ਪੈਨਾਹਿਲ ਸੀਨੀਅਰਜ਼ ਕਲੱਬ ਦੀ ਚੋਣ ਸਰਵਸੰਮਤੀ ਨਾਲ ਹੋਈ

ਬਰੈਂਪਟਨ (ਬਾਸੀ ਹਰਚੰਦ): ਪੈਨਾਹਿਲ ਸੀਨੀਅਰਜ਼ ਕਲੱਬ ਦੀ ਜਨਰਲ ਬਾਡੀ ਦੀ ਭਰਵੀਂ ਮੀਟਿੰਗ 25ਮਈ 2018 ਨੂੰ ਪੈਨਾਹਿਲ ਪਾਰਕ ਵਿਖੇ ਹੋਈ। ਜਿਸ ਵਿੱਚ ਬੀਬੀਆ ਅਤੇ ਆਦਮੀਆਂ ਨੇ ਭਾਗ ਲਿਆ। ਇਸ ਮੀਟਿੰਗ ਵਿੱਚ ਦੋ ਅਜੰਡੇ ਸਨ। ਪਹਿਲਾ ਅਜੰਡਾ ਪਿਛਲੇ ਸਾਲ ਦਾ ਲੇਖਾ ਜੋਖਾ ਅਤੇ ਦੂਸਰਾ ਅਗਲੇ ਦੋ ਸਾਲਾਂ ਲਈ ਕਲੱਬ ਦੇ ਪ੍ਰਧਾਨ ਚੋਣ ਸੀ। ਹਰਚੰਦ ਸਿੰਘ ਬਾਸੀ ਨੇ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਸੱਭ ਤੋਂ ਪਹਿਲਾਂ ਇੰਡੀਆ ਦੀ ਫੇਰੀ ਤੇ ਗਏ ਕਲੱਬ ਦੇ ਮੈਂਬਰਾਂ ਦੇ ਤੰਦਰੁਸਤ ਵਾਪਸ ਆਉਣ,ਨਵੇਂ ਮੈਂਬਰਾਂ ਦੇ ਸਾ਼ਮਲ ਹੋਣ ਅਤੇ ਸਾਰੇ ਕਲੱਬ ਮੈਂਬਰਾਂ ਦਾ ਪ੍ਰਧਾਨ ਜੀ ਅਤੇ ਸਮੁਚੀ ਕਾਰਜਕਰਨੀ ਵੱਲੋਂ ਮੀਟਿੰਗ ਵਿੱਚ ਆਉਣ ਤੇ ਧੰਨਵਾਦ ਕੀਤਾ। ਪਿਛਲੇ ਸਮੇਂ ਵਿੱਚ ਕਲੱਬ ਦੇ ਦੋ ਮੈਂਬਰਾਂ ਮੇਜਰ ਸਿੰਘ ਗਿਲ ਅਤੇ ਰਕੇਸ਼ ਵਰਮਾ ਦੇ ਸਦੀਵੀ ਤੌਰ ਤੇ ਵਿਛੜ ਜਾਣ ਦੇ ਦੁੱਖ ਤੇ ਦੋ ਮਿੰਟ ਮੋਨ ਧਾਰ ਕੇ ਸ਼ਰਧਾਂਜਲੀ ਦਿਤੀ ਗਈ। ਇਸ ਉਪਰੰਤ ਕਲੱਬ ਦੇ ਸਕੱਤਰ ਕੁਲਵੰਤ ਸਿੰਘ ਜੰਜੂਆ ਨੇ ਪਿਛਲੇ ਸਾਲ ਦੀ ਸਰਗਰਮੀ ਅਤੇ ਆਮਦਨ ਖਰਚ ਦਾ ਵੇਰਵਾ ਕਲੱਬ ਦੇ ਸਾਹਮਣੇ ਰੱਖਿਆ। ਜਿਸ ਨੂੰ ਮੈਬਰਾਂ ਨੇ ਸਰਵਸੰਮਤੀ ਨਾਲ ਸੰਤੁਸ਼ਟ ਹੁੰਦਿਆਂ ਪਾਸ ਕਰ ਦਿਤਾ।
ਚੋਣ ਦੀ ਕਾਰਵਾਈ ਨੂੰ ਅੱਗੇ ਤੋਰਦਿਆਂ ਹਰਚੰਦ ਸਿੰਘ ਬਾਸੀ ਨੇ ਪ੍ਰਧਾਨ ਜੀ ਦੀ ਸਹਿਮਤੀ ਨਾਲ ਪਿਛਲੀ ਕਾਰਜ ਕਰਨੀ ਨੂੰ ਭੰਗ ਕਰ ਦਿਤਾ ਅਤੇ ਅਗਲੇ ਦੋ ਸਾਲਾਂ ਲਈ ਪ੍ਰਧਾਨ ਦੀ ਚੋਣ ਵਾਸਤੇ ਸੱਭ ਮੈਂਬਰਾਂ ਨੂੰ ਆਪਣੇ ਵਿਚਾਰ ਰੱਖਣ ਲਈ ਅਤੇ ਚੋਣ ਕਰਨ ਲਈ ਖੁੱਲਾ ਮੌਕਾ ਦਿੱਤਾ। ਮਾਸਟਰ ਮਹਿੰਦਰ ਸਿੰਘ,ਬਖਸ਼ੀਸ ਸਿੰਘ,ਚੰਦ ਸਿੰਘ ਕਾਹਲੋਂ,ਸੁਖਦੇਵ ਸਿੰਘ,ਸਿ਼ਗਾਰਾ ਸਿੰਘ ,ਬੀਬੀ ਅਵਿਨਸ਼ ਸਰਮਾ, ਪਰੀਤਮ ਕੌਰ ਸਮੇਤ ਸੱਭ ਮੈਂਬਰਾਂ ਨੇ ਜੰਗੀਰ ਸਿੰਘ ਸੈਂਭੀ ਦੀ ਸਖਸ਼ੀਅਤ,ਕੰਮ ਦੀ ਨਿਸ਼ਟਾ,ਦਿਆਨਤਦਾਰੀ ਅਤੇ ਨਿਮਰਤਾ ਵਿੱਚ ਭਰੋਸਾ ਰੱਖਦਿਆਂ ਇੱਕ ਮੱਤ ਹੋ ਕੇ ਉਨ੍ਹਾਂ ਨੂੰ ਮੁੜ ਦੋ ਸਾਲ ਲਈ ਪੈਨਾਹਿਲ ਸੀਨੀਅਰਜ਼ ਕਲੱਬ ਦਾ ਪਰਧਾਨ ਚੁਣ ਲਿਆ। ਕਲੱਬ ਦੇ ਬਾਕੀ ਅਹੁਦੇਦਾਰ ਇਸ ਤਰਾਂ ਚੁਣੇ ਗਏ। ਉਪ ਪ੍ਰਧਾਨ ਸੁਖਦੇਵ ਸਿੰਘ ਫਰਵਾਹਾ, ਕੁਲਵੰਤ ਸਿੰਘ ਜੰਜੂਆ ਜਨਰਲ ਸਕੱਤਰ, ਹੰਸ ਰਾਜ ਸਨਨ ਖਜ਼ਾਨਚੀ, ਮਹਿੰਦਰ ਸਿੰਘ ਖਾਲਸਾ ਕੋ ਖਜਾਨਚੀ,ਹਰਦੇਵ ਸਿੰਘ ਧਾਮੀ ਅਤੇ ਮਾਸਟਰ ਮਹਿੰਦਰ ਸਿੰਘ ਧੁੱਗਾ ਸਪੋਰਟਸ ਡਾਇਰੈਕਟਰ, ਬਲਦੇਵ ਕ੍ਰਿਸ਼ਨ ਅਤੇ ਸੇਵਾ ਸਿੰਘ ਪ੍ਰੋਗਾਮ ਪਰਬੰਧਕ,ਸੁਖਦੇਵ ਸਿੰਘ ਮਾਨ,ਧਰਮ ਵੀਰ ਛਿੱਬਰ, ਨਿਰਮਲ ਸਿੰਘ ਖੰਘੂੜਾ,ਅਮਰ ਸਿੰਘ ਢਿਲੋਂ,ਸੁਖਦੇਵ ਸਿੰਘ ਮੂਕਰ,ਅਵਤਾਰ ਸਿੰਘ ਪੁਰੇਵਾਲ ਬੀਬੀ ਅਵਿਨਾਸ਼ ਸ਼ਰਮਾ, ਬੀਬੀ ਮਨਜੀਤ ਕੌਰ ਜੰਜੂਆ,ਪਰੀਤਮ ਕੌਰ ਦੁਆਰੇਆਣਾ,ਸਰੋਜ ਬਾਂਸਲ ਡਾਇਰੈਕਟਰ ਚੁਣੇ ਗਏ। ਅੰਤ ਵਿੱਚ ਜੰਗੀਰ ਸਿੰਘ ਸੈਂਭੀ ਨੇ ਸੱਭ ਮੈਂਬਰਾਂ ਦਾ ਆਪਣੇ ਵਿੱਚ ਵਿਸਵਾਸ਼ ਅਤੇ ਆਦਰ ਪ੍ਰਗਟ ਕਰਨ ਲਈ ਧੰਨਵਾਦ ਕੀਤਾ ਅਤੇ ਅਗਲੀਆਂ ਸਰਗਰਮੀਆਂ ਵਿੱਚ ਪਿਛਲੇ ਸਮੇਂ ਦੀ ਤਰਾਂ੍ਹ ਹੀ ਮਿਲਜੁਲ ਕੇ ਕੰਮ ਕਰਨ ਦਾ ਭਰੋਸਾ ਦੁਆਇਆ। ਸੱਭ ਮੈਂਬਰਾਂ ਲਈ ਚਾਹ ਸਨੈਕਸ ਦਾ ਪ੍ਰਬੰਧ ਕੀਤਾ ਗਿਆ।