ਪੰਜਾਬੀ ਸੱਭਿਆਚਾਰ ਮੰਚ ਵਲੋਂ ਸੈਮੀਨਾਰ ਦਾ ਆਯੋਜਨ

(ਬਰੈਂਪਟਨ/ਬਾਸੀ ਹਰਚੰਦ) ਪੰਜਾਬੀ ਸੱਭਿਆਚਾਰ ਮੰਚ ਦੇ ਪ੍ਰਧਾਨ ਬਲਦੇਵ ਸਿੰਘ ਸਹਿਦੇਵ ਨੇ ਸੂਚਨਾ ਦਿਤੀ ਕਿ ਹਿੰਦੋਸਤਾਨ ਦੀ ਅਜ਼ਾਦੀ ਦੇ ਪ੍ਰਵਾਨਿਆਂ ਦੀ ਲਿਸਟ ਵਿੱਚ ਉੱਚਾ ਨਾਮ ਰੱਖਣ ਵਾਲੇ ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਅਤੇ ਉਸ ਦੇ ਉਦੇਸ਼ਾਂ ਤੇ ਵਿਚਾਰ ਗੋਸ਼ਟੀ ਕੀਤੀ ਜਾਏਗੀ। ਇਸ ਮਹਾਨ ਯੋਧੇ ਨੇ ਚਿਰਾਂ ਤੋਂ ਵਤਨ ਦੇ ਵਾਸੀਆਂ ਨਾਲ ਅੰਗਰੇਜ਼ਾਂ ਵੱਲੋਂ ਕੀਤੀ ਗਈ ਧੱਕੇਸਾ਼ਹੀ ਦੀ ਧੁਖਦੀ ਅੱਗ ਦਾ ਬਦਲਾ ਇੰਗਲੈਂਡ ਜਾ ਕੇ ਗਵਰਨਰ ਜਨਰਲ ਮਾਈਕਲ ਓਡਵਾਇਰ ਨੂੰ ਗੋਲੀਆਂ ਨਾਲ ਭੁੰਨ ਕੇ ਲਿਆ। ਯਾਦ ਰਹੇ ਮਾਈਕਲ ਓਡਵਾਇਰ ਉਹ ਜ਼ਾਲਮ ਸ਼ਾਸ਼ਕ ਸੀ ਜਿਸ ਨੇ ਜਲਿਆਂ ਵਾਲੇ ਬਾਗ ਦੇ ਖੂਨੀ ਕਾਂਡ ਦਾ ਹੁਕਮ 1919 ਨੂੰ ਵਿਸਾਖੀ ਵਾਲੇ ਦਿਨ ਜਾਰੀ ਕੀਤਾ ਸੀ। ਜਿਸ ਵਿੱਚ ਸੈਕੜੇ ਬੇਗੁਨਾਹ ਹਿੰਦੋਸਤਾਨੀ ਅਮ੍ਰਿੰਤਸਰ ਜਲਿਆਂ ਵਾਲੇ ਬਾਗ ਵਿੱਚ ਮਾਰੇ ਗਏ ਸਨ। ਇਸ ਹੁਕਮ ਨੂੰ ਲਾਗੂ ਜਨਰਲ ਡਾਇਰ ਨੇ ਕੀਤਾ ਸੀ। ਇਸ ਸੈਮੀਨਾਰ ਵਿੱਚ ਵੱਖ ਵੱਖ ਬੁਲਾਰੇ ਆਪਣੇ ਵਿਚਾਰ ਪੇਸ਼ ਕਰਕੇ ਸ਼ਹੀਦ ਊਧਮ ਸਿੰਘ ਦੀ ਜੀਵਨੀ ਅਤੇ ਉਦੇਸਾਂ ਤੇ ਚਾਨਣਾ ਪਾਉਣਗੇ। ਇਹ ਸੈਮੀਨਾਰ ਸੌਕਰ ਸੈਂਟਰ( ਡਿਕਸੀ / ਸੈਂਡਲਵੁਡ ਇੰਟਰ ਸੈਕਸ਼ਨ) ਦੇ ਕਮਰੇ ਵਿੱਚ ਮਿਤੀ ਛੇ ਅਗੱਸਤ 2017 ਦਿਨ ਐਤਵਾਰ ਨੂੰ ਸ਼ਾਮ ਦੇ 3-00 ਵਜੇ ਤੋਂ ਛੇ ਵਜੇ ਤੱਕ ਹੋਏਗਾ। ਸੱਭ ਸਮਾਜ ਸੇਵਕਾਂ, ਬੁਧੀਜੀਵੀਆਂ ਅਤੇ ਪ੍ਰਗਤੀਸ਼ੀਲ ਵਿਅੱਤੀਆਂ ਨੂੰ ਸੈਮੀਨਾਰ ਵਿੱਚ ਸ਼ਾਮਲ ਹੋਣ ਲਈ ਬੇਨਤੀ ਕੀਤੀ ਜਾਂਦੀ ਹੈ। ਹੋਰ ਜਾਣਕਾਰੀ ਲਈ ਫੋਨ ਨੰਬਰ: ਬਲਦੇਵ ਸਿੰਘ ਸਹਿਦੇਵ 647-328-7045 ਹਰਚੰਦ ਸਿੰਘ ਬਾਸੀ 647-786-9502, ਸੁਖਦੇਵ ਸਿੰਘ ਧਾਲੀਵਾਲ 647-298-7250 ਸੁਰਿੰਦਰ ਗਿੱਲ 905-460-5544