ਪੰਜਾਬੀ ਲੇਖ ਮੁਕਾਬਲੇ 29 ਨੂੰ

ਬਰੈਂਪਟਨ (ਹਰਜੀਤ ਬੇਦੀ): ਪੰਜਾਬ ਚੈਰਿਟੀ ਫਾਊਂਡੇਸ਼ਨ ਵਲੋਂ ਨਵਾਂਸ਼ਹਿਰ ਸਪੋਰਟਸ ਕਲੱਬ ਅਤੇ ਸਹਿਯੋਗੀ ਸੰਸਥਾਵਾਂ ਪੰਜਾਬੀ ਲੇਖ ਮੁਕਾਬਲੇ 29 ਅਕਤੂਬਰ ਦਿਨ ਐਤਵਾਰ ਨੂੰ 1:30 ਵਜੇ ਤੋਂ 4:30 ਵਜੇ ਤੱਕ 3545, ਮੌਰਨਿੰਗ ਸਟਾਰ ਡਰਾਈਵ ਤੇ ਸਥਿਤ ਲਿੰਕਨ ਅਲੈਗਜੈਂਡਰ ਸੈਕੰਡਰੀ ਸਕੂਲ ਮਾਲਟਨ ਵਿੱਚ ਕਰਵਾਏ ਜਾਣਗੇ। ਇਨ੍ਹਾਂ ਮੁਕਾਬਲਿਆਂ ਲਈ ਵੱਖ ਵੱਖ ਗਰੁੱਪ ਬਣਾਏ ਜਾਣਗੇ। ਜੇ ਕੇ ਤੋਂ ਗਰੇਡ 2 ਦੇ ਬੱਚਿਆਂ ਨੂੰ ਦਿੱਤੇ ਹੋਏ ਚੋਣਵੇਂ ਸ਼ਬਦਾ ਨੂੰ ਕਾਪੀ ਕਰ ਕੇ ਸੁੰਦਰ ਲਿਖਾਈ ਵਿੱਚ ਲਿਖਣਾ ਹੋਵੇਗਾ। ਗਰੇਡ 3-4 ਦੇ ਦਿੱਤੇ ਹੋਏ ਵਾਕਾਂ ਦੀ ਕਾਪੀ ਕਰ ਕੇ ਆਪਣੀ ਸੁੰਦਰ ਲਿਖਾਈ ਵਿੱਚ ਲਿਖਣਗੇ। ਇਸੇ ਤਰ੍ਹਾਂ ਗਰੇਡ 5-6 ਦੇ ਬੱਚੇ ਦਿੱਤੇ ਹੋਏ ਪੈਰੇ ਨੂੰ ਕਾਪੀ ਕਰ ਕੇ ਲਿਖਣਗੇ। ਗਰੇਡ 7-8 ਦੇ ਬੱਚਿਆਂ ਨੂੰ ” ਚੰਗਾ ਭੋਜਨ ਤੇ ਚੰਗੀ ਸਿਹਤ” ਵਿਸ਼ੇ ਤੇ 60 ਤੋਂ 100 ਸ਼ਬਦਾਂ ਦਾ ਲੇਖ ਲਿਖਣਾ ਹੋਵੇਗਾ। ” ਮਾਨਸਿਕ ਤਨਾਅ ਅਤੇ ਸਿਹਤ” ਵਿਸ਼ੇ ਤੇ ਗਰੇਡ 9-10 ਦੇ ਵਿਦਿਆਰਥੀ 100-150 ਸ਼ਬਦਾਂ ਵਿੱਚ, ਗਰੇਡ 11-12 ਦੇ ਵਿਦਿਆਰਥੀ 150-250 ਸ਼ਬਦਾਂ ਵਿੱਚ ਅਤੇ ਅਡਲਟਸ ( ਬਾਲਗ) 300 ਸ਼ਬਦਾਂ ਵਿੱਚ ਲੇਖ ਲਿਖਣਗੇ।
ਇਹਨਾਂ ਮੁਕਾਬਲਿਆਂ ਵਿੱਚ ਭਾਗ ਲੈਣ ਦੇ ਚਾਹਵਾਨ ਈ-ਮੇਲ ਰਾਹੀਂ ਆਪਣਾ ਨਾਮ, ਉਮਰ,ਗਰੇਡ ਅਤੇ ਫੋਨ ਨੰਬਰ ਭੇਜ ਕੇ ਪੰਜਾਬ ਚੈਰਿਟੀ ਦੀ ਈ-ਮੇਲ ਤੇ ਰਜਿਸਟਰੇਸ਼ਨ ਕਰਵਾ ਸਕਦੇ ਹਨ। ਈ-ਮੇਲ ਐਡਰੈੱਸ ਹੈ ਪੁਨਜਅਬਚਹਅਰਟਿੇ@ਹੋਟਮਅਲਿ।ਚੋਮ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਗੁਰਨਾਮ ਸਿੰਘ ਢਿੱਲੋਂ 647-287-2577 ਜਾਂ ਬਲਿਹਾਰ ਸਧਰਾ 647-297-8600 ਨਾਲ ਸੰਪਰਕ ਕੀਤਾ ਜਾ ਸਕਦਾ ਹੈ।