ਪੈਸਿਆਂ ਲਈ ਪੁੱਤਰ ਨੇ ਪਿਉ ਦਾ ਕਤਲ ਕਰ ਛੱਡਿਆ

murder
ਧੂਰੀ, 9 ਸਤੰਬਰ (ਪੋਸਟ ਬਿਊਰੋ)- ਨੇੜਲੇ ਪਿੰਡ ਬਰੜਵਾਲ ਵਿੱਚ ਬੀਤੀ ਰਾਤ ਪੁੱਤਰ ਨੇ ਪਿਉ ਦਾ ਕਤਲ ਕਰ ਦਿੱਤਾ। ਰਾਜਵਿੰਦਰ ਸਿੰਘ ਉਰਫ ਰਾਜੂ ਨੇ ਆਪਣੇ ਪਿਤਾ ਅਮਰੀਕ ਸਿੰਘ ਦੀ ਗਰਦਨ ਉੱਤੇ ਖੱਪਰੇ (ਗੰਨਾ ਵੱਢਣ ਵਾਲਾ ਤੇਜ਼ਧਾਰ ਹਥਿਆਰ) ਨਾਲ ਹਮਲਾ ਕਰਕੇ ਕਤਲ ਕੀਤਾ ਹੈ।
ਥਾਣਾ ਸਦਰ ਧੂਰੀ ਦੇ ਐਸ ਐਚ ਓ ਪਰਮਿੰਦਰ ਸਿੰਘ ਨੇ ਦੱਸਿਆ ਕਿ ਰਾਜਵਿੰਦਰ ਦਾ ਆਪਣੇ ਪਿਤਾ ਨਾਲ ਪੈਸਿਆਂ ਤੋਂ ਝਗੜਾ ਹੋਇਆ ਸੀ। ਰਾਜਵਿੰਦਰ ਆਪਣੇ ਪਿਤਾ ਨੂੰ ਮੱਝ ਵੇਚ ਕੇ ਉਸ ਨੂੰ ਪੈਸੇ ਦੇਣ ਲਈ ਮਜਬੂਰ ਕਰ ਰਿਹਾ ਸੀ। ਦੇਰ ਰਾਤ ਜਦੋਂ ਅਮਰੀਕ ਸਿੰਘ ਮੱਝ ਦੇ ਨੇੜੇ ਸੁੱਤਾ ਸੀ ਤਾਂ ਰਾਜਵਿੰਦਰ ਸਿੰਘ ਨੇ ਖਪਰੇ ਨਾਲ ਪਿਤਾ ਉੱਤੇ ਵਾਰ ਕਰ ਦਿੱਤਾ। ਕਤਲ ਤੋਂ ਬਾਅਦ ਪੁੱਤਰ ਨੇ ਉਸ ਦੀ ਲਾਸ਼ ਨਾਲ ਲੱਗਦੇ ਖੇਤਾਂ ਵਿੱਚ ਸੁੱਟ ਦਿੱਤੀ। ਸਵੇਰੇ ਜਦੋਂ ਪਰਵਾਰ ਵਾਲੇ ਉਠੇ ਤਾਂ ਦੇਖਿਆ ਕਿ ਮੱਝ ਦੇ ਨੇੜੇ ਖੂਨ ਖਿੱਲਰਿਆ ਸੀ ਅਤੇ ਅਮਰੀਕ ਸਿੰਘ ਗਾਇਬ ਸੀ। ਉਨ੍ਹਾਂ ਵੱਲੋਂ ਭਾਲ ਕਰਨ ‘ਤੇ ਖੇਤ ਵਿੱਚੋਂ ਅਮਰੀਕ ਸਿੰਘ ਦੀ ਲਾਸ਼ ਮਿਲ ਗਈ। ਪੁਲਸ ਵੱਲੋਂ ਮੌਕਾ ਦੇਖਣ ਅਤੇ ਤਫਤੀਸ਼ ਕਰਨ ‘ਤੇ ਰਾਜਵਿੰਦਰ ਨੂੰ ਦੋਸ਼ੀ ਪਾਇਆ ਗਿਆ।