ਪੈਰਟੀ ਸੀਨੀਅਰ ਕਲੱਬ ਨੇ 151ਵਾਂ ਕਨੇਡਾ ਡੇਅ ਮਨਾਇਆ

ਬਿਓਰੋ ਨੀਊਜ਼: 2 ਜੁਲਾਈ, 2018 ਨੂੰ ਪੈਰਟੀ ਸੀਨੀਅਰ ਕਲੱਬ ਨੇ 151ਵਾਂ ਕਨੇਡਾ ਡੇਅ ਮਨਾਇਆ। ਪੈਰਟੀ ਰੋਡ ਉਪਰ ਸਿਥਤ ਪਾਰਕ ਵਿਚ 200 ਤੋਂ ਵਧ ਬੰਦੇ ਇਕੱਠੇ ਹੋਏ ਜਿਨ੍ਹਾ ਵਿਚ ਬ਼ਜ਼ੁਰਗ ਸੇਵਾਦਲ ਵਲੋਂ ਦਿਲਬੀਰ ਸਿੰਘ ਕੰਬੋਜ, ਸਕੂਲ
ਟਰੱਸਟੀ ਲਈ ਜ਼ੋਰਦਾਰ ਉਮੀਦਵਾਰ ਸਤਪਾਲ ਜੌਹਲ, ਨਵੇਂ ਬਣੇ ਐਮਪੀਪੀ ਅਮਰਜੋਤ ਸੰਧੂ ਤੋਂ ਇਲਾਵਾ ਇਲਾਕੇ ਦੇ ਸਿਰ ਕਢ ਬੰਦੇ ਹਾਜਰ ਸਨ। ਦਿਲਬੀਰ ਸਿੰਘ ਕੰਬੋਜ ਨੇ ਮੈਡੀਕਲ ਯੂਨੀਵਰਸਿਟੀ ਬਾਰੇ ਗਲ ਤੋਰੀ ਅਤੇ ਸੰਧੂ ਸਾਹਿਬ ਨੇ ਨਵੇਂ ਹਸਪਤਾਲ ਲਈ ਜਾਣਕਾਰੀ ਦਿਤੀ। ਸਾਰਾ ਪ੍ਰੋਗਰਾਮ ਬੜੀ ਰੌਚਕ ਸੀ। ਇਕਬਾਲ ਸਿੰਘ ਦੇ ਦਸਣ ਅਨੁਸਾਰ ਸਭ ਹਾਜਰੀਨ ਨੇ ਸੇਵਾ ਵਿਚ ਵਧ ਚੜਕੇ ਹਿਸਾ ਪਾਇਆ ਜਿਸ ਵਿਚ ਸਰਦਾਰ ਜਸਵੰਤ ਸਿੰਘ ਗਿਲ, ਸੁਰਜੀਤ ਸਿੰਘ ਕੈਸਰ, ਹਰਬੰਸ ਸਿੰਘ ਅਤੇ ਹੋਰ ਬਹੁਤ ਸਾਰੇ ਮਹਿਮਾਨਾ ਨੇ ਚਾਹ ਪਾਣੀ ਦੇ ਲੰਗਰ ਵਿਚ ਵਧ ਚੜਕੇ ਸੇਵਾ ਕੀਤੀ। ਕੈਪਟਨ ਇਕਬਾਲ ਸਿੰਘ ਇਕ ਐਸਾ ਸੂਝਵਾਨ ਬੰਦਾ ਹੈ ਜੋ ਭੰਡੀ ਪ੍ਰਚਾਰ ਦੇ ਬਹੁਤ ਖਿਲਾਫ ਹੈ ਜਦ ਕਿ ਬਰੈਂਪਟਨ ਦੀਆਂ ਬਹੁਤ ਸਾਰੀਆਂ ਕਲੱਬਾ ਇਸ ਸਭ ਕੁਝ ਨੂੰ ਤੂਲ ਦੇਣ ਵਾਲੀਆ ਹਨ। ਉਹ ਕਿਹਾ ਕਰਦਾ ਹੈ ਕਿ ਬੰਦੇ ਨੂੰ ਉਸ ਬੰਦੇ ਦਾ ਸਾਥ ਦੇਣਾ ਚਾਹੀਏ ਜੋ ਕੋਈ ਚੰਗਾ ਕੰਮ ਕਰਕੇ ਦਿਖਾਉਂਦਾ ਹੋਵੇ, ਕਦੇ ਵੀ ਨਕਲ ਮਾਰਨ ਵਾਲਿਆ ਦਾ ਸਾਥ ਨਹੀਂ ਦੇਣਾ ਚਾਹੀਦਾ। ਭਾਰਤ ਵਿਚ ਅਜਾਦੀ ਬਾਅਦ ਕੌਮਨਿਸਟ ਲੋਕਾਂ ਨੇ ਅਜ ਤਕ ਕਿਸੇ ਦਾ ਕੁਝ ਨਹੀਂ ਸੁਆਰਿਆ ਭੰਡੀਪ੍ਰਚਾਰ ਜਰੂਰ ਵਧੀਆ ਕੀਤਾ ਹੈ। ਉਹ ਲੋਕ ਦੂਸਰਿਆ ਨੂੰ ਪੁਠੇ ਰਸਤੇ ਪਾ ਸਕਦੇ ਹਨ ਪਰ ਕਰਕੇ ਕੁਝ ਨਹੀਂ ਵਿਖਾ ਸਕਦੇ।