ਪੱਤਰਕਾਰਤਾ ਵਿੱਚ ਸੰਤੁਲਨ ਕਈ ਵਾਰ ਪ੍ਰੇਸ਼ਾਨੀ ਪੈਦਾ ਕਰ ਸਕਦੈ

-ਕਰਨ ਥਾਪਰ
ਅਜਿਹਾ ਦਿਖਾਈ ਦਿੰਦਾ ਹੈ ਕਿ ਜਿੰਨਾ ਸਾਨੂੰ ਅਹਿਸਾਸ ਹੈ, ਅਸੀਂ ਉਸ ਤੋਂ ਕਿਤੇ ਵੱਧ ਬਰਾਬਰ ਹਾਂ। ਬਿਲ ਕਲਿੰਟਨ ਦੀ ਨਵੀਂ ਕਿਤਾਬ ‘ਦਿ ਪ੍ਰੈਜ਼ੀਡੈਂਟ ਇਜ਼ ਮਿਸਿੰਗ’ ਪੜ੍ਹਦੇ ਹੋਏ ਮੈਂ ਕੁਝ ਵਾਕਾਂ ‘ਤੇ ਅਟਕ ਗਿਆ, ਜੋ ਭਾਰਤ ਉਤੇ ਵੀ ਓਨੇ ਹੀ ਲਾਗੂ ਹੁੰਦੇ ਹਨ, ਜੋ ਅਮਰੀਕਾ ਵਿੱਚ ਉਨ੍ਹਾਂ ਦੇ ਦੇਸ਼ਵਾਸੀਆਂ ‘ਤੇ।
ਅਮਰੀਕੀ ਪੱਤਰਕਾਰਤਾ ‘ਤੇ ਟਿੱਪਣੀ ਕਰਦੇ ਹੋਏ ਕਲਿੰਟਨ ਲਿਖਦੇ ਹਨ ਕਿ ਜਦੋਂ ਤੁਸੀਂ ਇਕ ਆਦਮੀ ਜਾਂ ਪਾਰਟੀ ਦਾ ਭਾਂਡਾ ਭੰਨਣ ਲਈ ਇਕ ਪਹਾੜ ਦੇਖਦੇ ਹੋ ਤਾਂ ਦੂਜੇ ਪਾਸੇ ਛਛੁੰਦਰ ਦੀ ਖੁੱਡ ਲੱਭਣੀ ਪੈਂਦੀ ਹੈ ਅਤੇ ਪੱਖਪਾਤੀ ਬਣਨ ਤੋਂ ਬਚਣ ਲਈ ਉਸੇ ਦੇ ਰਸਤੇ ਪਹਾੜ ਵਿੱਚ ਦਾਖਲ ਹੋਣਾ ਹੁੰਦਾ ਹੈ। ਖੁੱਡਾਂ ਬਣਾਉਣ ਦੇ ਵੱਡੇ ਲਾਭ ਹਨ, ਇਸ ਨਾਲ ਸ਼ਾਮ ਦੀਆਂ ਖਬਰਾਂ ਵਿੱਚ ਵੱਡੀ ਜਗ੍ਹਾ ਮਿਲਦੀ ਹੈ, ਲੱਖਾਂ ਦੀ ਗਿਣਤੀ ਵਿੱਚ ਰੀਟਵੀਟ ਹੁੰਦੇ ਹਨ ਅਤੇ ਵੱਡੀ ਗਿਣਤੀ ਵਿੱਚ ਟਾਕ ਸ਼ੋਅ ਆਯੋਜਿਤ ਕੀਤੇ ਜਾਂਦੇ ਹਨ। ਜਦੋਂ ਪਹਾੜ ਅਤੇ ਛਛੁੰਦਰ ਦੀਆਂ ਖੁੱਡਾਂ ਬਰਾਬਰ ਦਿਖਾਈ ਦਿੰਦੀਆਂ ਹਨ ਤਾਂ ਪ੍ਰਚਾਰਕ ਅਤੇ ਸਰਕਾਰਾਂ ਅਤਿਅੰਤ ਘੱਟ ਸਮਾਂ ਇਸ ‘ਤੇ ਗੁਜ਼ਾਰਦੇ ਹਨ ਤੇ ਆਪਣੀ ਊਰਜਾ ਉਨ੍ਹਾਂ ਮੁੱਦਿਆਂ ‘ਤੇ ਚਰਚਾ ਵਿੱਚ ਖਰਚ ਕਰਦੇ ਹਨ, ਜੋ ਸਾਡੇ ‘ਚੋਂ ਜ਼ਿਆਦਾਤਰ ਲੋਕਾਂ ਨਾਲ ਸਬੰਧਤ ਹੁੰਦੇ ਹਨ। ਜੇ ਅਸੀਂ ਅਜਿਹਾ ਕਰਨ ਦਾ ਯਤਨ ਵੀ ਕਰਦੇ ਹਾਂ ਤਾਂ ਸਾਨੂੰ ਆਮ ਤੌਰ ‘ਤੇ ਉਸ ਦਿਨ ਦੀਆਂ ਸਰਗਰਮੀਆਂ ਰਾਹੀਂ ਡੁਬੋ ਦਿੱਤਾ ਜਾਂਦਾ ਹੈ।
ਇਕ ਵੀ ਵਿਸ਼ਾ ਵਸਤੂ ਵਿੱਚ ਬਦਲਾਅ ਕੀਤੇ ਬਿਨਾਂ, ਜੋ ਭਾਰਤੀ ਪੱਤਰਕਾਰਿਤਾ ‘ਤੇ ਵੀ ਲਾਗੂ ਹੁੰਦਾ ਹੈ, ਇਸ ਨੂੰ ਅਸੀਂ ‘ਵ੍ਹਟਆਬੂਟਰੀ’ ਕਹਿੰਦੇ ਹਾਂ, ਜੋ ਇਕ ਰੱਦ ਕੀਤਾ ਜਾ ਚੁੱਕਾ ਸ਼ਬਦ ਹੈ, ਜੋ ਸਾਡੀ ਭਾਈਵਾਲੀ ਨੂੰ ਲੁਕਾ ਨਹੀਂ ਸਕਦਾ। ਬਿਨਾਂ ਸ਼ੱਕ ਇਹ ਬਾਰਤੀ ਪੱਤਰਕਾਰਿਤਾ ‘ਤੇ ਲਾਹਨਤ ਹੈ। ਕਲਿੰਟਨ ਨੇ ਇਸ ਦੀ ਕੀਮਤ ਪਛਾਣਨ ਵਿੱਚ ਵੀ ਓਨੀ ਹੀ ਸਮਝਦਾਰੀ ਦਿਖਾਈ ਹੈ। ਇਕ ਵਾਰ ਫਿਰ ਜੋ ਉਹ ਅਮਰੀਕਾ ਲਈ ਲਿਖਦੇ ਹਨ, ਉਹ ਭਾਰਤ ਉਤੇ ਵੀ ਓਨਾ ਹੀ ਲਾਗੂ ਹੁੰਦਾ ਹੈ। ਉਹ ਲਿਖਦੇ ਹਨ ਕਿ ਇਸ ਨਾਲ ਵਧੇਰੇ ਨਿਰਾਸ਼ਾ, ਧਰੁਵੀਕਰਨ, ਅਪੰਗਤਾ, ਖਰਾਬ ਫੈਸਲੇ ਪੈਦਾ ਹੁੰਦੇ ਹਨ ਅਤੇ ਮੌਕਿਆਂ ਨੂੰ ਗੁਆ ਦਿੱਤਾ ਜਾਂਦਾ ਹੈ, ਪਰ ਮਨ ਵਿੱਚ ਕਿਸੇ ਵੀ ਤਰ੍ਹਾਂ ਦੇ ਲਾਭ ਦਾ ਵਿਚਾਰ ਨਾ ਰੱਖਦੇ ਹੋਏ ਸਿਆਸਤਦਾਨ ਵਹਾਅ ਦੇ ਨਾਲ ਰੁੜ੍ਹ ਜਾਂਦੇ ਹਨ ਅਤੇ ਜਦੋਂ ਉਹ ਫਾਇਰ ਬ੍ਰਿਗੇਡ ਵਾਂਗ ਕੰਮ ਕਰਦੇ ਹਨ ਤਾਂ ਗੁੱਸੇ ਅਤੇ ਅਸੰਤੋਸ਼ ਦੀ ਅੱਗ ਨੂੰ ਹੋਰ ਭੜਕਾਉਂਦੇ ਹਨ। ਹਰ ਕੋਈ ਜਾਣਦਾ ਹੈ ਕਿ ਇਹ ਗਲਤ ਹੈ, ਪਰ ਇਸ ਨਾਲ ਤੁਰੰਤ ਮਿਲਣ ਵਾਲੇ ਲਾਭ ਇੰਨੇ ਵੱਡੇ ਹੁੰਦੇ ਹਨ ਕਿ ਅਸੀਂ ਇਹ ਸੋਚ ਕੇ ਇਸ ਨਾਲ ਚਿੰਬੜੇ ਰਹਿੰਦੇ ਹਾਂ ਕਿ ਸਾਡਾ ਸੰਵਿਧਾਨ, ਸਾਡੀਆਂ ਜਨਤਕ ਸੰਸਥਾਵਾਂ ਅਤੇ ਕਾਨੂੰਨ ਦਾ ਸ਼ਾਸਨ ਕਿਸੇ ਵੀ ਨਵੇਂ ਹਮਲੇ ਨੂੰ ਸਹਿਣ ਕਰ ਸਕਦਾ ਹੈ, ਸਾਡੀਆਂ ਆਜ਼ਾਦੀਆਂ ਤੇ ਜੀਵਨ ਚਰਚਿਆਂ ਨੂੰ ਸਥਾਈ ਨੁਕਸਾਨ ਪਹੁੰਚਾਏ ਬਿਨਾਂ।
ਇਸ ਦੇ ਪਿੱਛੇ ਝੂਠੀ ਬਰਾਬਰੀ ਲਈ ਸਾਡੀ ਖੋਜ ਲੁਕੀ ਹੈ। ਜੇ ਅਸੀਂ ਏ ਪਾਰਟੀ ਵੱਲੋਂ ਕੀਤੇ ਕਿਸੇ ਵੱਡੇ ਘਪਲੇ ਦਾ ਪਰਦਾ ਫਾਸ਼ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਬੀ ਪਾਰਟੀ ਵਿੱਚ ਵੀ ਕੋਈ ਖਾਮੀ ਲੱਭ ਕੇ ਸੰਤੁਲਨ ਕਰਨ ਦੀ ਲੋੜ ਹੈ। ਅਸੀਂ ਸੰਤੁਲਨ ਨੂੰ ਵਸਤੂ ਨਿਸ਼ਠਾ ਨਾਲ ਸਮਝਦੇ ਹਾਂ ਤੇ ਗਲਤੀ ਨਾਲ ਇਸ ਦੀ ਬਰਾਬਰੀ ਚੰਗੀ ਪੱਤਰਕਾਰਿਤਾ ਨਾਲ ਕਰਦੇ ਹਾਂ।
ਇਸ ਲਈ ਜਦੋਂ ਅਸੀਂ 2002 ਵਿੱਚ ਗੁਜਰਾਤ ਦੇ ਕਤਲਾਂ ਦਾ ਜ਼ਿਕਰ ਕਰਦੇ ਹਾਂ ਤਾਂ ਸਾਨੂੰ 1984 ਵਿੱਚ ਸਿੱਖਾਂ ਦੇ ਕਤਲੇਆਮ ਦਾ ਮੁੱਦਾ ਵੀ ਉਠਾਉਣਾ ਚਾਹੀਦਾ ਹੈ। ਜੇ ਅਸੀਂ ਨਰਿੰਦਰ ਮੋਦੀ ਦੇ ਬਿਆਨਾਂ ਵਿੱਚ ਕੋਈ ਗਲਤੀ ਲੱਭਦੇ ਹਾਂ ਤਾਂ ਇਸ ਦਾ ਸੰਤੁਲਨ ਰਾਹੁਲ ਗਾਂਧੀ ਦੇ ਟਵੀਟਸ ਦੇ ਦੋਸ਼ਾਂ ਨਾਲ ਬਣਾਉਣਾ ਚਾਹੀਦਾ ਹੈ। ਜੇ ਅਸੀਂ ਐਨ ਡੀ ਏ ਵੱਲੋਂ ਸੰਸਥਾਵਾਂ ਦੇ ਪਤਨ ਦੇ ਤਰੀਕੇ ‘ਤੇ ਚਰਚਾ ਕਰਦੇ ਹਾਂ ਤਾਂ ਸਾਨੂੰ ਇੰਦਰਾ ਗਾਂਧੀ ਨੂੰ ਯਾਦ ਕਰਨਾ ਚਾਹੀਦਾ ਹੈ, ਜਿਨ੍ਹਾਂ ਨੇ ਅਜਿਹਾ ਹੀ ਕੀਤਾ ਸੀ। ਫਿਰ ਵੀ ਅਜਿਹੇ ਚਰਚੇ ਸਾਨੂੰ ਕਿਤੇ ਨਹੀਂ ਲੈ ਜਾਂਦੇ। ਜੇ ਉਦੇਸ਼ ਕਿਸੇ ਦੋਸ਼ੀ ‘ਤੇ ਸਿਆਸੀ ਦਬਾਅ ਬਣਾਉਣ ਦਾ ਹੈ ਤਾਂ ਇਹ ਸੰਤੁਲਨ ਉਸ ਉਦੇਸ਼ ਨੂੰ ਖਤਮ ਕਰ ਦਿੰਦਾ ਹੈ। ਜੇ ਟੀਚਾ ਨੈਤਿਕ ਕਮਜ਼ੋਰੀ ਦਾ ਖੁਲਾਸਾ ਕਰਨਾ ਹੈ ਤਾਂ ਇਹ ਬਰਾਬਰੀ ਇਸ ਨੂੰ ਖਤਮ ਕਰਦੀ ਹੈ। ਇਕ ਸਿੱਧੀ ਜਿਹੀ ਗੱਲ ਹੈ ਕਿ ਦੋ ਗਲਤੀਆਂ ਮਿਲ ਕੇ ਸਹੀ ਨਹੀਂ ਬਣ ਜਾਂਦੀਆਂ।
ਅਸੀਂ ਭੁੱਲ ਜਾਂਦੇ ਹਾਂ ਕਿ ਤੁਸੀਂ ਮੋਦੀ ਤੇ ਭਾਜਪਾ ਦੀ ਆਲੋਚਨਾ ਕਰ ਸਕਦੇ ਹੋ, ਪਰ ਉਸੇ ਸਮੇਂ ਰਾਹੁਲ ਗਾਂਧੀ ਅਤੇ ਕਾਂਗਰਸ ‘ਤੇ ਹਮਲਾ ਕੀਤੇ ਬਿਨਾਂ। ਤੁਸੀਂ ਅੱਜ ਦੀਆਂ ਬੁਰਾਈਆਂ ‘ਤੇ ਚਰਚਾ ਕਰ ਸਕਦੇ ਹੋ, ਬੀਤੇ ਨੂੰ ਯਾਦ ਕੀਤੇ ਬਿਨਾਂ। ਇਥੋਂ ਤੱਕ ਕਿ ਅਜਿਹਾ ਵੀ ਸਮਾਂ ਹੁੰਦਾ ਹੈ, ਜਦੋਂ ਸੰਤੁਲਨ ਪ੍ਰੇਸ਼ਾਨੀ ਪੈਦਾ ਕਰਦਾ ਹੈ, ਆਮ ਤੌਰ ‘ਤੇ ਸਾਡੀ ਪੱਤਰਕਾਰਿਤਾ ਕੋਲ ਕਹਿਣ ਲਈ ਕੁਝ ਨਹੀਂ ਹੁੰਦਾ, ਸਿਵਾਏ ਹਰ ਪਾਸੇ ਹਮਲਾ ਕਰਨ ਦੇ।
ਮੈਂ ਯਕੀਨੀ ਨਹੀਂ ਹਾਂ ਕਿ ਕਲਿੰਟਨ ਦਾ ਅਮਰੀਕਾ ਇਸ ਸਮੱਸਿਆ ਦਾ ਹੱਲ ਕਿਵੇਂ ਕਰੇਗਾ, ਪਰ ਉਨ੍ਹਾਂ ਦੀ ਕਿਤਾਬ ਤੋਂ ਲੱਗਦਾ ਹੈ ਕਿ ਉਹ ਇਸ ਬਾਰੇ ਜਾਗਰੂਕ ਹਨ। ਅਜੇ ਤੱਕ ਅਸੀਂ ਉਸ ਮੁੱਢਲੇ ਪੜਾਅ ਤੱਕ ਵੀ ਨਹੀਂ ਪਹੁੰਚੇ ਹਾਂ। ਜੇ ਪਹੁੰਚੇ ਵੀ ਹਾਂ ਤਾਂ ਅਸੀਂ ਇਸ ਨੂੰ ਸਵੀਕਾਰ ਨਹੀਂ ਕਰਦੇ ਅਤੇ ਇਸ ਬਾਰੇ ਗੱਲ ਨਹੀਂ ਕਰਾਂਗੇ।