ਫਰਕ ਨਹੀਂ ਪੈਂਦਾ : ਪ੍ਰਿਅੰਕਾ ਬੋਸ

priyanka bose
ਪ੍ਰਿਅੰਕਾ ਬੋਸ ਦੀ ਫਿਲਮ ‘ਲਾਇਨ’ ਭਾਰਤ ਵਿੱਚ ਬੀਤੇ ਹਫਤੇ ਰਿਲੀਜ਼ ਹੋਈ ਹੈ। ਫਿਲਮ ਵਿੱਚ ਦੇਵ ਪਟੇਲ, ਨਿਕੋਲ ਕਿਡਮੈਨ ਅਤੇ ਰੂਨੀ ਮਾਰਾ ਹਨ। ਅਭਿਨੇਤਰੀ ਨੇ ਸਨੀ ਪਵਾਰ ਦੇ ਕਿਰਦਾਰ ਦੀ ਮਾਂ ਦਾ ਕਿਰਦਾਰ ਨਿਭਾਇਆ ਹੈ। ਪੇਸ਼ ਹਨ ਇਸੇ ਸਿਲਸਿਲੇ ਵਿੱਚ ਪ੍ਰਿਅੰਕਾ ਬੋਸ ਨਾ ਹੋਈ ਗੱਲਬਾਤ ਦੇ ਕੁਝ ਅੰਸ਼ :
* ਤੁਹਾਨੂੰ ਇਹ ਰੋਲ ਕਿਵੇਂ ਮਿਲਿਆ?
– ਮੈਂ ਪਹਿਲਾਂ ਤੋਂ ਇਸ ਕਹਾਣੀ ਦੇ ਬਾਰੇ ਜਾਣਦੀ ਸੀ। ਮੈਂ ਇਸ ਨੂੰ ਲੈ ਕੇ ਉਤਸੁਕ ਸੀ ਤੇ ਮੇਰੇ ਕਾਸਟਿੰਗ ਨਿਰਦੇਸ਼ਕ ਨੇ ਮੈਨੂੰ ਲੈ ਲਿਆ। ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਅਜਿਹਾ ਕੁਝ ਪਹਿਲਾਂ ਵੀ ਕਰ ਚੁੱਕੀ ਹਾਂ, ਪਰ ਗਰਥ ਡੇਵਿਡ ਨੇ ਜਦ ਮੈਨੂੰ ਵਿਸ਼ਲੇਸ਼ਣ ਸੁਣਾਇਆ ਤਾਂ ਮੈਨੂੰ ਇਸ ਨਾਲ ਪਿਆਰ ਹੋ ਗਿਆ। ਜੋ ਮੈਂ ਹੁਣ ਤੱਕ ਪੜ੍ਹਿਆ ਸੀ, ਉਨ੍ਹਾਂ ਵਿੱਚ ਇਹ ਬਹੁਤ ਖੂਬਸੂਰਤ ਸਕਰੀਨ ਪਲੇਅ ਸੀ।
* ਪਰਦੇ ‘ਤੇ ਮਾਂ ਦੇ ਕਿਰਦਾਰ ਨੂੰ ਲੈ ਕੇ ਕੋਈ ਝਿਜਕ ਸੀ?
– ਪਰਦੇ ‘ਤੇ ਮਾਂ ਦੇ ਕਿਰਦਾਰ ਨੂੰ ਨਿਭਾਉਣ ਨੂੰ ਲੈ ਕੇ ਮੇਰਾ ਕੋਈ ਮਾਈਂਡਸੈਟ ਨਹੀਂ ਹੈ। ਮੇਰੇ ਅੰਦਰ ਜੋ ਝਿਜਕ ਸੀ, ਉਹ ਇਸ ਗੱਲ ਬਾਰੇ ਸੀ ਕਿ ਕੀ ਮੈਂ ਕਿਰਦਾਰ ਦੇ ਨਾਲ ਨਿਆਂ ਕਰ ਸਕਾਂਗੀ, ਕਿਉਂਕਿ ਇਹ ਸੱਚੇ ਲੋਕਾਂ ਅਤੇ ਸੱਚੀ ਯਾਤਰਾ ਦੀ ਕਹਾਣੀ ਹੈ। ਮੈਂ ਸੋਚ ਬਾਰੇ ਕਾਫੀ ਪ੍ਰਗਤੀਸ਼ੀਲ ਹਾਂ। ਮੈਂ ਆਪਣੇ ਆਪ ਨੂੰ ਮਾਰ ਦੇਵਾਂ, ਜੇ ਆਪਣੇ ਕਿਰਦਾਰ ਦੇ ਨਾਲ ਨਿਆਂ ਨਾ ਕਰ ਸਕਾਂ ਤਾਂ, ਮੈਨੂੰ ਦੂਸਰਿਆਂ ਦੀ ਸਲਾਹ ਦੀ ਚਿੰਤਾ ਨਹੀਂ ਰਹਿੰਦੀ। ਜੇ ਉਸ ਦੀ ਯਾਤਰਾ ਲੰਬੀ ਹੈ ਤਾਂ ਇਸ ਨਾਲ ਫਰਕ ਨਹੀਂ ਪੈਂਦਾ ਕਿ ਮੈਂ ਕਿਹੜੀ ਉਮਰ ਦਾ ਕਿਰਦਾਰ ਕਰ ਰਹੀ ਹਾਂ।
* ਆਪਣੇ ਰੋਲ ਦੀ ਤਿਆਰੀ ਕਿਵੇਂ ਕੀਤੀ?
– ਮੈਂ ਨਹੀਂ ਜਾਣਦੀ ਕਿ ਬੁੱਢਾ ਕਿਵੇਂ ਲੱਗਿਆ ਜਾਵੇ। ਮੈਂ ਆਪਣੇ ਗ੍ਰੈਂਡ ਪੇਰੈਮਟਸ ਨੂੰ ਦੇਖਿਆ ਹੈ ਤੇ ਕਿਵੇਂ ਉਹ ਮੇਰੀ ਮਾਂ ਦਾ ਇੰਤਜ਼ਾਰ ਕਰਦੇ ਸਨ। ਅਸੀਂ ਵੱਡੇ ਹੋ ਜਾਂਦੇ ਹਾਂ ਅਤੇ ਭੁੱਲ ਜਾਂਦੇ ਹਾਂ ਕਿ ਕਿਵੇਂ ਉਹ ਸਾਡਾ ਘਰ ‘ਤੇ ਇੰਤਜ਼ਾਰ ਕਰ ਰਹੇ ਹਨ। ਇਹ ਬਹੁਤ ਦਰਦਮਈ ਹੈ ਕਿ ਆਪਣੇ ਬੇਟੇ ਦਾ ਇੰਤਜ਼ਾਰ ਕਰਨਾ ਕਿ ਉਹ ਵਾਪਸ ਆਏਗਾ ਜਾਂ ਉਹ ਮਰ ਚੁੱਕਾ ਹੈ। ਮੈਂ ਬੱਸ ਇਸ ਗੱਲ ‘ਤੇ ਵਿਸ਼ਵਾਸ ਕੀਤਾ ਕਿ ਜੇ ਉਨ੍ਹਾਂ ਨੇ ਮੈਨੂੰ ਚੁਣਿਆ ਹੈ ਤੇ ਮੈਂ ਇਸ ਨੂੰ ਚੁਣਿਆ ਹੈ ਤਾਂ ਇਸ ਕਿਰਦਾਰ ‘ਤੇ ਕੰਮ ਕਰਨਾ ਚਾਹੀਦਾ ਹੈ। ਗਰਥ ਅਤੇ ਮੈਂ ਇੱਕ ਦੂਸਰੇ ‘ਤੇ ਭਰੋਸਾ ਕੀਤਾ ਅਤੇ ਅਸੀਂ ਜਾਣਿਆ ਕਿ ਕਿਵੇਂ ਇਸ ਕਿਰਦਾਰ ਨੂੰ ਨਿਭਾਉਣਾ ਹੈ। ਜਿੱਥੋਂ ਤੱਕ ਮੇਰੇ ਲੁਕ ਦਾ ਸਵਾਲ ਹੈ, ਅਸੀਂ ਬਹੁਤ ਟਰਾਈਲ ਕੀਤੇ ਅਤੇ ਕਈ ਗਲਤੀਆਂ ਵੀ ਹੋਈਆਂ। ਮੈਨੂੰ ਆਪਣੇ ਪ੍ਰੋਸਥੈਟਿਕ ਮੇਕਅਪ ਲਈ 16 ਘੰਟੇ ਦੇਣੇ ਹੁੰਦੇ ਸਨ। ਮੇਰੇ ਪਹਿਲੇ ਪਾਰਟ ਵਿੱਚ ਕੋਈ ਮੇਕਅਪ ਨਹੀਂ ਸੀ ਕੀਤਾ, ਉਹ ਪੂਰੀ ਤਰ੍ਹਾਂ ਬਿਨਾ ਗਲੈਮ ਦਾ ਲੁਕ ਸੀ।
* ਸਨੀ ਅਤੇ ਦੇਵ ਦੇ ਨਾਲ ਕੰਮ ਕਰਨਾ ਕਿਹੋ ਜਿਹਾ ਰਿਹਾ?
– ਸਨੀ ਪਵਾਰ ਇਸ ਤੋਂ ਪਹਿਲਾਂ ਵੀ ਸੈਟ ‘ਤੇ ਰਹੇ ਹਨ। ਜਿਸ ਤਰ੍ਹਾਂ ਡਾਇਰੈਕਟਰ ਦੇ ਕਹਿਣ ਅਨੁਸਾਰ ਕਿਰਦਾਰ ਨੂੰ ਆਪਣੇ ਕਿਰਦਾਰ ਵਿੱਚ ਗੁਆਚ ਜਾਂਦੇ ਹਨ, ਉਹ ਪ੍ਰਸੰਸਾਯੋਗ ਹੈ। ਫਿਲਮ ਦੇ ਬਾਅਦ ਜ਼ਿੰਦਗੀ ਵਿੱਚ ਸਹੀ ਨਿਰਦੇਸ਼ਨ ਮਿਲੇਗਾ। ਉਹ ਬੜੇ ਵਧੀਆ ਅਭਿਨੇਤਾ ਹਨ। ਦੇਵ ਬਹੁਤ ਚੰਗੇ ਸ਼ਖਸ ਹਨ। ਮੈਂ ‘ਸਲੱਮਡਾਗ ਮਿਲੇਨੀਅਰ’ ਤੋਂ ਪਹਿਲਾਂ ਉਸ ਦੀ ਜ਼ਿੰਦਗੀ ਅਤੇ ਕੰਮ ਦੇ ਬਾਰੇ ਵਿੱਚ ਨਹੀਂ ਜਾਣਦੀ ਸੀ। ਉਹ ਸ਼ਾਨਦਾਰ ਸ਼ਖਸ ਹਨ।
* ਕੀ ਕਲਾਈਮੈਕਸ ਸ਼ੂਟ ਕਰਨਾ ਮੁਸ਼ਕਲ ਸੀ?
– ਆਖਰੀ ਸੀਨ ਸ਼ੂਟ ਕਰਨਾ ਕਾਫੀ ਭਾਵਨਾਤਮਕ ਸੀ। ਜਦ 25 ਸਾਲ ਬਾਅਦ ਉਹ ਆਪਣੇ ਬੇਟੇ ਨੂੰ ਮਿਲਦੀ ਹੈ ਤਾਂ ਉਹ ਪੁੱਛਦਾ ਹੈ ਕਿ ਮੇਰਾ ਭਰਾ ਕਿੱਥੇ ਹੈ। ਬੱਸ, ਇੱਕ ਮੁਸਕੁਰਾਹਟ ਦੇ ਸਿਵਾ ਉਸ ਕੋਲ ਕਹਿਣ ਨੂੰ ਕੁਝ ਨਹੀਂ ਹੁੰਦਾ। ਇਨ੍ਹਾਂ ਸਾਲਾਂ ਵਿੱਚ ਉਹ ਬਹੁਤ ਰੋਈ ਹੈ। ਅਸੀਂ ਉਹ ਸੀਨ ਤਿੰਨ ਅਲੱਗ ਤਰੀਕਿਆਂ ਨਾਲ ਸ਼ੂਟ ਕੀਤਾ ਤੇ ਫਿਰ ਗਰਥ ਨੂੰ ਚੁਣਿਆ ਕਿ ਕਿਹੜਾ ਸੀਨ ਉਸ ਦੇ ਅਨੁਸਾਰ ਸਹੀ ਹੈ।
* ਬਾਲੀਵੁੱਡ ਅਤੇ ਹਾਲੀਵੁੱਡ ਵਿੱਚ ਕਿਸ ਤਰ੍ਹਾਂ ਦਾ ਫਰਕ ਦੇਖਦੇ ਹੋ?
– ਸਿਰਫ ਇੱਕ ਚੀਜ਼ ਦਾ ਫਰਕ ਹੈ, ਉਹ ਹੈ ਭਾਰਤੀ ਸੈਟਅਪ ਅਤੇ ਹਾਲੀਵੁੱਡ ਸੈੱਟਅਪ। ਸਾਡਾ ਸਭਿਆਚਾਰ ਅਲੱਗ ਹੈ। ਕੁਝ ਸੁੰਦਰਤਾ ਸਾਡੇ ਇਥੋਂ ਦੇ ਸੈੱਟਸ ਦੀ ਹੈ ਤਾਂ ਕੁਝ ਵਿਸ਼ੇਸ਼ਤਾਵਾਂ ਉਨ੍ਹਾਂ ਦੇ ਸੈੱਟਸ ਦੀਆਂ ਹਨ। ਮੈਨੂੰ ਦੋਵਾਂ ਦਾ ਬੈਸਟ ਪਸੰਦ ਹੈ, ਪਰ ਦੋਵਾਂ ਨੂੰ ਮਿਕਸ ਕਰਨਾ ਹੁੰਦਾ ਹੈ, ਕਿਉਂਕਿ ਕਿਸੇ ਦੀ ਅਤਿ ਮੇਰੀ ਲਈ ਬੋਰਿੰਗ ਹੋ ਜਾਏਗੀ।