ਪੰਜਾਬੀ ਗਾਇਕ ਮਨਕੀਰਤ ਔਲਖ `ਤੇ ਧੋਖਾਧੜੀ ਦਾ ਕੇਸ ਦਰਜ

manpreetਸਿਰਸਾ, 20 ਮਾਰਚ (ਪੋਸਟ ਬਿਊਰੋ)- ਪੰਜਾਬੀ ਗਾਇਕ ਮਨਕੀਰਤ ਔਲਖ ਤੇ ਉਸ ਦੇ ਪਿਤਾ ਨਿਸ਼ਾਨ ਸਿੰਘ ਖ਼ਿਲਾਫ਼ ਧੋਖਾਧੜੀ ਨਾਲ ਜ਼ਮੀਨ ਹੜੱਪਣ ਦੇ ਦੋ ਮਾਮਲੇ ਦਰਜ ਕੀਤੇ ਗਏ ਹਨ। ਮਨਕੀਰਤ ਔਲਖ ਤੇ ਉਸ ਦੇ ਪਿਤਾ ਨਿਸ਼ਾਨ ਸਿੰਘ ਖ਼ਿਲਾਫ਼ ਪਹਿਲਾਂ ਮਾਮਲਾ ਫ਼ਤਿਆਬਾਦ ਤੇ ਦੂਜਾ ਮਾਮਲਾ ਸਿਰਸਾ ਵਿੱਚ ਦਰਜ ਕੀਤਾ ਗਿਆ ਹੈ। ਸਿਰਸਾ ਵਾਸੀ ਨਵੀਨ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਆਖਿਆ ਹੈ ਕਿ ਮਨਕੀਰਤ ਔਲਖ, ਉਸ ਦੇ ਪਿਤਾ ਤੇ ਪੰਜ ਹੋਰ ਲੋਕਾਂ ਨੇ ਹੜੱਪਣ ਦੀ ਕੋਸਿਸ਼ ਕੀਤੀ ਹੈ। ਪੁਲਸ ਨੇ ਉਨ੍ਹਾਂ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ। ਸ਼ਿਕਾਇਤਕਰਤਾ ਅਨੁਸਾਰ ਉਸ ਕੋਲ ਪਿੰਡ ਮੁਸਾਹਿਬ ਵਾਲਾ ਵਿਖੇ ਕਰੀਬ 15 ਏਕੜ ਜ਼ਮੀਨ ਹੈ। ਇਸ ਨੂੰ ਮਨਕੀਰਤ ਔਲਖ, ਉਸ ਦੇ ਪਿਤਾ ਤੇ ਹੋਰਾਂ ਨੇ ਜਾਅਲੀ ਦਸਤਾਵੇਜ਼ਾਂ ਨਾਲ ਹੜੱਪਣ ਦੀ ਕੋਸਿਸ਼ ਕੀਤੀ ਹੈ।ਸ਼ਿਕਾਇਤਕਰਤਾ ਅਨੁਸਾਰ ਮਨਕੀਰਤ ਖ਼ਿਲਾਫ਼ ਪਹਿਲਾਂ ਵੀ ਅਜਿਹੇ ਕਈ ਮਾਮਲੇ ਦਰਜ ਹਨ। ਦੂਜੇ ਪਾਸੇ ਸਿਰਸਾ ਪੁਲਿਸ ਨੇ ਪੀੜਤਾਂ ਦੀ ਸ਼ਿਕਾਇਤ ਉੱਤੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।