ਪੰਜਾਬੀ ਭਾਸ਼ਾ ਦੇ ਵਿਕਾਸ ਲਈ ਬਿੱਲ 101 ਨੂੰ ਲਾਗੂ ਕਰਨ ਦੀ ਮੰਗ ਉੱਠੀ

ਬਰੈਂਪਟਨ: ਪੰਜਾਬ ਵਿੱਚ ਪੰਜਾਬੀ ਨੂੰ ਜੀਵਨ ਦੇ ਹਰ ਖੇਤਰ ਵਿੱਚ ਲਾਗੂ ਕੀਤੇ ਜਾਣ ਦੀ ਮੰਗ ਕੈਨੇਡਾ ਵਿੱਚ ਵੀ ਉੱਠਣ ਲੱਗੀ ਹੈ। ਪ੍ਰਸਿੱਧ ਮੀਡੀਆਕਾਰ ਇਕਬਾਲ ਮਾਹਲ ਨੇ ਕਿਹਾ ਹੈ ਕਿ ਇਸ ਵਕਤ ਲੋੜ ਹੈ ਕਿ ਬਿੱਲ 101 ਨੂੰ ਲਾਗੂ ਕੀਤਾ ਜਾਵੇ। ਉਹਨਾਂ ਨੇ ਕਿਹਾ ਹੈ ਕਿ ਹਰ ਇੱਕ ਪੰਜਾਬੀ ਦਾ ਇਹ ਅਧਿਕਾਰ ਹੈ ਕਿ ਉਸਨੂੰ ਆਪਣੀ ਮਾਂ ਬੋਲੀ ਵਿੱਚ ਹਰ ਕਿਸਮ ਦੇ ਦਿਸ਼ਾ ਨਿਰਦੇਸ਼ ਅਤੇ ਹੋਰ ਜਾਣਕਾਰੀਆਂ ਪੜਨ ਨੂੰ ਮਿਲਣ। ਇਸ ਵਾਸਤੇ ਸੰਵੀਧਾਨ ਦੇ ਆਰਟੀਕਲ 29-30 ਨੂੰ ਸਹੀ ਮਾਅਨਿਆਂ ਵਿੱਚ ਲਾਗੂ ਕਰਨ ਦੀ ਲੋੜ ਹੈ। ਆਰਟੀਕਲ 29 ਘੱਟ ਗਿਣਤੀ ਲੋਕਾਂ ਨੂੰ ਹੱਕ ਦੇਂਦਾ ਹੈ ਕਿ ਉਹ ਆਪਣੀ ਨਿਵਕਲੀ ਭਾਸ਼ਾ, ਲਿੱਪੀ ਜਾਂ ਸੱਭਿਆਚਾਰ ਨੂੰ ਮਹਿਫੂਜ਼ ਰੱਖ ਸੱਕਣ।