‘ਪ੍ਰਸਥਾਨਮ’ ਦੇ ਹਿੰਦੀ ਰੀਮੇਕ ਵਿੱਚ ਸੰਜੇ ਅਤੇ ਸੂਰਜ ਨਜ਼ਰ ਆਉਣਗੇ


ਬਾਲੀਵੁੱਡ ਵਿੱਚ ਅਜਿਹੀਆਂ ਕਈ ਫਿਲਮਾਂ ਬਣੀਆਂ ਹਨ, ਜਿਨ੍ਹਾਂ ਵਿੱਚ ਸੀਨੀਅਰ ਅਤੇ ਜੂਨੀਅਰ ਕਲਾਕਾਰ ਮੁੱਖ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਏ ਹਨ। ਅਕਸ਼ੈ ਕੁਮਾਰ ਅਤੇ ਸਿਧਾਰਥ ਮਲਹੋਤਰਾ ਫਿਲਮ ‘ਬ੍ਰਦਰਸ’ ਵਿੱਚ ਇਕੱਠੇ ਦਿਖਾਈ ਦਿੱਤੇ ਸਨ, ਸ਼ਾਹਰੁਖ ਖਾਨ ਤੇ ਵਰੁਣ ਧਵਨ ਨੇ ‘ਦਿਲਵਾਲੇ’ ਇਕੱਠਿਆਂ ਕੀਤੀ ਸੀ। ਅਰਜੁਨ ਕਪੂਰ ਨੇ ਵੀ ਚਾਚਾ ਅਨਿਲ ਕਪੂਰ ਨਾਲ ‘ਮੁਬਾਰਕਾਂ’ ਕੀਤੀ ਸੀ। ਸੰਜੇ ਦੱਤ ਵੀ ਅਰਜੁਨ ਕਪੂਰ ਨਾਲ ਆਸ਼ੂਤੋਸ਼ ਗੋਵਾਰੀਕਰ ਦੀ ਇੱਕ ਫਿਲਮ ‘ਪਾਣੀਪਤ’ ਕਰਨ ਵਾਲੇ ਹਨ। ਇਸ ਦੇ ਇਲਾਵਾ ਉਹ ਸੂਰਜ ਪੰਚੋਲੀ ਨਾਲ ਸਾਊਥ ਦੀ ਸੁਪਰਹਿੱਟ ਫਿਲਮ ‘ਪ੍ਰਸਥਾਨਮ’ ਦੇ ਹਿੰਦੀ ਰੀਮੇਕ ਵਿੱਚ ਵੀ ਦਿਖਾਈ ਦੇਣਗੇ। ਸੂਤਰਾਂ ਦੀ ਮੰਨੀਏ ਤਾਂ ਸੰਜੇ ਅਤੇ ਸੂਰਜ ਫਿਲਮ ਵਿੱਚ ਪਿਓ-ਪੁੱਤ ਦਾ ਰੋਲ ਵਿੱਚ ਹੋਣਗੇ। ਇਹ ਫਿਲਮ 2010 ਵਿੱਚ ਰਿਲੀਜ਼ ਹੋਈ ਤੇ ਬਲਾਕਬਸਟਰ ਸੀ। ਇਸ ਵਿੱਚ ਪੁਲੀਟੀਕਲ ਥ੍ਰਿਲਰ ਫਿਲਮ ਵਿੱਚ ਸਾਈਂ ਕੁਮਾਰ ਤੇ ਸ਼ਰਵਣਾਨੰਦ ਨੇ ਮੁੱਖ ਭੂਮਿਕਾ ਕੀਤੀਆਂ ਸਨ। ਹਿੰਦੀ ਰੀਮੇਕ ਨੂੰ ਵੀ ਦੇਵਾਕੱਟਾ ਹੀ ਡਾਇਰੈਕਟਰ ਕਰਨਗੇ, ਉਨ੍ਹਾਂ ਨੇ ‘ਪ੍ਰਸਥਾਨਮ’ ਡਾਇਰੈਕਟ ਕੀਤੀ ਸੀ।
ਜਾਣਕਾਰ ਸੂਤਰਾਂ ਮੁਤਾਬਕ ਸੰਜੇ ਨਾ ਸਿਰਫ ਇਸ ਫਿਲਮ ਦਾ ਮੁੱਖ ਕਿਰਦਾਰ ਹੋਣਗੇ ਬਲਕਿ ਇਸ ਨੂੰ ਪ੍ਰੋਡਿਊਸ ਵੀ ਕਰਨਗੇ। ਉਨ੍ਹਾਂ ਨੇ ਜਦ ‘ਪ੍ਰਸਥਾਨਮ’ ਦੇਖੀ ਤਾਂ ਉਨ੍ਹਾਂ ਨੂੰ ਇਹ ਬਹੁਤ ਪਸੰਦ ਆਈ। ਉਨ੍ਹਾਂ ਨੇ ਡਾਇਰੈਕਟਰ ਨਾਲ ਗੱਲ ਕੀਤੀ ਤੇ ਇਸ ਦਾ ਹਿੰਦੀ ਰੀਮੇਕ ਬਣਾਉਣ ਦਾ ਫੈਸਲਾ ਕੀਤਾ। ਇਥੋਂ ਤੱਕ ਕਿ ਸੰਜੇ ਚਾਹੁੰਦੇ ਸਨ ਕਿ ਇਸ ਫਿਲਮ ਵਿੱਚ ਉਨ੍ਹਾਂ ਦੇ ਨਾਲ ਸੂਰਜ ਪੰਚੋਲੀ ਕੰਮ ਕਰਨ। ਸੂਤਰਾਂ ਮੁਤਾਬਕ ਸੰਜੇ ਨੇ ਆਪਣੀ ਟੀਮ ਨਾਲ ਗੱਲ ਕੀਤੀ ਅਤੇ ਸੂਰਜ ਨੂੰ ਇਸ ਰੋਲ ਲਈ ਅਪਰੋਚ ਕਰਨ ਨੂੰ ਕਿਹਾ। ਸੂਰਜ ਨੂੰ ਫਿਲਮ ਦੀ ਕਹਾਣੀ ਪਸੰਦ ਆਈ ਅਤੇ ਉਹ ਕੰਮ ਕਰਨ ਦੇ ਲਈ ਤਿਆਰ ਹੋ ਗਏ। ਇਹ ਫਿਲਮ ਅਗਸਤ ਵਿੱਚ ਫਲੋਰ ‘ਤੇ ਜਾਏਗੀ। ਸੰਜੇ ਨੇ ਇਸ ਦੇ ਲਈ ਡੇਟਸ ਬਲਾਕ ਕਰ ਦਿੱਤੀਆਂ ਹਨ। ਸੂਰਜ ਜਲਦੀ ਹੀ ਅਗਲੀ ਫਿਲਮ ‘ਟਾਈਮ ਟੂ ਡਾਂਸ’ ਦੀ ਸ਼ੂਟਿੰਗ ਲੰਡਨ ਵਿੱਚ ਕਰਨ ਵਾਲੇ ਹਨ। ਉਹ ਇਸ ਨੂੰ ਅਪ੍ਰੈਲ ਵਿੱਚ ਸ਼ੁਰੂ ਕਰ ਕੇ ਦੋ ਮਹੀਨੇ ਵਿੱਚ ਰੈਪਅਪ ਕਰਨ ਦੇ ਬਾਅਦ ਅਗਸਤ ਤੱਕ ਇਸ ਫਿਲਮ ਦੀ ਸ਼ੂਟਿੰਗ ਕਰਨਗੇ।