ਪੰਜ ਸਾਲ

-ਪ੍ਰੋ. ਅੰਮ੍ਰਿਤਪਾਲ ਸਿੰਘ ਸੰਧੂ

ਇਸ ਵਾਰ ਬਾਜ਼ੀ ਫਿਰ ਤੁਹਾਡੇ ਹੱਥ
ਸੋਚ ਲਵੋ, ਸਮਝ ਲਵੋ, ਸਿਆਣ ਲਵੋ

ਕਿ ਇਸ ਵਾਰ ਬਾਜ਼ੀ
ਜਿੱਤਣ ਲਈ ਹੀ ਖੇਡਣੀ ਹੈ

ਹਾਰਨ ਲਈ ਨਹੀਂ
ਕਿਉਂਕਿ ਮਾੜੇ ਪੰਜ ਦਿਨ
ਪੰਜ ਸਦੀਆਂ ਵਰਗੇ ਲੱਗਦੇ

ਤੇ ਤੁਸੀਂ ਪੰਜ-ਪੰਜ ਸਾਲ
ਚੁੱਪ ਚਾਪ ਸਹਿੰਦੇ ਆਏ ਹੋ

ਹੁਣ ਫੈਸਲੇ ਐਸਾ ਕਰੋ ਕਿ
ਅਗਲੇ ਪੰਜ ਸਾਲ ਸਹਿਣ ਦੀ ਲੋੜ ਨਾ ਪਵੇ।