ਪਿਆਰਾ ਸਿੰਘ ਤੂਰ ਮਾਲਟਨ ਸੀਨੀਅਰਜ਼ ਮਲਟੀ ਕਲਚਰਲ ਐਸੋਸੀਏਸ਼ਨ ਦੇ ਚੇਅਰਮੈਨ ਬਣੇੇ

(ਬਰੈਂਪਟਨ/ਬਾਸੀ ਹਰਚੰਦ) ਨਵੰਬਰ 2- 2017 ਨੂੰ ਮਾਲਟਨ ਸੀਨੀਅਰਜ਼ ਮਲਟੀ ਕਲਚਰਲ ਅਸੋਸੀਏਸ਼ਨ (ਮਿਸੀਸਾਗਾ) ਦੇ ਪਰਧਾਨ ਸੱਜਣ ਸਿੰਘ ਧਾਲੀਵਾਲ ਦੀ ਪਰਧਾਨਗੀ ਹੇਠ ਭਰਵੀਂ ਮੀਟਿੰਗ ਹੋਈ। ਜਿਸ ਵਿਚ ਮੈਂਬਰਾਂ ਨੇ ਸਰਵ ਸੰਮਤੀ ਨਾਲ ਪਿਆਰਾ ਸਿੰਘ ਤੂਰ ਨੂੰ ਚੇਅਰਮੈਨ ਚੁਣ ਲਿਆ। ਅਮਰ ਸਿੰਘ ਜੈਸਵਾਲ ਸਕੱਤਰ ਅਸੋਸੀਏਸ਼ਨ ਨੇ ਪਿਆਰਾ ਸਿੰਘ ਤੂਰ ਦੇ ਨਾਂ ਦਾ ਚੇਅਰਮੈਨ ਵਾਸਤੇ ਮੈਂਬਰਾਂ ਸਾਹਮਣੇ ਪਰਸਤਾਵ ਰੱਖਿਆ। ਇਸ ਪਰਸਤਾਵ ਦੀ ਹਰਜੀਤ ਸਿੰਘ ਸਭਾ ਦੇ ਉਪ ਪਰਧਾਨ ਨੇ ਤਾਈਦ ਕੀਤੀ। ਮਹਿੰਦਰਪਾਲ ਕਪੂਰ ਸਭਾ ਦੇ ਖਜ਼ਾਨਚੀ ਨੇ ਸੈਕਿੰਡ ਤਾਈਦ ਕੀਤੀ। ਸਾਰੇ ਮੈਂਬਰਾਂ ਨੇ ਮਤੇ ਨੂੰ ਨਿਰਵਿਰੋਧ ਪਰਵਾਨ ਕਰ ਲਿਆ। ਪਿਆਰਾ ਸਿੰਘ ਤੂਰ ਨੇ ਚੇਅਰਮੈਨ ਦੇ ਅਹੁਦੇ ਲਈ ਚੁਣੇ ਜਾਣ ਵਾਸਤੇ ਸਾਰੇ ਮੈਂਬਰਾ ਦਾ ਅਤਿ ਧੰਨਵਾਦ ਕੀਤਾ। ਉਹਨਾਂ ਨੇ ਬੋਲਦਿਆਂ ਹੋਇਆਂ ਕਿਹਾ ਕਿ ਮੈ ਸਮੁੱਚੀ ਅਸੋਸੀਏਸ਼ਨ ਦਾ ਰਿਣੀ ਹਾਂ ਜਿੰਨਾਂ ਮੇਰੇ ਵਿੱਚ ਵਿਸਵਾਸ਼ ਪਰਗਟ ਕੀਤਾ ਹੈ।ਉਹਨਾਂ ਕਿਹਾ ਕਿ ਮੈਂ ਸਭਾ ਵੱਲੋਂ ਲਾਈ ਹਰ ਜੁੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਯਤਨ ਕਰਾਂਗਾ ਅਤੇ ਕਾਰਜਕਰਨੀ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਾਂਗਾ। ਸਾਰੇ ਮੈਂਬਰਾਂ ਨੂੰ ਸਮੁਚੇ ਪਰੀਵਾਰ ਵਾਂਗ ਸਮਝਾਂਗਾ। ਇਸ ਤੇ ਸਾਰੇ ਮੈਂਬਰਾਂ ਤਾੜੀਆਂ ਮਾਰ ਕੇ ਦਾ ਸਵਾਗਤ ਕੀਤਾ ਅਤੇ ਉਹਨਾਂ ਨੂੰ ਵਧਾਈਆਂ ਦਿਤੀਆਂ।