ਪੈਟਰਿਕ ਬਰਾਊਨ ਵੱਲੋਂ ਸਿੱਖ ਹੈਰੀਟੇਜ ਮੰਥ ਉੱਤੇ ਸਿੱਖ ਭਾਈਚਾਰੇ ਨੂੰ ਮੁਬਾਰਕਾਂ

Patrick_Brown
ਟੋਰਾਂਟੋ ਪੋਸਟ ਬਿਉਰੋ: ਉਂਟੇਰੀਓ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੈਟਰਿਕ ਬਰਾਊਨ ਨੇ ਇੱਕ ਵਿਸ਼ੇਸ਼ ਸੁਨੇਹੇ ਰਾਹੀਂ ਸਿੱਖ ਭਾਈਚਾਰੇ ਨੂੰ ਸਿੱਖ ਹੈਰੀਟੇਜ ਮੰਥ ਦੀਆਂ ਮੁਬਾਰਕਾਂ ਪੇਸ਼ ਕੀਤੀਆਂ ਹਨ। ਉਹਨਾਂ ਕਿਹਾ ਹੈ ਕਿ ਉਂਟੇਰੀਓ ਵਿੱਚ ਮਨਾਇਆ ਜਾਂਦਾ ਸਿੱਖ ਹੈਰੀਟੇਜ ਮੰਥ ਕੈਨੇਡਾ ਵਿੱਚ ਮੌਜੂਦ ਸਿੱਖ ਵਿਰਾਸਤ ਦੀਆਂ ਕਈ ਇਤਿਹਾਸਕ ਘਾਲਣਾਵਾਂ ਨੂੰ ਸਵੀਕਾਰ ਦਾ ਅਵਸਰ ਹੈ। ਉਂਟੇਰੀਓ ਵਿੱਚ 2 ਲੱਖ ਤੋਂ ਵੱਧ ਗਿਣਤੀ ਵਿੱਚ ਵੱਸਦਾ ਸਿੱਖ ਭਾਈਚਾਰਾ ਉਂਟੇਰੀਓ ਵਿੱਚ ਮੌਜੂਦ ਸਹਿਣਸ਼ੀਲਤਾ, ਬਰਾਬਰਤਾ ਅਤੇ ਵਿਭਿੰਨਤਾ ਦਾ ਖੂਬਸੂਰਤ ਝਲਕਾਰਾ ਹੈ।

ਪੈਟਰਿਕ ਬਰਾਊਨ ਨੇ ਕਿਹਾ ਕਿ ਪਿਛਲੇ 100 ਸਾਲਾਂ ਤੋਂ ਉਂਟੇਰੀਓ ਵਿੱਚ ਵੱਸਦੇ ਸਿੱਖ ਨੇ ਪਰਿਵਾਰਕ, ਵਿਸ਼ਵਾਸ਼ ਅਤੇ ਸੇਵਾ ਦੇ ਸਿਧਾਂਤਾਂ ਉੱਤੇ ਪਹਿਰਾ ਦੇ ਕੇ ਸਾਡੇ ਮਹਾਨ ਪ੍ਰੋਵਿੰਸ ਉੱਤੇ ਗਹਿਰਾ ਪ੍ਰਭਾਵ ਛੱਡਿਆ ਹੈ। ਸਾਨੂੰ ਲਾਮਿਸਾਲ ਸਿੱਖ ਭਾਈਚਾਰੇ ਉੱਤੇ ਮਾਣ ਹੈ।

ਉਹਨਾਂ ਕਿਹਾ ਕਿ ਇਸ ਮਹੀਨੇ ਵਿੱਚ ਸਾਨੂੰ ਆਪਣੇ ਸਿੱਖ ਦੋਸਤਾਂ ਅਤੇ ਗੁਆਂਢੀਆਂ ਬਾਰੇ ਹੋਰ ਵਧੇਰੇ ਜਾਣਨ ਅਤੇ ਉਹਨਾਂ ਵੱਲੋਂ ਕੀਤੀਆਂ ਜਾ ਰਹੀਆਂ ਘਾਲਣਾਵਾਂ ਬਾਰੇ ਸਹੀ ਜਾਣਕਾਰੀ ਹਾਸਲ ਕਰਨ ਦਾ ਲਾਭ ਲੈਣਾ ਚਾਹੀਦਾ ਹੈ।