ਪੱਤਰਕਾਰ ਗੌਰੀ ਲੰਕੇਸ਼ ਦੀ ਯਾਦ ਵਿੱਚ ਕੈਂਡਲ ਲਾਈਟ ਵਿਜਲ ਅੱਜ

Gauri Lankeshਬਰੈਂਪਟਨ ਪੋਸਟ ਬਿਉਰੋ: ਭਾਰਤ ਵਿੱਚ ਕਤਲ ਹੋਈ ਪ੍ਰਸਿੱਧ ਪੱਤਰਕਾਰ ਗੌਰੀ ਲੰਕੇਸ਼ ਦੀ ਯਾਦ ਵਿੱਚ ਪੰਜਾਬੀ ਬਰੌਡਕਾਸਟ ਅਤੇ ਪਿੰਟ ਮੀਡੀਆ ਐਸੋਸੀਏਸ਼ਨ ਵੱਲੋਂ ਅੱਜ 8 ਸਤੰਬਰ 2017 ਦਿਨ ਸ਼ੁੱਕਰਵਾਰ ਨੂੰ ਕੈਂਡਲ ਲਾਈਟ ਵਿਜਲ ਕੀਤੀ ਜਾ ਰਹੀ ਹੈ। ਕੈਂਡਲ ਲਾਈਟ ਵਿਜਲ ਅਤੇ ਸ਼ਰਧਾਂਜਲੀ ਸਮਾਰੋਹ ਸ਼ਾਮੀ ਸਾਢੇ 6 ਵਜੇ ਤੋਂ ਰਾਤ 8 ਵਜੇ ਤੱਕ ਰੋਆਇਲ ਸਟਾਰ ਬਰੋਕਰੇਜ਼ ਇੰਕ ਦੇ 170 ਸਟੀਲਵੈਲ (ਸਟੀਲਜ਼ ਅਤੇ ਟੌਮਕਨ) ਉੱਤੇ ਸਥਿਤ ਦਫ਼ਤਰ ਵਿੱਚ ਹੋਵੇਗਾ।

ਦੱਸਣਾ ਬਣਦਾ ਹੈ ਕਿ ਗੌਰੀ ਲੰਕੇਸ਼ ਦਾ 5 ਸਤੰਬਰ ਨੂੰ 3 ਅਗਿਆਤ ਵਿਅਕਤੀਆਂ ਵੱਲੋਂ ਉਸਦੇ ਬੰਗਲੌਰ ਵਿਖੇ ਘਰ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਗੌਰੀ ਸੱਜੇ ਪੱਖੀ ਸੋਚ ਦੇ ਵਿਰੁੱਧ ਆਵਾਜ਼ ਚੁੱਕਣ ਵਾਲੀ ਪੱਤਰਕਾਰ ਸੀ।

ਐਸੋਸੀਏਸ਼ਨ ਵੱਲੋਂ ਮਨੁੱਖੀ ਅਧਿਕਾਰਾਂ ਲਈ ਅਗਾਂਹਵਧੂ ਸੋਚ ਰੱਖਣ ਵਾਲੇ ਲੋਕਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਇਸ ਸਮਾਰੋਹ ਵਿੱਚ ਸ਼ਾਮਲ ਹੋਣ ਦੀ ਬੇਨਤੀ ਕੀਤੀ ਗਈ ਹੈ। ਵਧੇਰੇ ਜਾਣਕਾਰੀ ਲਈ ਹਰਜਿੰਦਰ ਗਿੱਲ 647-400-6862 ਅਤੇ ਚਰਨਜੀਤ ਬਰਾੜ 647-300-8436 ਨਾਲ ਸੰਪਰਕ ਕੀਤਾ ਜਾ ਸਕਦਾ ਹੈ।