‘ਪੈਡਮੈਨ’ ਅਤੇ ‘ਅੱਯਾਰੀ’ ਦੇ ਨਾਲ ਰਿਲੀਜ਼ ਹੋਵੇਗੀ ‘ਡਾਊਨਅਪ’


ਬਾਕਸ ਆਫਿਸ ਉਤੇ ਨੌਂ ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀਆਂ ਦੋ ਵੱਡੀਆਂ ਫਿਲਮਾਂ ‘ਪੈਡਮੈਨ’ ਅਤੇ ਅੱਯਾਰੀ’ ਦੇ ਨਾਲ ਹੁਣ ਇੱਕ ਛੋਟੀ ਫਿਲਮ ‘ਡਾਊਨਅਪ’ ਰਿਲੀਜ਼ ਹੋਵੇਗੀ। ਇਸ ਨੂੰ ਆਲ ਓਵਰ ਇੰਡੀਆ ਵਿੱਚ ਹੁਣ ਤੱਕ ਸਿਰਫ 350 ਸਕਰੀਨਸ ਹੀ ਮਿਲੀਆਂ ਹਨ। ਇਹ ਫਿਲਮ ਇੰਟਰਨੈਟ ਵਾਇਰਸ ਉਤੇ ਬੇਸਡ ਹੈ।
ਇਸ ਨੂੰ ਲੈ ਕੇ ਨਿਰਮਾਤਾ ਜੈਮਿਨ ਬਲ ਬਹੁਤ ਉਤਸ਼ਾਹਤ ਹਨ। ਇਸ ਬਾਰੇ ਵਿੱਚ ਉਹ ਦੱਸਦੇ ਹਨ, ‘‘ਮੈਨੂੰ ਇਸ ਫਿਲਮ ਦੇ ਕੰਟੈਂਟ ‘ਤੇ ਪੂਰਾ ਭਰੋਸਾ ਹੈ। ਇਸ ਨੂੰ ਕਾਲਜ ਵਗੈਰਾ ਵਿੱਚ ਖੂਬ ਪ੍ਰਮੋਟ ਕੀਤਾ ਗਿਆ ਹੈ। ਮੈਂ ਚਾਹੁੰਦਾ ਹਾਂ ਕਿ ਸਟਾਰਸ ਕੰਸੈਪਟ ਨੂੰ ਹੀ ਜੜ੍ਹ ਤੋਂ ਉਖਾੜ ਸੁੱਟ ਦਿਆਂ।” ਜੈਮਿਨ ਮਾਰਚ ਵਿੱਚ ‘ਨਾਈਟ ਆਊਟ’, ‘ਦਿ ਮਿਸਿੰਗ ਕਪਲਸ’ ਦੇ ਇਲਾਵਾ ਅਪ੍ਰੈਲ ਵਿੱਚ ਵੀ ਦੋ ਫਿਲਮਾਂ ਰਿਲੀਜ਼ ਕਰਨ ਦੀ ਯੋਜਨਾ ਬਣਾ ਰਹੇ ਹਨ।