ਪੈਨਾਹਿਲ ਸੀਨੀਅਰਜ਼ ਕਲੱਬ ਨੇ ਸਫਾਈ ਹਫਤਾ ਮਨਾਇਆ

safai(ਬਰੈਂਪਟਨ/ਬਾਸੀ ਹਰਚੰਦ) ਪੈਨਾਹਿਲ ਸੀਨਅਿਰਜ਼ ਕਲੱਬ ਹੋਰ ਸਰਗਰਮੀਆਂ ਦੇ ਨਾਲ ਨਾਲ ਆਪਣੇ ਖੇਤਰ ਦੀ ਸਫਾਈ ਵੱਲ ਪੂਰਾ ਧਿਆਨ ਰੱਖਦੀ ਹੈ। ਸਮੇਂ ਸਮੇਂ ਤੇ ਗਲੀਆਂ ਪਾਰਕ ਅਤੇ ਸੜਕਾਂ ਤੋਂ ਵਲੰਟੀਅਰਜ਼ ਦੀ ਟੀਮ ਬਣਾ ਕੇ ਸਫਾਈ ਕਰਦੀ ਹੈ। ਇਸੇ ਕੜੀ ਤਹਿਤ ਕਲੱਬ ਦੇ ਪ੍ਰਧਾਨ ਜੰਗੀਰ ਸਿੰਘ ਸੈਂਭੀ ਦੀ ਅਗਵਾਈ ਵਿੱਚ 28 ਜੁਲਾਈ ਨੂੰ ਵਲੰਟੀਅਰਜ਼ ਬਲਦੇਵ ਕ੍ਰਿਸ਼ਨ, ਮਾਸਟਰ ਮਹਿੰਦਰ ਸਿੰਘ, ਸਿੰਗਾਰਾ ਸਿੰਘ,ਸੇਵਾ ਸਿੰਘ ਪਨਾਂਗ,ਸੁਖਦਵੇ ਸਿੰਘ ਮੂਕਰ, ਅਮਰ ਸਿੰਘ ਗਿੱਲ, ਹੰਸ ਰਾਜ ਸਨਨ, ਅਮਰ ਸਿੰਘ ਢਿਲੋਂ, ਝਲਮਣ ਸਿੰਘ,ਸੁਰਜਣ ਸਿੰਘ ਖੈਹਰਾ, ਸੁਖਦੇਵ ਸਿੰਘ,ਹਰਚੰਦ ਸਿੰਘ ਬਾਸੀ ਨੇ ਆਲੇ ਦੁਆਲੇ ਦੀ ਸਫਾਈ ਕਰਕੇ ਬਰੈਂਪਟਨ ਸਿਟੀ ਨੂੰ ਸਾਫ ਸੁਥਰਾ ਰੱਖਣ ਵਿੱਚ ਆਪਣੀ ਜੁੰਮੇਵਾਰੀ ਂਿਨਭਾਈ ਅਤੇ ਹੋਰ ਮੈਂਬਰਾਂ ਨੂੰ ਸ਼ੁਭ ਕੰਮ ਲਈ ਪ੍ਰੇਰਿਆ।