ਪੈਨਾਹਿਲ ਲਾਅਸਨ ਪਾਰਕ ਵਿੱਚ ਤੀਆਂ 13 ਅਗਸਤ ਨੂੰ ਲੱਗਣਗੀਆਂ

(ਬਰੈਂਪਟਨ/ਬਾਸੀ ਹਰਚੰਦ) ਬੀਬੀ ਅਵਿਨਾਸ਼ ਸ਼ਰਮਾ ਅਤੇ ਬੀਬੀ ਪ੍ਰੀਤਮ ਕੌਰ ਨੇ ਦੱਸਿਆ ਕਿ ਪੈਨਾਹਿਲ ਸੀਨੀਅਰਜ਼ ਕਲੱਬ ਦੀਆਂ ਮੈਂਬਰਾਂ ਵੱਲੋਂ ਤੇਰਾਂ ਅਗਸਤ ਦਿਨ ਐਤਵਾਰ ਨੂੰ ਪੈਨਹਿਲ ਰੋਡ ਤੇ ਸਥਿਤ ਲਾਅਸਨ ਪਾਰਕ ਵਿੱਚ 4-00 ਵਜੇ ਤੋਂ 6-30 ਵਜੇ ਤੱਕ ਤੀਆਂ ਦਾ ਤਿਉਹਾਰ ਮਨਾਇਆ ਜਾਏਗਾ। ਇਸ ਤਿਉਹਾਰ ਵਿੱਚ ਸ਼ਾਮਲ ਹੋਣ ਲਈ ਇਸ ਏਰੀਏ ਦੀਆਂ ਸਾਰੀਆਂ ਔਰਤਾਂ,ਮੁਟਿਆਰਾਂ ਅਤੇ ਬੱਚੀਆਂ ਨੁੰ ਸ਼ਾਮਲ ਹੋਣ ਲਈ ਖੁੱਲਾ ਸੱਦਾ ਦਿੱਤਾ ਜਾਂਦਾ ਹੈ। ਆਉ ਰਲ ਮਿਲ ਕੇ ਪੰਜਾਬ ਦੀ ਧਰਤੀ ਦੇ ਮਨਭਾਉਂਦੇ ਤਿਉਹਾਰ ਨੂੰ ਮਨਾ ਕੇ ਆਪਣੇ ਸੱਭਿਆਚਾਰ ਨੂੰ ਜੀਵਤ ਰੱਖੀਏ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਸੱਭਿਆਚਾਰ ਤੋਂ ਜਾਣੂ ਕਰਾਈਏ। ਬਾਹਰ ਦੇ ਏਰੀਏ ਤੋਂ ਕੋਈ ਵੀ ਔਰਤਾਂ ਤੀਆਂ ਵਿੱਚ ਸ਼ਾਮਲ ਹੋ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਸਮੇਂ ਲਈ ਚਾਹ ਅਤੇ ਖਾਣ ਪੀਣ ਦਾ ਪ੍ਰਬੰਧ ਹੋਵੇਗਾ। ਹੋਰ ਜਾਣਕਾਰੀ ਲਈ ਫੋਨ ਨੰਬਰ
ਬੀਬੀ ਅਵਿਨਾਸ਼ ਸ਼ਰਮਾ 647-770-1726