ਪੈਸਿਆਂ ਲਈ ਕੰਮ ਨਹੀਂ ਕਰਦਾ : ਦਿਲਜੀਤ

diljit dosanjh
ਬਾਲੀਵੁੱਡ ਵਿੱਚ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਦਿਲਜੀਤ ਦੋਸਾਂਝ ਲਈ ਚੰਗੀਆਂ ਕਹਾਣੀਆਂ ਮਹੱਤਵ ਪੂਰਨ ਹਨ। ਜਲਦ ਹੀ ਉਸ ਦੀ ਪੰਜਾਬੀ ਫਿਲਮ ‘ਸੁਪਰ ਸਿੰਘ’ ਰਿਲੀਜ਼ ਹੋਣ ਵਾਲੀ ਹੈ। ਉਹ ਕਹਿੰਦੇ ਹਨ ਕਿ ਪੈਸਾ ਤਾਂ ਮੈਂ ਗਾਇਕੀ ਵਿੱਚ ਕਮਾ ਰਿਹਾ ਹਾਂ।
ਦਿਲਜੀਤ ਨੂੰ ਬਾਲੀਵੁੱਡ ਫਿਲਮਾਂ ਦੇ ਆਫਰ ਆ ਰਹੇ ਹਨ, ਪਰ ਜਲਦਬਾਜ਼ੀ ਨਾ ਕਰਦੇ ਹੋਏ ਉਹ ਸੋਚ ਸਮਝ ਕੇ ਫਿਲਮਾਂ ਚੁਣ ਰਹੇ ਹਨ। ਦਿਲਜੀਤ ਦੱਸਦੇ ਹਨ, ‘ਮੈਂ ਪੈਸਿਆਂ ਦੇ ਲਈ ਬਾਲੀਵੁੱਡ ਵਿੱਚ ਨਹੀਂ ਆਇਆ। ਗੱਲ ਪੈਸੇ ਦੀ ਹੋਵੇ ਤਾਂ ਉਹ ਮੈਂ ਗਾਇਕੀ ਵਿੱਚ ਵੀ ਕਮਾ ਰਿਹਾ ਹਾਂ। ਸਟੇਜ ਸ਼ੋਅ ਕਰਦਾ ਹਾਂ। ਪੰਜਾਬੀ ਹੋਣ ਜਾਂ ਹਿੰਦੀ ਫਿਲਮਾਂ ਦੇ ਕਿਰਦਾਰ ਅਤੇ ਕਹਾਣੀ ਨਾਲ ਖੁਦ ਨੂੰ ਜੋੜ ਕੇ ਦੇਖਦਾ ਤਾਂ ਕੋਈ ਫਿਲਮ ਸਾਈਨ ਕਰਦਾ ਹਾਂ। ਕੋ-ਸਟਾਰ ਬਾਰੇ ਫਿਕਰ ਨਹੀਂ ਕਰਦਾ, ਪ੍ਰੰਤੂ ਫਿਲਮ ਦਾ ਨਿਰਦੇਸ਼ਕ ਮੇਰੇ ਲਈ ਬਹੁਤ ਮਹੱਤਵ ਪੂਰਨ ਹੈ। ਨਿਰਦੇਸ਼ਕ ਹੀ ਕਹਾਣੀ ਨੂੰ ਸਹੀ ਦਿਸ਼ਾ ਵਿੱਚ ਲੈ ਕੇ ਜਾਂਦਾ ਹੈ। ਏਕਤਾ ਕਪੂਰ ਦੀ ਪੰਜਾਬੀ ਫਿਲਮ ‘ਸੁਪਰ ਸਿੰਘ’ ਦੀ ਸ਼ੂੁਟਿੰਗ ਕਰ ਰਿਹਾ ਹਾਂ। ਇਹ ਪੰਜਾਬੀ ਦੀ ਪਹਿਲੀ ਸੁਪਰ ਹੀਰੋ ਫਿਲਮ ਹੈ। ਲੋਕਾਂ ਦੇ ਲਈ ਸਰਦਾਰ ਦਾ ਸੁਪਰ ਹੀਰੋ ਹੋਣਾ ਹਾਸੇ ਦਾ ਵਿਸ਼ਾ ਹੋ ਸਕਦਾ ਹੈ, ਪਰੰਤੂ ਇਹੀ ਸੋਚ ਦਾ ਬਦਲਾਅ ਤਾਂ ਮੈਨੂੰ ਲਿਆਉਣਾ ਹੈ। ਇਸ ਲਈ ਇਹ ਫਿਲਮ ਕਰ ਰਿਹਾ ਹਾਂ।”