ਪ੍ਰਿੰਸੀਪਲ ਬਣੇਗੀ ਅੰਮ੍ਰਿਤਾ ਸਿੰਘ

amrita singh
‘ਅ ਫਲਾਇੰਗ ਜੱਟ’ ਵਿੱਚ ਟਾਈਗਰ ਸ਼ਰਾਫ ਦੀ ਮਾਂ ਦੇ ਕਿਰਦਾਰ ਵਿੱਚ ਨਜ਼ਰ ਆਈ ਅੰਮ੍ਰਿਤਾ ਸਿੰਘ ਹੁਣ ਇਰਫਾਨ ਖਾਨ ਅਤੇ ਸਬਾ ਕਮਰ ਦੀ ਫਿਲਮ ‘ਹਿੰਦੀ ਮੀਡੀਅਮ’ ਵਿੱਚ ਸਕੂਲ ਦੀ ਪ੍ਰਿੰਸੀਪਲ ਦੀ ਭੂਮਿਕਾ ਵਿੱਚ ਨਜ਼ਰ ਆਏਗੀ। ਫਿਲਮ ਦੇ ਡਾਇਰੈਕਟਰ ਨੇ ਅੰਮ੍ਰਿਤਸਰ ਸਿੰਘ ਦੇ ਰੋਲ ਬਾਰੇ ਦੱਸਿਆ ਕਿ ਇਹ ਰੋਲ ਇੱਕ ਮਹਿਲਾ ਦਾ ਹੈ, ਜੋ ਬੱਚਿਆਂ ਦੇ ਭਵਿੱਖ ਦਾ ਫੈਸਲਾ ਕਰਦੀ ਹੈ ਅਤੇ ਅੰਮ੍ਰਿਤਾ ਸਿੰਘ ਇਸ ਰੋਲ ਦੇ ਹਿਸਾਬ ਨਾਲ ਬਿਲਕੁਲ ਫਿੱਟ ਬੈਠਦੀ ਹੈ। ਇਸ ਰੋਲ ਦੇ ਲਈ ਉਨ੍ਹਾਂ ਦੀਆਂ ਸਾੜੀਆਂ ਦੀ ਚੋਣ ਬੜੇ ਧਿਆਨ ਨਾਲ ਕੀਤੀ ਗਈ ਹੈ।
ਫਿਲਮ ਦੇ ਡਾਇਰੈਕਟਰ ਨੇ ਦੱਸਿਆ ਕਿ ਇਸ ਫਿਲਮ ਦੀ ਸ਼ੂਟਿੰਗ ਦਿੱਲੀ ਦੇ ਮਾਡਰਨ ਸਕੂਲ ਵਿੱਚ ਕੀਤੀ ਗਈ ਹੈ, ਜਿੱਥੇ ਅੰਮ੍ਰਿਤਾ ਬਚਪਨ ਵਿੱਚ ਪੜ੍ਹਦੀ ਸੀ। ਸ਼ੂਟਿੰਗ ਦੀ ਇਹ ਜਗ੍ਹਾ ਉਨ੍ਹਾਂ ਨੇ ਸੁਝਾਈ ਸੀ ਅਤੇ ਉਹ ਆਪਣੇ ਸਕੂਲ ਵਿੱਚ ਸ਼ੂੁਟਿੰਗ ਕਰਨ ਦੇ ਬਾਅਦ ਬੇਹੱਦ ਖੁਸ਼ ਹੈ।
ਦੱਸਣਾ ਬਣਦਾ ਹੈ ਕਿ ਇਸ ਫਿਲਮ ਨੂੰ ਦਿਨੇਸ਼ ਵਿਜਨ ਤੇ ਭੂਸ਼ਣ ਕੁਮਾਰ ਨੇ ਪ੍ਰੋਡਿਊਸ ਕੀਤਾ ਹੈ। ਇਸ ਫਿਲਮ ਵਿੱਚ ਇਰਫਾਨ ਖਾਨ ਇੱਕ ਅਮੀਰ ਪੰਜਾਬੀ ਬਿਜ਼ਨਸਮੈਨ ਦਾ ਕਿਰਦਾਰ ਨਿਭਾਉਦੇ ਨਜ਼ਰ ਆਉਣਗੇ, ਜੋ ਦਿੱਲੀ ਦੇ ਏਲੀਟ ਕਲੱਬ ਵਿੱਚਸ਼ਾਮਲ ਹੋਣਾ ਚਾਹੁੰਦਾ ਹੈ। ਫਿਲਮ ਵਿੱਚ ਇਰਫਾਨ ਦੀ ਪਤਨੀ ਦਾ ਰੋਲ ਪਾਕਿਸਤਾਨੀ ਅਭਿਨੇਤਰੀ ਸਬਾਕਮਰ ਨਿਭਾਉਂਦੀ ਨਜ਼ਰ ਆਏਗੀ।