ਪਿਤਾ ਦੀ ਬਾਇਓਪਿਕ ਵਿੱਚ ਕੰਮ ਕਰਨਾ ਚਾਹੰੁਦੇ ਹਨ ਟਾਈਗਰ ਸ਼ਰਾਫ


ਬਾਲੀਵੁੱਡ ਅਭਿਨੇਤਾ ਟਾਈਗਰ ਸ਼ਰਾਫ ਆਪਣੇ ਪਿਤਾ ਜੈਕੀ ਸ਼ਰਾਫ ਦੀ ਬਾਇਓਪਿਕ ਵਿੱਚ ਕੰਮ ਕਰਨਾ ਚਾਹੁੰਦੇ ਹਨ। ਬਾਲੀਵੁੱਡ ਵਿੱਚ ਇਨ੍ਹੀਂ ਦਿਨੀਂ ਬਾਇਓਪਿਕ ਫਿਲਮਾਂ ਦਾ ਰੁਝਾਨ ਜ਼ੋਰਾਂ ਉਤੇ ਹੈ। ਟਾਈਗਰ ਸ਼ਰਾਫ ਵੀ ਬਾਇਓਪਿਕ ਫਿਲਮਾਂ ਵਿੱਚ ਕੰਮ ਕਰਨਾ ਚਾਹੁੰਦੇ ਹਨ। ਉਹ ਮਾਈਕਲ ਜੈਕਸਨ, ਜੈਕੀ ਚੈਨ ਅਤੇ ਆਪਣੇ ਪਿਤਾ ਜੈਕੀ ਸ਼ਰਾਫ ਦੀ ਬਾਇਓਪਿਕ ਵਿੱਚ ਕੰਮ ਕਰਨਾ ਚਾਹੁੰਦੇ ਹਨ।
ਇਸ ਦੇ ਇਲਾਵਾ ਉਸ ਨੂੰ ਬਰੂਸ ਲੀ ਦੀ ਬਾਇਓਪਿਕ ਵਿੱਚ ਕੰਮ ਕਰਨ ਦੀ ਇੱਛਾ ਹੈ। ਟਾਈਗਰ ਨੇ ਕਿਹਾ ਕਿ ਉਹ ਆਪਣੇ ਪਿਤਾ ਜੈਕੀ ਸ਼ਰਾਫ ਤੋਂ ਬਹੁਤ ਪ੍ਰਭਾਵਤ ਹਨ, ਕਿਉਂਕਿ ਉਨ੍ਹਾਂ ਦੇ ਜੀਵਨ ਵਿੱਚ ਜੇ ਕੋਈ ਬਾਗੀ ਹੈ ਤਾਂ ਉਹ ਉਸ ਦੇ ਪਿਤਾ ਹਨ। ਜੈਕੀ ਦਾ ਫਰਸ਼ ਤੋਂ ਅਰਸ਼ ਤੱਕ ਸਫਰ ਉਨ੍ਹਾਂ ਨੂੰ ਬਹੁਤ ਰੌਚਕ ਲੱਗਦਾ ਹੈ, ਕਿਉਂਕਿ ਇੱਕ ਸਮਾਂ ਸੀ ਜਦ ਜੈਕੀ ਸ਼ਰਾਫ ਚਾਲ ਵਿੱਚ ਰਹਿੰਦੇ ਸਨ ਅਤੇ ਇੱਕ ਦਿਨ ਇੱਕ ਫਿਲਮ ਨੇ ਉਸ ਦੀ ਕਿਸਮਤ ਬਦਲ ਦਿੱਤੀ।