ਪ੍ਰਧਾਨ ਮੰਤਰੀ ਮੋਦੀ ਦੀ ਤਸਵੀਰ ਉੱਤੇ ਡਾਗ ਫਿਲਟਰ ਪਾਉਣ ਵਾਲੇ ਉੱਤੇ ਕੇਸ ਦਰਜ

dog filter on modi's photo
ਮੁੰਬਈ, 15 ਜੁਲਾਈ (ਪੋਸਟ ਬਿਊਰੋ)- ਕਾਮੇਡੀ ਗਰੁੱਪ ਏ ਆਈ ਬੀ ਇੱਕ ਵਾਰ ਫਿਰ ਚਰਚਾ ਵਿੱਚ ਹੈ ਅਤੇ ਹਰ ਵਾਰ ਵਾਂਗ ਇਸ ਵਾਰ ਵੀ ਕਾਰਨ ਨੈਗੇਟਿਵ ਹੈ।
ਖਬਰ ਹੈ ਕਿ ਏ ਆਈ ਬੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਕ ਤਸਵੀਰ ‘ਤੇ ਸਨੈਪਚੈਟ ਦਾ ਡਾਗ ਫਿਲਟਰ ਲਾ ਕੇ ਇੱਕ ਫਨੀ ਤਸਵੀਰ ਪੋਸਟ ਕਰ ਦਿੱਤੀ ਹੈ, ਜਿਸ ਦੇ ਲਈ ਉਸ ਦੇ ਵਿਰੁੱਧ ਐੱਫ ਆਈ ਆਰ ਦਰਜ ਦਰਜ ਹੋ ਗਈ ਹੈ। ਮੀਡੀਆ ਰਿਪੋਰਟਾਂ ਅਨੁਸਾਰ ਏ ਆਈ ਬੀ ਵਿਰੁੱਧ ਇਹ ਐੱਫ ਆਈ ਆਰ ਮੁੰਬਈ ਦੀ ਪੁਲਸ ਦੇ ਸਾਈਬਰ ਸੈਲ ਵਿੱਚ ਦਰਜ ਕੀਤੀ ਗਈ ਹੈ। ਕਾਮੇਡੀ ਗਰੁੱਪ ਏ ਆਈ ਬੀ ਪਿਛਲੇ ਸਾਲ ਵੀ ਖੂਬ ਵਿਰੋਧਤਾ ਵਿੱਚ ਰਿਹਾ, ਕਿਉਂਕਿ ਸ਼ੋਅ ਦੇ ਕਾਮੇਡੀਅਨ ਤਨਮਯ ਭੱਟ ਨੇ ਇੱਕ ਵੀਡੀਓ ‘ਚ ਕ੍ਰਿਕਟ ਸਟਾਰ ਸਚਿਨ ਤੇਂਦੁਲਕਰ ਤੇ ਸੁਰਾਂ ਦੀ ਮਲਿਕਾ ਲਤਾ ਮੰਗੇਸ਼ਕਰ ਦਾ ਮਜ਼ਾਕ ਉਡਾਇਆ ਸੀ। ਹੁਣ‘ਏ ਆਈ ਬੀ’ ਇੱਕ ਵਾਰ ਫਿਰ ਉਹੋ ਜਿਹੀ ਵਿਰੋਧਤਾ ਵਿੱਚ ਘਿਰਦਾ ਨਜ਼ਰ ਆ ਰਿਹਾ ਹੈ। ਏ ਆਈ ਬੀ ਨੇ ਜਿਉਂ ਹੀ ਪ੍ਰਧਾਨ ਮੰਤਰੀ ਮੋਦੀ ਦੀ ਇੱਕ ਤਸਵੀਰ ‘ਤੇ ਸਨੈਪਚੈਟ ਦਾ ਡਾਗ ਫਿਲਟਰ ਲਾ ਕੇ ਸ਼ੇਅਰ ਕੀਤੀ ਤਾਂ ਇੱਕ ਟਵਿੱਟਰ ਯੂਜ਼ਰ ਰਿਤੇਸ਼ ਮਹੇਸ਼ਵਰੀ ਨੇ ਮੁੰਬਈ ਪੁਲਸ ਦੇ ਟਵਿੱਟਰ ਹੈਂਡਲ ਨੂੰ ਲਿਖਿਆ, ‘‘ਇਸ ਤਰ੍ਹਾਂ ਦੇ ਭੱਦੇ ਮਜ਼ਾਕ ਵਿਰੁੱਧ ਲੀਗਲ ਐਕਸ਼ਨ ਲਿਆ ਜਾਣਾ ਚਾਹੀਦਾ ਹੈ।”
ਮੁੰਬਈ ਪੁਲਸ ਦੀ ਸਾਈਬਰ ਪੁਲਸ ਵੱਲੋਂ ਮੁੰਬਈ ਪੁਲਸ ਕਮਿਸ਼ਨਰ ਦੇ ਹੈਂਡਲ ‘ਤੇ ਵੀ ਆਪਣੀ ਸ਼ਿਕਾਇਤ ਰੱਖਦੇ ਹੋਏ ਕਿਹਾ, ‘‘ਪ੍ਰਧਾਨ ਮੰਤਰੀ ਲਈ ਇਸ ਤਰੀਕੇ ਦੇ ਮਜ਼ਾਕ ਉੱਤੇ ਏ ਆਈ ਬੀ ਉੱਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ।” ਮਾਮਲਾ ਵਿਗੜਦਾ ਦੇਖ ਕੇ ਏ ਆਈ ਬੀ ਨੇ ਮੋਦੀ ਵਾਲੇ ਟਵੀਟ ਨੂੰ ਡਿਲੀਟ ਕਰ ਦਿੱਤਾ ਹੈ।