ਪੱਤਰਕਾਰਾਂ ਲਈ ਖਤਰਨਾਕ ਦੇਸ਼ਾਂ ਦੀ ਸੂਚੀ ਵਿੱਚ ਪਾਕਿ ਵੀ ਸ਼ਾਮਲ


ਨਿਊ ਯਾਰਕ, 3 ਨਵੰਬਰ (ਪੋਸਟ ਬਿਊਰੋ)- ਪ੍ਰੈੱਸ ਦੀ ਆਜ਼ਾਦੀ ਬਾਰੇ ਇਕ ਅੰਤਰ ਰਾਸ਼ਟਰੀ ਸੂਚੀ ਜਾਰੀ ਹੋਈ ਤਾਂ ਇਸ ਦੇ ਮੁਤਾਬਕ ਪੱਤਰਕਾਰਾਂ ਲਈ ਸਭ ਤੋਂ ਵੱਧ ਖਤਰਨਾਕ ਦੇਸ਼ਾਂ ਵਿਚ ਫਿਲੀਪੀਨਜ਼ ਅਤੇ ਬੰਗਲਾ ਦੇਸ਼ ਦੇ ਨਾਲ ਪਾਕਿਸਤਾਨ ਦਾ ਨਾਂਅ ਵੀ ਇਸ ਸਾਲ ਸ਼ਾਮਲ ਕਰ ਲਿਆ ਗਿਆ ਹੈ।
ਅੰਤਰ ਰਾਸ਼ਟਰੀ ਮੀਡੀਆ ਗਰੁੱਪ ‘ਰਿਪੋਟਰਸ ਵਿਦਾਊਟ ਫਰੰਟੀਅਰਜ਼’ (ਆਰ ਐੱਸ ਐੱਫ) ਵੱਲੋਂ ਜਾਰੀ ਕੀਤੀ ਪ੍ਰੈੱਸ ਦੀ ਆਜ਼ਾਦੀ ਬਾਰੇ ਅੰਤਰ ਰਾਸ਼ਟਰੀ ਸੂਚੀ (ਸਾਲ 2017 ਵਰਲਡ ਪ੍ਰੈੱਸ ਫ੍ਰੀਡਮ ਇੰਡੈਕਸ) ਵਿਚ ਲਿਖੇ ਗਏ 180 ਦੇਸ਼ਾਂ ਵਿਚ ਪਾਕਿਸਤਾਨ ਦਾ 139ਵਾਂ ਸਥਾਨ ਹੈ। ਇਕ ਨਿਊਜ਼ ਏਜੰਸੀ ਮੁਤਾਬਕ ਸਾਲ 2016 ਵਿਚ ਪਾਕਿਸਤਾਨ 146ਵੇਂ ਸਥਾਨ ਉੱਤੇ ਅਤੇ ਭਾਰਤ 136ਵੇਂ ਸਥਾਨ ਉੱਤੇ ਸੀ। ਅੱਤਵਾਦੀਆਂ ਵੱਲੋਂ ਨਿਸ਼ਾਨਾ ਬਣਾ ਕੇ ਕੀਤੇ ਕਤਲਾਂ, ਧਾਰਮਿਕ ਗੈਂਗਾਂ ਅਤੇ ਮਾਫੀਆ ਦੇ ਟੋੋਲੇ ਇਸ ਦੇਸ਼ ਵਿੱਚ ਪੱਤਰਕਾਰਾਂ ਅਤੇ ਬਲੌਗਰਸ ਲਈ ਖਤਰਨਾਕ ਹਨ।
ਪੱਤਰਕਾਰਾਂ ਦੀ ਸੁਰੱਖਿਆ ਲਈ ਕੰਮ ਕਰਨ ਵਾਲੀ ਨਿਊਯਾਰਕ ਦੀ ਇਸ ਕਮੇਟੀ ਨੇ ਸਾਲ 1994 ਤੋਂ ਹੁਣ ਤੱਕ ਪਾਕਿਸਤਾਨ ਵਿਚ ਮਾਰੇ ਗਏ 60 ਪੱਤਰਕਾਰਾਂ ਦੀ ਸੂਚੀ ਪੇਸ਼ ਕੀਤੀ ਹੈ। ਹਾਲਾਂਕਿ ਸਭ ਤੋਂ ਵੱਧ ਖਤਰਨਾਕ ਦੇਸ਼ਾਂ ਵਿਚ ਪਾਕਿਸਤਾਨ ਦਾ ਨਾਂ ਸ਼ਾਮਿਲ ਨਹੀਂ। ਇਨ੍ਹਾਂ ਸਭ ਤੋਂ ਖਤਰਨਕਾ ਨੌ ਦੇਸ਼ਾਂ ਵਿਚ ਪਹਿਲੇ ਸਥਾਨ ਉੱਤੇ ਇਰਾਕ ਹੈ ਅਤੇ ਇਸ ਦੇ ਬਾਅਦ ਸੀਰੀਆ ਅਤੇ ਮੈਕਸੀਕੋ ਹਨ। ਅਫਗਾਨਿਸਤਾਨ ਸੱਤਵੇਂ ਨੰਬਰ ਉੱਤੇ ਹੈ। ਪੱਤਰਕਾਰਾਂ ਅਤੇ ਬਲਾਗਰਜ਼ ਲਈ ਦੋ ਦੇਸ਼ ਚੀਨ (176) ਅਤੇ ਵੀਅਤਨਾਮ (175) ਦੁਨੀਆ ਦੀ ਸਭ ਤੋਂ ਵੱਡੀ ਜੇਲ ਹਨ। ਇਸ ਦੇ ਇਲਾਵਾ ਪੱਤਰਕਾਰਾਂ ਲਈ ਕੁਝ ਸਭ ਤੋਂ ਵੱਧ ਖਤਰਨਾਕ ਦੇਸ਼ਾਂ ਦੇ ਨਾਂ ਫਿਲੀਪੀਨਜ਼ (127) ਅਤੇ ਬੰਗਲਾ ਦੇਸ਼ (146) ਹਨ। ਚੀਨ, ਉੱਤਰੀ ਕੋਰੀਆ (180) ਅਤੇ ਲਾਓਸ (170) ਵੀ ਪ੍ਰੈੱਸ ਦੀ ਆਜ਼ਾਦੀ ਖੋਹਣ ਵਾਲਿਆਂ ਦੀ ਸੂਚੀ ਵਿਚ ਸ਼ਾਮਲ ਹਨ।