ਪੰਜਾਬੀ ਬਿਜਨਸ ਪ੍ਰੋਫੈਸ਼ਨਲ ਐਸੋਸੀਏਸ਼ਨ ਪਿਕਨਿਕ ਮਨਾਈ

ਟੋਰਾਂਟੋ : ਪੰਜਾਬੀ ਬਿਜਨਸ ਪ੍ਰੋਫੈਸ਼ਨਲ ਐਸੋਸੀਏਸ਼ਨ ਟੋਰਾਂਟੋ ਵਲੋਂ ਵਾਈਲਡਵੁੱਡ ਪਾਰਕ ਵਿਚ ਪਿਕਨਿਕ ਮਨਾਈ ਗਈ, ਜਿਸ ਵਿਚ ਸੰਸਥਾ ਦੇ ਸਾਰੇ ਮੈਂਬਰਾਂ ਨੇ ਪਰਿਵਾਰਾਂ ਸਮੇਤ ਹਿੱਸਾ ਲਿਆ। ਪੱਬਪਾ ਦੇ ਚੇਅਰਮੈਨ ਅਜੈਬ ਸਿੰਘ ਚੱਠਾ ਦੀ ਅਗਵਾਈ ਵਿਚ ਕਰਵਾਏ ਗਏ ਇਸ ਪ੍ਰੋਗਰਾਮ ਗੀਤ ਸੰਗੀਤ ਤੋਂ ਇਲਾਵਾ ਨੈਤਿਕਤਾ ਬਾਰੇ ਵਿਚਾਰ ਚਰਚਾ ਵੀ ਕੀਤੀ ਗਈ।
ਕੈਨੇਡਾ ਡੇ ਤੋਂ ਅਗਲੇ ਦਿਨ ਕਰਵਾਏ ਗਏ ਇਸ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਅਜੈਬ ਸਿੰਘ ਚੱਠਾ ਨੇ ਕਿਹਾ ਕਿ ਇਸ ਸੰਸਥਾ ਵਲੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਲਈ ਅਤੇ ਪੰਜਾਬੀਆਂ ਵਿਚ ਨੈਤਿਕਤਾ ਨੂੰ ਪ੍ਰਫੁੱਲਿਤ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਇਨ੍ਹਾਂ ਯਤਨਾਂ ਲਈ ਉਨ੍ਹਾਂ ਨੇ ਸੰਸਥਾ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਪੱਬਪਾ ਦੇ ਪ੍ਰਧਾਨ ਰਵਿੰਦਰ ਸਿੰਘ ਨੇ ਵੀ ਜੋਰ ਦੇ ਕੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਨੈਤਿਕ ਕਦਰਾਂ ਕੀਮਤਾਂ ‘ਤੇ ਜੋਰ ਦੇਣਾ ਚਾਹੀਦਾ ਹੈ ਤਾਂ ਜੋ ਨਵੀਂ ਪੀੜ੍ਹੀ ਵਿਚ ਚੰਗੀ ਸੋਚ ਪੈਦਾ ਕੀਤੀ ਜਾ ਸਕੇ। ਇਸ ਮੌਕੇ ਓਂਟਾਰੀਓ ਫਰੈਂਡਜ਼ ਕਲੱਬ ਦੇ ਪ੍ਰਧਾਨ ਰਵਿੰਦਰ ਸਿੰਘ ਕੰਗ ਵੀ ਸ਼ਾਮਲ ਹੋਏ। ਇਸ ਮੌਕੇ ਪ੍ਰਸਿੱਧ ਗਾਇਕ ਹੀਰਾ ਧਾਰੀਵਾਲ ਨੇ ਵੀ ਆਪਣੇ ਗੀਤ ਪੇਸ਼ ਕੀਤੇ ਅਤੇ ਸੁੰਦਰਪਾਲ ਰਾਜਾਸਾਂਸੀ ਨੇ ਆਪਣੀਆਂ ਕਵਿਤਾਵਾਂ ਨਾਲ ਮਨੋਰੰਜਨ ਕੀਤਾ। ਪ੍ਰੋਗਰਾਮ ਵਿਚ ਰਾਮਪਾਲ ਪਵਾਰ, ਸਰਦੂਲ ਸਿੰਘ ਥਿਆੜਾ, ਬਲਵਿੰਦਰ ਕੌਰ ਚੱਠਾ, ਪੱਬਪਾ ਦੇ ਵੋਮੈਨ ਸੈੱਲ ਦੇ ਪ੍ਰਧਾਨ ਡਾ. ਰਮਨੀ ਬਤਰਾ, ਅਜਵਿੰਦਰ ਸਿੰਘ ਚੱਠਾ, ਹਰਦਿਆਲ ਸਿੰਘ ਝੀਂਡਾ, ਜਤਿੰਦਰ ਸਿੰਘ ਜਸਵਾਲ, ਨਿਰਵੈਰ ਸਿੰਘ ਅਰੋੜਾ, ਸੂਰਜ ਸਿੰਘ ਚੌਹਾਨ, ਡਾ. ਰਜੇਸ਼ ਬਤਰਾ, ਗੁਰਿੰਦਰ ਸਿੰਘ ਸਹੋਤਾ, ਗਗਨਦੀਪ ਕੌਰ ਚੱਠਾ, ਮਨਜਿੰਦਰ ਕੌਰ ਸਹੋਤਾ ਅਤੇ ਹੋਰ ਮੈਂਬਰ ਆਪਣੇ ਪਰਿਵਾਰਾਂ ਸਮੇਤ ਸ਼ਾਮਲ ਹੋਏ। ਇਸ ਮੌਕੇ ਡਾ. ਸੁਲਮਨ ਨਾਜ਼ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਡਾ. ਸੁਲਮਨ ਨਾਜ਼ ਨੇ ਆਪਣੀ ਜ਼ਿੰਦਗੀ ਦੇ ਤਜ਼ਰਬੇ ਵੀ ਸਾਂਝੇ ਕੀਤੇ। ਇਸ ਮੌਕੇ ਬੱਚਿਆਂ ਨੇ ਭਾਸ਼ਨ, ਗੀਤ ਅਤੇ ਹੋਰ ਸਭਿਆਚਾਰਕ ਆਈਟਮਾਂ ਵੀ ਪੇਸ਼ ਕੀਤੀਆਂ। ਇਸ ਤਰਾਂ ਪੱਬਪਾ ਦੀ ਇਹ ਪਰਿਵਾਰਕ ਮਿਲਣੀ ਯਾਦਗਾਰੀ ਸਾਬਤ ਹੋਈ।