ਪ੍ਰਸਿੱਧ ਗਾਇਕ ਹਜ਼ਾਰਾ ਸਿੰਘ ਰਮਤਾ ਦਾ ਦਿਹਾਂਤ, ਅੰਤਮ ਸੰਸਕਾਰ 9 ਸਤੰਬਰ ਨੂੰ

Hazara Singh Ramtaਬਰੈਂਪਟਨ ਪੋਸਟ ਬਿਉਰੋ: ਵਿਸ਼ਵ ਪ੍ਰਸਿੱਧ ਪੰਜਾਬੀ ਗਾਇਕ ਹਜ਼ਾਰਾ ਸਿੰਘ ਰਮਤਾ ਕੱਲ 6 ਸਤੰਬਰ ਦਿਨ ਬੁੱਧਵਾਰ ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਮੀਡੀਆਕਾਰ ਇਕਬਾਲ ਸਿੰਘ ਮਾਹਲ ਵੱਲੋਂ ਭੇਜੀ ਜਾਣਕਾਰੀ ਮੁਤਾਬਕ ਹਜ਼ਾਰਾ ਸਿੰਘ ਰਮਤਾ ਦਾ ਅੰਤਮ ਸੰਸਕਾਰ ਬਰੈਂਪਟਨ ਵਿੱਚ 30 ਬਰੈਨਵਿੱਨ ਕੋਰਟ ਉੱਤੇ ਸਥਿਤ ਬਰੈਂਪਟਨ ਕਰੈਮੇਟੋਰੀਅਮ ਅਤੇ ਵਿਜ਼ੀਟੇਸ਼ਨ ਸੈਂਟਰ ਵਿਖੇ 9 ਸਤੰਬਰ ਦਿਨ ਸ਼ਨਿਚਰਵਾਰ ਨੂੰ ਬਾਅਦ ਦੁਪਿਹਰ ਸਾਢੇ 3 ਵਜੇ ਤੋਂ ਸ਼ਾਮ ਸਾਢੇ 5 ਵਜੇ ਤੱਕ ਹੋਵੇਗਾ।
1 ਅਗਸਤ 1926 ਨੂੰ ਸਾਹੀਵਾਲ (ਹੁਣ ਪਾਕਿਸਤਾਨ ਵਿੱਚ) ਵਿੱਚ ਜਨਮੇ ਹਜ਼ਾਰਾ ਸਿੰਘ ਰਮਤਾ ਇੱਕ ਸਰਬਪੱਖੀ ਗਾਇਕ ਸਨ। ਉਹਨਾਂ ਨੇ ਆਪਣੀ ਗਾਇਕੀ ਦਾ ਸਫ਼ਰ 1952 ਵਿੱਚ ਆਲ ਇੰਡੀਆ ਰੇਡੀਓ ਤੋਂ ਆਰੰਭ ਕੀਤਾ। ਇੱਕ ਚੰਗਾ ਗਾਇਕ ਹੋਣ ਦੇ ਨਾਲ ਉਹਨਾਂ ਨੇ ਪੰਜਾਬੀ ਸੰਗੀਤ ਜਗਤ ਨੂੰ ਇੱਕ ਸਫ਼ਲ ਕਾਮੇਡੀ ਗਾਇਨ ਵਿਧਾ ਦਿੱਤੀ।
ਹਜ਼ਾਰਾ ਸਿੰਘ ਰਮਤਾ ਦੇ ਅੰਤਮ ਸੰਸਕਾਰ ਬਾਰੇ ਵਧੇਰੇ ਜਾਣਕਾਰੀ ਲਈ ਇਕਬਾਲ ਸਿੰਘ ਮਾਹਲ ਨਾਲ 416-587-5520 ਜਾਂ 905-458-2222 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।