ਪੁਲਸ ਅਫਸਰ ਦਾ ਕਿਰਦਾਰ ਨਿਭਾਏਗੀ ਮੰਦਿਰਾ ਬੇਦੀ

mandira bedi
ਅਦਾਕਾਰਾ ਮੰਦਿਰਾ ਬੇਦੀ ਫਿਲਮੀ ਪਰਦੇ ‘ਤੇ ਪੁਲਸ ਅਫਸਰ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਏਗੀ। ਮੰਦਿਰਾ ਬੇਦੀ ਦਾ ਕਹਿਣਾ ਹੈ ਕਿ ਆਉਣ ਵਾਲੀ ਤਮਿਲ ਫਿਲਮ ‘ਅਦਨਗਾਥੀ’ ਦਾ ਹਿੱਸਾ ਹੋਣਾ ਉਸ ਲਈ ਅਣਛੋਹਿਆ ਸਫਰ ਰਿਹਾ ਹੈ। ਫਿਲਮ ਵਿੱਚ ਜੀ ਵੀ ਪ੍ਰਕਾਸ਼ ਕੁਮਾਰ ਬਤੌਰ ਨਾਇਕ ਨਜ਼ਰ ਆਉਣਗੇ। ਮੰਦਿਰਾ ਨੇ ਫਿਲਮ ਵਿੱਚ ਆਪਣੇ ਹਿੱਸੇ ਦੀ ਸ਼ੂਟਿੰਗ ਪੂਰੀ ਹੋਣ ਦੀ ਜਾਣਕਾਰੀ ਟਵੀਟ ਕਰ ਕੇ ਦਿੱਤੀ ਹੈ।
ਹਨਮੁਗਮ ਮਥੁਸਾਮੀ ਨਿਰਦੇਸ਼ਿਤ ਇਸ ਫਿਲਮ ਵਿੱਚ ਮੰਦਿਰਾ ਪੁਲਸ ਅਧਿਕਾਰੀ ਦੇ ਕਿਰਦਾਰ ਵਿੱਚ ਹੈ। ਮੰਦਿਰਾ ਨੇ ਪ੍ਰਕਾਸ਼ ਅਤੇ ਨਿਰਦੇਸ਼ਕ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਟਵੀਟ ਕੀਤਾ ਕਿ ‘ਅਦਨਗਾਥੀ’ ਕਿੰਨਾ ਅਣਛੋਹਿਆ ਸਫਰ ਰਿਹਾ ਹੈ। ਫਿਲਮ ਦੇ ਦੋ ਬਿਹਤਰੀਨ ਲੋਕਾਂ ਨਾਲ ਮੈਂ ਆਪਣੀ ਸ਼ੂਟਿੰਗ ਦਾ ਆਖਰੀ ਦਿਨ ਬਿਤਾਇਆ। ਮੰਦਿਰਾ ਨੇ ਦੱਸਿਆ ਕਿ ਉਹ ਗੁਣਵੱਤਾ ਵਾਲੇ ਕੰਮ ਕਰਨ ਵਿੱਚ ਯਕੀਨ ਰੱਖਦੀ ਹੈ ਤੇ ਆਪਣਾ ਕਿਰਦਾਰ ਅਸਲ ਰੂਪ ਵਿੱਚ ਦਿਖਾਉਣ ਲਈ ਵੱਧ ਮਿਹਨਤ ਕਰਨਾ ਪਸੰਦ ਕਰਦੀ ਹੈ।