ਪੰਜਾਬ ਪੁਲਸ ਵਿੱਚ ਵੀ ਵੱਡੇ ਪੱਧਰ ਦੀ ਪਹਿਲੀ ਅਦਲਾ-ਬਦਲੀ

* 12 ਜ਼ਿਲ੍ਹਾ ਪੁਲੀਸ ਮੁਖੀਆਂ ਸਮੇਤ 41 ਅਫਸਰ ਬਦਲੇ ਗਏ
ਚੰਡੀਗੜ੍ਹ, 16 ਮਾਰਚ, (ਪੋਸਟ ਬਿਊਰੋ)- ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਦੇ ਸਾਰ 12 ਜ਼ਿਲਿਆਂ ਦੇ ਪੁਲੀਸ ਮੁਖੀਆਂ ਸਣੇ 41 ਸੀਨੀਅਰ ਪੁਲੀਸ ਅਫਸਰਾਂ ਦੀ ਬਦਲੀ ਕਰ ਦਿੱਤੀ ਗਈ ਹੈ। ਇਸ ਪ੍ਰਕਿਰਿਆ ਵਿੱਚ ਏ ਡੀ ਜੀ ਪੀ ਇੰਟੈਲੀਜੈਂਸ ਗੌਰਵ ਯਾਦਵ ਨੂੰ ਏ ਡੀ ਜੀ ਪੀ ਐਡਮਨਿਸਟਰੇਸ਼ਨ ਅਤੇ ਉਨ੍ਹਾਂ ਦੀ ਥਾਂ ਦਿਨਕਰ ਗੁਪਤਾ ਨੂੰ ਏ ਡੀ ਜੀ ਪੀ ਇੰਟੈਲੀਜੈਂਸ ਲਾ ਦਿੱਤਾ ਗਿਆ ਹੈ।
ਇਨ੍ਹਾਂ ਤੋਂ ਇਲਾਵਾ ਨੌਨਿਹਾਲ ਸਿੰਘ ਨੂੰ ਆਈ ਜੀ ਬਾਰਡਰ ਜ਼ੋਨ ਅੰਮ੍ਰਿਤਸਰ, ਡਾ. ਨਰੇਸ਼ ਅਰੋੜਾ ਨੂੰ ਆਈ ਜੀ ਕਰਾਈਮ, ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਪੁਲਸ ਕਮਿਸ਼ਨਰ ਲੁਧਿਆਣਾ, ਜਤਿੰਦਰ ਸਿੰਘ ਔਲਖ ਨੂੰ ਆਈ ਜੀ ਅਮਨ ਤੇ ਕਾਨੂੰਨ-1, ਰਣਬੀਰ ਸਿੰਘ ਖਟੜਾ ਨੂੰ ਡੀ ਆਈ ਜੀ ਪ੍ਰਸ਼ਾਸਨ ਆਈ ਆਰ ਬੀ ਪਟਿਆਲਾ, ਅਲਕਾ ਮੀਣਾ ਨੂੰ ਐਸ ਐਸ ਪੀ ਫਤਹਿਗੜ੍ਹ ਸਾਹਿਬ, ਬਲਜੋਤ ਸਿੰਘ ਰਾਠੌਰ ਨੂੰ ਐਸ ਐਸ ਪੀ ਮੁਕਤਸਰ ਸਾਹਿਬ, ਗੁਰਪ੍ਰੀਤ ਸਿੰਘ ਭੁੱਲਰ ਨੂੰ ਐਸ ਐਸ ਪੀ ਜਲੰਧਰ ਦਿਹਾਤੀ, ਗੁਰਪ੍ਰੀਤ ਸਿੰਘ ਤੂਰ ਨੂੰ ਏ ਆਈ ਜੀ ਲੁਧਿਆਣਾ, ਸੁਰਜੀਤ ਸਿੰਘ ਨੂੰ ਐਸ ਐਸ ਪੀ ਲੁਧਿਆਣਾ ਦਿਹਾਤੀ, ਵਿਵੇਕ ਸ਼ੀਲ ਸੋਨੀ ਨੂੰ ਐਸ ਐਸ ਪੀ ਪਠਾਨਕੋਟ, ਜਗਦਾਲੇ ਨਿਲੰਬਰੀ ਵਿਜੇ ਨੂੰ ਐਸ ਐਸ ਪੀ ਰੋਪੜ, ਧਰੂਮਨ ਐਚ. ਨਿੰਬਲੇ ਨੂੰ ਡਿਪਟੀ ਪੁਲਸ ਕਮਿਸ਼ਨਰ ਲੁਧਿਆਣਾ, ਸੁਖਮਿੰਦਰ ਸਿੰਘ ਨੂੰ ਏ ਆਈ ਜੀ ਅੰਮ੍ਰਿਤਸਰ, ਸੰਦੀਪ ਗੋਇਲ ਨੂੰ ਐਸ ਐਸ ਪੀ ਮੋਗਾ, ਜਸਦੀਪ ਸਿੰਘ ਸੈਣੀ ਨੂੰ ਕਮਾਂਡੈਂਟ ਤੀਸਰੀ ਬਟਾਲੀਅਨ ਮੁਹਾਲੀ, ਭੁਪਿੰਦਰਜੀਤ ਸਿੰਘ ਨੂੰ ਐਸ ਐਸ ਪੀ ਗੁਰਦਾਸਪੁਰ, ਪਰਮਬੀਰ ਸਿੰਘ ਪਰਮਾਰ ਨੂੰ ਐਸ ਐਸ ਪੀ ਮਾਨਸਾ, ਮਨਦੀਪ ਸਿੰਘ ਸਿੱਧੂ ਨੂੰ ਕਮਾਂਡੈਂਟ ਦੂਜੀ ਆਈ ਆਰ ਬੀ ਸੰਗਰੂਰ, ਰਾਜਜੀਤ ਸਿੰਘ ਨੂੰ ਐਸ ਐਸ ਪੀ ਖੰਨਾ, ਸੁਸ਼ੀਲ ਕੁਮਾਰ ਨੂੰ ਐਸ ਐਸ ਪੀ ਬਰਨਾਲਾ, ਸੰਦੀਪ ਕੁਮਾਰ ਸ਼ਰਮਾ ਨੂੰ ਐਸ ਐਸ ਪੀ ਕਪੂਰਥਲਾ ਤੇ ਸਤਿੰਦਰ ਸਿੰਘ ਨੂੰ ਐਸ ਐਸ ਪੀ ਵਿਜੀਲੈਂਸ ਬਿਊਰੋ ਜਲੰਧਰ ਨਿਯੁਕਤ ਕੀਤਾ ਗਿਆ ਹੈ।
ਉਪਿੰਦਰਜੀਤ ਸਿੰਘ ਏ ਆਈ ਜੀ ਜਲੰਧਰ, ਨਵਜੋਤ ਸਿੰਘ ਡੀ ਸੀ ਪੀ ਜਲੰਧਰ, ਅਮਰਜੀਤ ਸਿੰਘ ਬਾਜਵਾ ਡੀ ਸੀ ਪੀ ਅੰਮ੍ਰਿਤਸਰ, ਗੁਰਮੀਤ ਸਿੰਘ ਨੂੰ ਡੀ ਸੀ ਪੀ ਇਨਵੈਸਟੀਗੇਸ਼ਨ ਜਲੰਧਰ, ਜਗਮੋਹਨ ਸਿੰਘ ਡੀ ਸੀ ਪੀ ਇਨਵੈਸਟੀਗੇਸ਼ਨ ਅੰਮ੍ਰਿਤਸਰ, ਗੁਰਤੇਜਿੰਦਰ ਸਿੰਘ ਡਿਪਟੀ ਡਾਇਰੈਕਟਰ ਜਨਰਲ ਪੀ ਪੀ ਏ ਫਿਲੌਰ, ਦਿਲਜਿੰਦਰ ਸਿੰਘ ਏ ਆਈ ਜੀ ਇੰਟੈਲੀਜੈਂਸ ਪੰਜਾਬ, ਗਗਨ ਅਜੀਤ ਸਿੰੰਘ ਏ ਆਈ ਜੀ ਆਰਮਡ ਪੰਜਾਬ, ਵਰਿੰਦਰਪਾਲ ਸਿੰਘ ਨੂੰ ਏ ਆਈ ਜੀ ਕਾਊਂਟਰ ਇੰਟੈਲੀਜੈਂਸ ਪੰਜਾਬ, ਵਰਿੰਦਰ ਸਿੰਘ ਬਰਾੜ ਨੂੰ ਏ ਆਈ ਜੀ ਵਿਜੀਲੈਂਸ, ਕਮਲਜੀਤ ਸਿੰਘ ਢਿੱਲੋਂ ਏ ਆਈ ਜੀ ਜ਼ੋਨਲ ਕਰਾਈਮ ਲੁਧਿਆਣਾ, ਸਮਸ਼ੇਰ ਸਿੰਘ ਸੁਪਰਡੈਂਟ ਜੇਲ੍ਹ ਪਟਿਆਲਾ, ਗੁਰਸ਼ਰਨਦੀਪ ਸਿੰਘ ਕਮਾਂਡੈਂਟ 82 ਬਟਾਲੀਅਨ ਪੀ ਏ ਪੀ, ਪ੍ਰਵੀਨ ਕੁਮਾਰ ਨੂੰ ਅਸਿਸਟੈਂਟ ਕਮਾਂਡੈਂਟ 80 ਬਟਾਲੀਅਨ ਜਲੰਧਰ ਤੇ ਰਵਿੰਦਰਪਾਲ ਸਿੰਘ ਨੂੰ ਏ ਡੀ ਸੀ ਪੀ ਜਲੰਧਰ ਨਿਯੁਕਤ ਕੀਤਾ ਗਿਆ ਹੈ।