ਪਿਤਾ ਨੂੰ ਪਸੰਦ ਆਈ ‘ਇਤਫਾਕ’: ਸੋਨਾਕਸ਼ੀ ਸਿਨਹਾ


ਦਬੰਗ ਗਰਲ ਸੋਨਾਕਸ਼ੀ ਸਿਨਹਾ ਦਾ ਕਹਿਣਾ ਹੈ ਕਿ ਉਸ ਦੇ ਪਿਤਾ ਸ਼ਤਰੂਘਨ ਸਿਨਹਾ ਨੂੰ ਉਸ ਦੀ ਫਿਲਮ ‘ਇਤਫਾਕ’ ਬਹੁਤ ਪਸੰਦ ਆਈ ਹੈ। ਸਿਧਾਰਥ ਮਲਹੋਤਰਾ, ਸੋਨਾਕਸ਼ੀ ਸਿਨਹਾ ਤੇ ਅਕਸ਼ੈ ਖੰਨਾ ਦੀ ਫਿਲਮ ‘ਇਤਫਾਕ’ ਹਾਲ ਹੀ ਵਿੱਚ ਰਿਲੀਜ਼ ਹੋਈ ਹੈ। ਸੋਨਾਕਸ਼ੀ ਦੇ ਪਿਤਾ ਸ਼ਤਰੂਘਨ ਸਿਨਹਾ ਫਿਲਮ ਦੇ ਰਹੱਸ ਤੋਂ ਕਾਫੀ ਰੋਮਾਂਚਿਤ ਹਨ ਅਤੇ ਇਸ ਵਿੱਚ ਅਕਸ਼ੈ ਖੰਨਾ ਵੱਲੋਂ ਨਿਭਾਏ ਪੁਲਸ ਦੇ ਕਿਰਦਾਰ ਤੋਂ ਪ੍ਰਭਾਵਤ ਹੋ ਕੇ ਖੁਦ ਨੂੰ ਪੁਲਸ ਦਾ ਕਿਰਦਾਰ ਨਿਭਾਉਣ ਵਾਲੇ ਵਿਅਕਤੀ ਦੀ ਕਲਪਨਾ ਕਰ ਰਹੇ ਹਨ।
ਸੋਨਾਕਸ਼ੀ ਨੇ ਦੱਸਿਆ ਕਿ ਸ਼ਤਰੂਘਨ ਸਿਨਹਾ ਫਿਲਮ ਅਤੇ ਪੇਸ਼ਕਾਰੀ ਬਾੇ ਅਸਲ ਵਿੱਚ ਪ੍ਰਭਾਵਤ ਹੋਏ ਹਨ। ਉਸ ਨੇ ਕਿਹਾ ਕਿ ਮੈਂ ਲੰਮੇ ਸਮੇਂ ਤੋਂ ਆਪਣੇ ਪਿਤਾ ਨੂੰ ਪ੍ਰਭਾਵਤ ਹੁੰਦੇ ਨਹੀਂ ਦੇਖਿਆ ਸੀ। ਉਨ੍ਹਾਂ ਨੂੰ ‘ਅਕੀਰਾ’ ਅਤੇ ‘ਲੁਟੇਰਾ’ ਵਿੱਚ ਮੇਰਾ ਕੰਮ ਪਸੰਦ ਆਇਆ ਸੀ ਅਤੇ ਹੁਣ ਆਇਆ ਹੈ। ਜ਼ਿਕਰਯੋਗ ਹੈ ਕਿ ਇਹ ਫਿਲਮ 1969 ਵਿੱਚ ਇਸੇ ਨਾਂਅ ਨਾਲ ਆਈ ਫਿਲਮ ਦਾ ਰੀਮੇਕ ਹੈ।