ਪੀਲ ਮੈਮੋਰੀਅਲ ਸੈਂਟਰ ਵਿੱਚ ਹਸਪਤਾਲ ਦੇ ਪਸਾਰ ਨੂੰ ਓਨਟਾਰੀਓ ਨੇ ਦਿੱਤੀ ਮਨਜ਼ੂਰੀ

ਓਨਟਾਰੀਓ, 9 ਨਵੰਬਰ (ਪੋਸਟ ਬਿਊਰੋ) : ਓਨਟਾਰੀਓ ਨੇ ਪੀਲ ਮੈਮੋਰੀਅਲ ਸੈਂਟਰ ਵਿੱਚ ਹਸਪਤਾਲ ਦੇ ਪਸਾਰ ਸਬੰਧੀ ਵੱਡੇ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅਜਿਹਾ ਬਰੈਂਪਟਨ ਵਾਸੀਆਂ ਨੂੰ ਸਿਹਤ ਸਹੂਲਤਾਂ ਅਸਾਨੀ ਨਾਲ ਮੁਹੱਈਆ ਕਰਵਾਉਣ ਤੇ ਉਡੀਕ ਸਮੇਂ ਵਿੱਚ ਕਟੌਤੀ ਕਰਨ ਲਈ ਕੀਤਾ ਗਿਆ ਹੈ।  ਬਰੈਂਪਟਨ ਵੈਸਟ ਤੋਂ ਐਮਪੀਪੀ ਵਿੱਕ ਢਿੱਲੋਂ, ਬਰੈਂਪਟਨ-ਸਪਰਿੰਗਡੇਲ ਤੋਂ ਐਮਪੀਪੀ ਹਰਿੰਦਰ ਮੱਲ੍ਹੀ ਦੀ ਮੌਜੂਦਗੀ ਵਿੱਚ ਹੈਲਥ ਐਂਡ ਲਾਂਗ ਟਰਮ ਕੇਅਰ ਮੰਤਰੀ ਡਾ. ਐਰਿਕ ਹੌਸਕਿੰਨਜ਼ ਨੇ ਪੀਲ ਮੈਮੋਰੀਅਲ ਸੈਂਟਰ ਉੱਤੇ ਇਸ ਨਵੇਂ ਪ੍ਰੋਜੈਕਟ ਦਾ ਐਲਾਨ ਕੀਤਾ। ਪੀਲ ਮੈਮੋਰੀਅਲ ਵਿਖੇ ਇਸ ਨਵੇਂ ਪ੍ਰੋਜੈਕਟ ਦੇ ਅਗਲੇ ਪੜਾਅ ਵਿੱਚ ਕੁੱਝ ਨਵੀਆਂ ਸੇਵਾਵਾਂ ਵੀ ਜੋੜੀਆਂ ਜਾਣਗੀਆਂ ਜਿਵੇਂ ਕਿ ਮਰੀਜ਼ਾਂ ਦੀ ਲਗਾਤਾਰ ਕੀਤੀ ਜਾ ਸਕਣ ਵਾਲੀ ਕੇਅਰ ਤੇ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਮੁੜ ਵਸੇਬੇ ਦੀਆਂ ਕੋਸਿ਼ਸ਼ਾਂ ਆਦਿ। ਪ੍ਰੋਵਿੰਸ ਵੱਲੋਂ ਇਸ ਸਾਲ ਬਰੈਂਪਟਨ ਸਿਵਿਕ ਹਾਸਪਿਟਲ ਵਿੱਚ 37 ਵਾਧੂ ਬੈੱਡ ਵੀ ਮੁਹੱਈਆ ਕਰਵਾਏ ਜਾਣਗੇ। ਇਨ੍ਹਾਂ ਵਿੱਚ ਛੇ ਵਾਧੂ ਬੈੱਡਜ਼ ਦਾ ਐਲਾਨ ਪਿਛਲੇ ਮਹੀਨੇ ਕੀਤਾ ਗਿਆ। ਇਹ ਨਿਵੇਸ਼ 2,000 ਵਾਧੂ ਬੈੱਡਜ਼ ਤੇ ਇਸ ਸਾਲ ਪ੍ਰੋਵਿੰਸ ਭਰ ਵਿੱਚ ਉਪਲਬਧ ਥਾਂਵਾਂ ਦਾ ਹਿੱਸਾ ਹੋਵੇਗਾ। ਬਰੈਂਪਟਨ ਵਿੱਚ ਇਹ ਸਾਰਾ ਕੁੱਝ ਪਿੱਛੇ ਜਿਹੇ ਹੈਲਥ ਕੇਅਰ ਵਿੱਚ ਕੀਤੇ ਗਏ ਨਿਵੇਸ਼ ਸਦਕਾ ਹੋ ਰਿਹਾ ਹੈ। ਅਪਰੈਲ ਵਿੱਚ ਨਵਾਂ ਪੀਲ ਮੈਮੋਰੀਅਲ ਸੈਂਟਰ ਫੌਰ ਇੰਟੇਗ੍ਰੇਟਿਡ ਹੈਲਥ ਐਂਡ ਵੈੱਲਨੈੱਸ ਸੁ਼ਰੂ ਕੀਤਾ ਗਿਆ, ਜੋ ਕਿ ਨੇੜਲੇ ਐਮਰਜੰਸੀ ਡਿਪਾਰਟਮੈਂਟਜ਼ ਜਿਵੇਂ ਕਿ ਅਰਜੈਂਟ ਕੇਅਰ, ਇੱਕੋ ਦਿਨ ਹੋਣ ਵਾਲੇ ਆਪਰੇਸ਼ਨਜ਼, ਨਵੀਆਂ ਮਾਂਵਾਂ ਲਈ ਪ੍ਰੋਗਰਾਮ ਤੇ ਮੈਂਟਲ ਹੈਲਥ ਸਪੋਰਟ ਲਈ ਉਡੀਕ ਸਮਾਂ ਘਟਾਉਣ ਵਾਸਤੇ ਸੇਵਾਵਾਂ ਮੁਹੱਈਆ ਕਰਵਾਉਂਦਾ ਹੈ। ਤੇਜ਼ੀ ਨਾਲ ਹੋ ਰਹੀਆਂ ਆਰਥਿਕ ਤਬਦੀਲੀਆਂ ਦੇ ਮੱਦੇਨਜ਼ਰ ਸਾਰਿਆਂ ਨੂੰ ਸਹੀ ਮੌਕੇ ਮੁਹੱਈਆ ਕਰਵਾਉਣ ਲਈ ਹਸਪਤਾਲਾਂ ਵਿੱਚ ਨਿਵੇਸ਼ ਕਰਨਾ ਓਨਟਾਰੀਓ ਦੀ ਯੋਜਨਾ ਦਾ ਹਿੱਸਾ ਹੈ। ਇਸ ਯੋਜਨਾ ਤਹਿਤ ਉੱਚੀਆਂ ਘੱਟ ਤੋਂ ਘੱਟ ਉਜਰਤਾਂ ਤੇ ਕੰਮ ਕਰਨ ਦੇ ਚੰਗੇ ਹਾਲਾਤ, ਸੈਂਕੜੇ ਵਿਦਿਆਰਥੀਆਂ ਨੂੰ ਮੁਫਤ ਟਿਊਸ਼ਨ, ਚਾਈਲਡ ਕੇਅਰ ਤੱਕ ਸੁਖਾਲੀ ਪਹੁੰਚ ਤੇ 25 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਡਾਕਟਰ ਵੱਲੋਂ ਲਿਖੀਆਂ ਦਵਾਈਆਂ ਮੁਫਤ ਮੁਹੱਈਆ ਕਰਵਾਉਣ ਵਰਗੀਆਂ ਕੋਸਿ਼ਸ਼ਾਂ ਸ਼ਾਮਲ ਹਨ।  ਪੀਲ ਮੈਮੋਰੀਅਲ ਸੈਂਟਰ ਵਿੱਚ ਹਸਪਤਾਲ ਦੇ ਪਸਾਰ ਨੂੰ ਓਨਟਾਰੀਓ ਨੇ ਦਿੱਤੀ ਮਨਜ਼ੂਰੀ ਓਨਟਾਰੀਓ, 9 ਨਵੰਬਰ (ਪੋਸਟ ਬਿਊਰੋ) : ਓਨਟਾਰੀਓ ਨੇ ਪੀਲ ਮੈਮੋਰੀਅਲ ਸੈਂਟਰ ਵਿੱਚ ਹਸਪਤਾਲ ਦੇ ਪਸਾਰ ਸਬੰਧੀ ਵੱਡੇ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅਜਿਹਾ ਬਰੈਂਪਟਨ ਵਾਸੀਆਂ ਨੂੰ ਸਿਹਤ ਸਹੂਲਤਾਂ ਅਸਾਨੀ ਨਾਲ ਮੁਹੱਈਆ ਕਰਵਾਉਣ ਤੇ ਉਡੀਕ ਸਮੇਂ ਵਿੱਚ ਕਟੌਤੀ ਕਰਨ ਲਈ ਕੀਤਾ ਗਿਆ ਹੈ।  ਬਰੈਂਪਟਨ ਵੈਸਟ ਤੋਂ ਐਮਪੀਪੀ ਵਿੱਕ ਢਿੱਲੋਂ, ਬਰੈਂਪਟਨ-ਸਪਰਿੰਗਡੇਲ ਤੋਂ ਐਮਪੀਪੀ ਹਰਿੰਦਰ ਮੱਲ੍ਹੀ ਦੀ ਮੌਜੂਦਗੀ ਵਿੱਚ ਹੈਲਥ ਐਂਡ ਲਾਂਗ ਟਰਮ ਕੇਅਰ ਮੰਤਰੀ ਡਾ. ਐਰਿਕ ਹੌਸਕਿੰਨਜ਼ ਨੇ ਪੀਲ ਮੈਮੋਰੀਅਲ ਸੈਂਟਰ ਉੱਤੇ ਇਸ ਨਵੇਂ ਪ੍ਰੋਜੈਕਟ ਦਾ ਐਲਾਨ ਕੀਤਾ। ਪੀਲ ਮੈਮੋਰੀਅਲ ਵਿਖੇ ਇਸ ਨਵੇਂ ਪ੍ਰੋਜੈਕਟ ਦੇ ਅਗਲੇ ਪੜਾਅ ਵਿੱਚ ਕੁੱਝ ਨਵੀਆਂ ਸੇਵਾਵਾਂ ਵੀ ਜੋੜੀਆਂ ਜਾਣਗੀਆਂ ਜਿਵੇਂ ਕਿ ਮਰੀਜ਼ਾਂ ਦੀ ਲਗਾਤਾਰ ਕੀਤੀ ਜਾ ਸਕਣ ਵਾਲੀ ਕੇਅਰ ਤੇ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਮੁੜ ਵਸੇਬੇ ਦੀਆਂ ਕੋਸਿ਼ਸ਼ਾਂ ਆਦਿ। ਪ੍ਰੋਵਿੰਸ ਵੱਲੋਂ ਇਸ ਸਾਲ ਬਰੈਂਪਟਨ ਸਿਵਿਕ ਹਾਸਪਿਟਲ ਵਿੱਚ 37 ਵਾਧੂ ਬੈੱਡ ਵੀ ਮੁਹੱਈਆ ਕਰਵਾਏ ਜਾਣਗੇ। ਇਨ੍ਹਾਂ ਵਿੱਚ ਛੇ ਵਾਧੂ ਬੈੱਡਜ਼ ਦਾ ਐਲਾਨ ਪਿਛਲੇ ਮਹੀਨੇ ਕੀਤਾ ਗਿਆ। ਇਹ ਨਿਵੇਸ਼ 2,000 ਵਾਧੂ ਬੈੱਡਜ਼ ਤੇ ਇਸ ਸਾਲ ਪ੍ਰੋਵਿੰਸ ਭਰ ਵਿੱਚ ਉਪਲਬਧ ਥਾਂਵਾਂ ਦਾ ਹਿੱਸਾ ਹੋਵੇਗਾ। ਬਰੈਂਪਟਨ ਵਿੱਚ ਇਹ ਸਾਰਾ ਕੁੱਝ ਪਿੱਛੇ ਜਿਹੇ ਹੈਲਥ ਕੇਅਰ ਵਿੱਚ ਕੀਤੇ ਗਏ ਨਿਵੇਸ਼ ਸਦਕਾ ਹੋ ਰਿਹਾ ਹੈ। ਅਪਰੈਲ ਵਿੱਚ ਨਵਾਂ ਪੀਲ ਮੈਮੋਰੀਅਲ ਸੈਂਟਰ ਫੌਰ ਇੰਟੇਗ੍ਰੇਟਿਡ ਹੈਲਥ ਐਂਡ ਵੈੱਲਨੈੱਸ ਸੁ਼ਰੂ ਕੀਤਾ ਗਿਆ, ਜੋ ਕਿ ਨੇੜਲੇ ਐਮਰਜੰਸੀ ਡਿਪਾਰਟਮੈਂਟਜ਼ ਜਿਵੇਂ ਕਿ ਅਰਜੈਂਟ ਕੇਅਰ, ਇੱਕੋ ਦਿਨ ਹੋਣ ਵਾਲੇ ਆਪਰੇਸ਼ਨਜ਼, ਨਵੀਆਂ ਮਾਂਵਾਂ ਲਈ ਪ੍ਰੋਗਰਾਮ ਤੇ ਮੈਂਟਲ ਹੈਲਥ ਸਪੋਰਟ ਲਈ ਉਡੀਕ ਸਮਾਂ ਘਟਾਉਣ ਵਾਸਤੇ ਸੇਵਾਵਾਂ ਮੁਹੱਈਆ ਕਰਵਾਉਂਦਾ ਹੈ। ਤੇਜ਼ੀ ਨਾਲ ਹੋ ਰਹੀਆਂ ਆਰਥਿਕ ਤਬਦੀਲੀਆਂ ਦੇ ਮੱਦੇਨਜ਼ਰ ਸਾਰਿਆਂ ਨੂੰ ਸਹੀ ਮੌਕੇ ਮੁਹੱਈਆ ਕਰਵਾਉਣ ਲਈ ਹਸਪਤਾਲਾਂ ਵਿੱਚ ਨਿਵੇਸ਼ ਕਰਨਾ ਓਨਟਾਰੀਓ ਦੀ ਯੋਜਨਾ ਦਾ ਹਿੱਸਾ ਹੈ। ਇਸ ਯੋਜਨਾ ਤਹਿਤ ਉੱਚੀਆਂ ਘੱਟ ਤੋਂ ਘੱਟ ਉਜਰਤਾਂ ਤੇ ਕੰਮ ਕਰਨ ਦੇ ਚੰਗੇ ਹਾਲਾਤ, ਸੈਂਕੜੇ ਵਿਦਿਆਰਥੀਆਂ ਨੂੰ ਮੁਫਤ ਟਿਊਸ਼ਨ, ਚਾਈਲਡ ਕੇਅਰ ਤੱਕ ਸੁਖਾਲੀ ਪਹੁੰਚ ਤੇ 25 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਡਾਕਟਰ ਵੱਲੋਂ ਲਿਖੀਆਂ ਦਵਾਈਆਂ ਮੁਫਤ ਮੁਹੱਈਆ ਕਰਵਾਉਣ ਵਰਗੀਆਂ ਕੋਸਿ਼ਸ਼ਾਂ ਸ਼ਾਮਲ ਹਨ।