ਪੈਰਿਸ ਨੇੜੇ ਸੈਨਿਕਾਂ ਉੱਤੇ ਹਮਲਾ ਕਰਨ ਵਾਲੇ ਮਸ਼ਕੂਕ ਦੀ ਪਛਾਣ ਅਲਜੀਰੀਆਈ ਵਜੋਂ ਹੋਈ

Suspect of car attackਪੈਰਿਸ, 10 ਅਗਸਤ (ਪੋਸਟ ਬਿਊਰੋ) : ਇੱਕ ਪੁਲਿਸ ਸੂਤਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਪੈਰਿਸ ਨੇੜੇ ਸੈਨਿਕਾਂ ਉੱਤ ਹਮਲਾ ਕਰਨ ਵਾਲਾ ਮਸ਼ਕੂਕ 37 ਸਾਲਾਂ ਦਾ ਅਲਜੀਰੀਆਈ ਵਿਅਕਤੀ ਸੀ ਜਿਹੜਾ ਫਰਾਂਸ ਵਿੱਚ ਕਾਨੂੰਨੀ ਤੌਰ ਉੱਤੇ ਰਹਿ ਰਿਹਾ ਸੀ।
ਮਾੜੇ ਮੋਟੇ ਜੁਰਮ ਲਈ ਇਸ ਵਿਅਕਤੀ, ਜਿਸ ਦਾ ਨਾਂ ਹਮੋਊ ਬੈਨਲਾਟਰੇਚੇ ਸੀ, ਦਾ ਫਰਾਂਸ ਪੁਲਿਸ ਨਾਲ ਵਾਹ ਪੈਂਦਾ ਹੀ ਰਹਿੰਦਾ ਸੀ ਪਰ ਅਦਾਲਤ ਵਿੱਚ ਉਸ ਨੂੰ ਕਦੇ ਦੋਸ਼ੀ ਨਹੀਂ ਠਹਿਰਾਇਆ ਗਿਆ। ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਉੱਤੇ ਇਹ ਜਾਣਕਾਰੀ ਦਿੱਤੀ। ਫਰੈਂਚ ਮੀਡੀਆ, ਨੇ ਵੀ ਇਸੇ ਨਾਂ ਦਾ ਜਿ਼ਕਰ ਕੀਤਾ ਸੀ, ਦਾ ਕਹਿਣਾ ਹੈ ਕਿ ਮਸ਼ਕੂਕ ਪੈਰਿਸ ਦੇ ਉੱਤਰ ਵਿੱਚ ਬੈਜ਼ੌਨਜ਼ ਨਾਂ ਦੇ ਸਬਅਰਬ ਵਿੱਚ ਰਹਿ ਰਿਹਾ ਸੀ ਜਿੱਥੇ ਪੁਲਿਸ ਨੇ ਬੁੱਧਵਾਰ ਰਾਤ ਨੂੰ ਇਮਾਰਤ ਵਿੱਚ ਖੋਜਬੀਨ ਕੀਤੀ।
ਜਿ਼ਕਰਯੋਗ ਹੈ ਕਿ ਬੁੱਧਵਾਰ ਨੂੰ ਮਸ਼ਕੂਕ ਨੇ ਸੈਨਿਕਾਂ ਦੇ ਇੱਕ ਗਰੁੱਪ ਉੱਤੇ ਕਾਰ ਚੜ੍ਹਾ ਦਿੱਤੀ ਸੀ ਤੇ ਛੇ ਨੂੰ ਜ਼ਖ਼ਮੀ ਕਰ ਦਿੱਤਾ ਸੀ। ਹਾਈਵੇਅ ਉੱਤੇ ਪਿੱਛਾ ਕੀਤੇ ਜਾਣ ਮਗਰੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਗੋਲੀ ਲੱਗਣ ਕਾਰਨ ਇਲਾਜ ਲਈ ਹਸਪਤਾਲ ਵੀ ਦਾਖਲ ਕਰਵਾਇਆ ਗਿਆ ਸੀ।