ਪੈਸੇ ਦੇ ਕੇ ਕੋਈ ਚੰਗਾ ਬਾਪ ਨਹੀਂ ਬਣ ਜਾਂਦਾ

chef
ਸੈਫ ਅਲੀ ਖਾਨ ਦੀ ਆਉਣ ਵਾਲੀ ਫਿਲਮ ‘ਸ਼ੈਫ’ ਦਾ ਟ੍ਰੇਲਰ ਲਾਂਚ ਕਰ ਦਿੱਤਾ ਗਿਆ ਹੈ। ਇਹ ਪ੍ਰੋਫੈਸ਼ਨ ਅਤੇ ਰਿਲੇਸ਼ਨਸ਼ਿਪ ਵਿੱਚ ਉਲਝੀਆਂ ਜ਼ਿੰਦਗੀਆਂ ਦੀ ਕਹਾਣੀ ਹੈ। ਇਹ ਪਿਓ-ਪੁੱਤ ਦੀ ਕਹਾਣੀ ਵੀ ਹੈ। ਇਸ ਵਿੱਚ ਦਿਖਾਇਆ ਗਿਆ ਹੈ ਕਿ ਇੱਕ ਪਿਤਾ (ਸੈਫ) ਆਪਣੇ ਕੰਮ ਦੇ ਸਿਲਸਿਲੇ ਵਿੱਚ ਬੇਟੇ ਤੋਂ ਦੂਰ ਵਿਦੇਸ਼ ਵਿੱਚ ਰਹਿੰਦਾ ਹੈ, ਜਿਸ ਦਾ ਉਸ ਨੂੰ ਪਛਤਾਵਾ ਵੀ ਹੁੰਦਾ ਹੈ। ਇੱਕ ਸੀਨ ਵਿੱਚ ਸੈਫ ਕਹਿੰਦੇ ਹਨ, ‘ਕੰਮ, ਕੰਮ ਨਾਲ ਪਿਆਰ, ਪਿਆਰ ਨਾਲ ਕੰਮ ਵਿੱਚ ਕਿਤੇ ਪਿਆਰ ਤਾਂ ਰਹਿ ਹੀ ਗਿਆ ਹੈ, ਉਹ ਵੀ ਕਰਨਾ ਹੈ। ਆਪਣੀ ਜ਼ਿੰਦਗੀ ਅਤੇ ਬੇਟੇ ਨਾਲ।’
ਇੱਕ ਹੋਰ ਡਾਇਲਾਗ ਜੋ ਸਵਾਲ ਖੜ੍ਹਾ ਕਰਦਾ ਹੈ, ਉਹ ਇਹ ਹੈ ਕਿ ‘ਪੈਸੇ ਦੇ ਕੇ ਕੋਈ ਚੰਗਾ ਬਾਪ ਨਹੀਂ ਬਣ ਜਾਂਦਾ’। ਇਸ ਫਿਲਮ ਦੀ ਕਹਾਣੀ ਹਰ ਉਸ ਨੌਕਰੀ ਪੇਸ਼ਾ ਇਨਸਾਨ ਨਾਲ ਜੁੜੀ ਹੈ, ਜੋ ਆਪਣੇ ਘਰ-ਪਰਵਾਰ ਤੋਂ ਦੂਰ ਰਹਿੰਦਾ ਹੈ। ਟ੍ਰੇਲਰ ਲਾਂਚ ਮੌਕੇ ਸੈਫ ਅਤੇ ਬਾਕੀ ਸਟਾਰ ਕਾਸਟ ਵੀ ਮੌਜੂਦ ਸੀ। ਇਸ ਦੌਰਾਨ ਸੈਫ ਕਹਿਣ ਲੱਗੇ, ‘ਇਸ ਫਿਲਮ ਦੇ ਕਾਰਨ ਮੈਂ ਵਧੀਆ ਕੁੱਕ ਬਣ ਗਿਆ ਹਾਂ। ਘਰ ਮੈਂ ਪਾਸਤਾ ਵੀ ਬਣਾ ਲੈਂਦਾ ਹਾਂ, ਪਰ ਬੇਬੋ (ਕਰੀਨਾ) ਨੂੰ ਇਹ ਪਸੰਦ ਨਹੀਂ। ਮੈਂ ਫਿਲਮ ਦੀ ਸ਼ੂਟਿੰਗ ਦੌਰਾਨ ਅਕਸਰ ਖਾਣਾ ਬਣਾਇਆ ਕਰਦਾ ਸੀ। ਕਦੇ ਫੂਡ ਟਿ੍ਰਪ ‘ਤੇ ਜਾਣਾ ਹੋਇਆ ਤਾਂ ਮੈਂ ਰਣਵੀਰ ਕਪੂਰ ਤੇ ਕੁਣਾਲ ਖੇਮੂ ਨਾਲ ਜਾਣਾ ਚਾਹਾਂਗਾ, ਕਿਉਂਕਿ ਅਸੀਂ ਸਾਰੇ ਚੰਗੇ ਖਾਣਾ ਬਣਾਉਂਦੇ ਹਾਂ। ਪਿਛਲੇ ਦਿਨੀਂ ਮੈਂ ਖਾਣਾ ਬਣਾਇਆ ਤਾਂ ਸਾਰਿਆਂ ਨੂੰ ਪਸੰਦ ਆਇਆ। ਕਪੂਰ ਖਾਨਦਾਨ ਵਿੱਚ ਸਾਰਿਆਂ ਖਾਣਾ ਬਹੁਤ ਪਸੰਦ ਹੈ।’