ ਹੋਵੇਗੀ ਅਭਿਸ਼ੇਕ ਬੱਚਨ ਦੀ ਨਵੀਂ ਫਿਲਮ


ਅਭਿਸ਼ੇਕ ਬੱਚਨ ਦੇ ਫਿਲਮੀ ਕਰੀਅਰ ਦੀ ਨਵੇਂ ਸਾਲ ਦੀ ਸ਼ੁਰੂਆਤ ਫਰਵਰੀ ਵਿੱਚ ਹੋਵੇਗੀ, ਜਦ ਕਸ਼ਮੀਰ ਵਿੱਚ ਉਨ੍ਹਾਂ ਦੀ ਨਵੀਂ ਫਿਲਮ ‘ਮਨਮਰਜ਼ੀਆਂ’ ਦਾ ਪਹਿਲਾ ਸ਼ਡਿਊਲ ਸ਼ੁਰੂ ਹੋਵੇਗਾ। ‘ਮਨਮਰਜ਼ੀਆਂ’ ਦਾ ਨਿਰਦੇਸ਼ਨ ਅਨੁਰਾਗ ਕਰਨ ਵਾਲੇ ਹਨ, ਜਿਸ ਨਾਲ ਜੂਨੀਅਰ ਬੱਚਨ ਦੀ ਇਹ ਪਹਿਲੀ ਫਿਲਮ ਹੈ। ਆਨੰਦ ਐੱਲ ਰਾਏ ਦੀ ਕੰਪਨੀ ਵਿੱਚ ਇਹ ਫਿਲਮ ਬਣਨ ਜਾ ਰਹੀ ਹੈ। ਅਜੇ ਤੱਕ ਫਿਲਮ ਵਿੱਚ ਅਭਿਸ਼ੇਕ ਬੱਚਨ ਦੀ ਹੀਰੋਇਨ ਦਾ ਨਾਂਅ ਤੈਅ ਨਹੀਂ ਹੈ।
ਯੂਨਿਟ ਨਾਲ ਜੁੜੇ ਸੂਤਰਾਂ ਅਨੁਸਾਰ 15 ਜਨਵਰੀ ਤੱਕ ਇਸ ਬਾਰੇ ਅਧਿਕਾਰਕ ਐਲਾਨ ਹੋ ਜਾਏਗਾ। ਉਂਝ ਇਸ ਸੰਬੰਧ ਵਿੱਚ ਭੂਮੀ ਪੇਡਨੇਕਰ ਦਾ ਨਾਂਅ ਸਭ ਤੋਂ ਅੱਗੇ ਦੱਸਿਆ ਜਾਂਦਾ ਹੈ। ਭੂਮੀ ਦੇ ਇਲਾਵਾ ਰਾਧਿਕਾ ਆਪਟੇ ਦਾ ਨਾਂਅ ਵੀ ਇਸ ਰੇਸ ਵਿੱਚ ਦੱਸਿਆ ਗਿਆ ਹੈ। ਇਸ ਫਿਲਮ ਨੂੰ ਜਦ ਬਣਾਉਣ ਦਾ ਐਲਾਨ ਹੋਇਆ ਤਾਂ ਇਸ ਵਿੱਚ ਆਯੁਸ਼ਮਾਨ ਖੁਰਾਣਾ ਅਤੇ ਭੂਮੀ ਪੇਡਨੇਕਰ ਦੀ ਜੋੜੀ ਨੂੰ ਕਾਸਟ ਕਰਨ ਦਾ ਐਲਾਨ ਕੀਤਾ ਗਿਆ ਸੀ ਅਤੇ ਉਸ ਵਕਤ ਇਸ ਫਿਲਮ ਦੇ ਡਾਇਰੈਕਟਰ ਸਮੀਰ ਆਰੀਆ ਸਨ। ਇੱਕ ਵੱਡਾ ਬਦਲਾਅ ਹੋਇਆ ਤੇ ਨਿਰਦੇਸ਼ਨ ਅਸ਼ਵਨੀ ਅਈਅਰ ਤਿਵਾੜੀ ਨੂੰ ਦੇਣ ਦਾ ਐਲਾਨ ਹੋਇਆ, ਜੋ ਉਸ ਵਕਤ ‘ਬਰੇਲੀ ਕੀ ਬਰਫੀ’ ਬਣਾ ਰਹੇ ਸਨ। ‘ਬਰੇਲੀ ਕੀ ਬਰਫੀ’ ਦੇ ਰੁਝੇਵਿਆਂ ਕਾਰਨ ਅਸ਼ਵਨੀ ਅਈਅਰ ਦਾ ਨਾਂਅ ਵੀ ਆਇਆ ਤੇ ਗਿਆ ਹੋ ਗਿਆ। ਇਸ ਦੇ ਬਾਅਦ ਅਨੁਰਾਗ ਕਸ਼ਯਪ ਨੂੰ ਲਿਆਂਦਾ ਗਿਆ, ਜਿਨ੍ਹਾਂ ਨੇ ਨਵੇਂ ਸਿਰੇ ਤੋਂ ਸਕ੍ਰਿਪਟ ‘ਤੇ ਕੰਮ ਕਰਨਾ ਸ਼ੁਰੂ ਕੀਤਾ। ਆਨੰਦ ਐੱਲ ਰਾਏ ਦੇ ਨਾਲ ਅਨੁਰਾਗ ਦੀ ਬਣੀ ਪਹਿਲੀ ਫਿਲਮ ‘ਮੁੱਕਾਬਾਜ਼’ 12 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ।