ਪਾਰਲੀਮਾਨੀ ਸਕੱਤਰ ਕਮਲ ਖੈਹਰਾ ਨੇ ਕਮਜ਼ੋਰ ਵਰਗ ਦੇ ਕੈਨੇਡੀਅਨਾਂ ਨੂੰ ਉਹਨਾਂ ਲਾਭਾਂ ਤੱਕ ਪਹੁੰਚ ਦੇਣ ਦੇ ਯਤਨਾਂ ਦਾ ਖੁਲਾਸਾ ਕੀਤਾ ਜਿਸਦੇ ਉਹ ਹੱਕਦਾਰ ਹਨ

ਬਰੈਂਪਟਨ, ਪੋਸਟ ਬਿਉਰੋ: ਕੈਨੇਡਾ ਰੇਵੈਨਿਊ ਏਜੰਸੀ ਤੋਂ ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨੀਂ ਕਮਲ ਖੈਹਰਾ, ਬਰੈਂਪਟਨ ਵੈਸਟ ਤੋਂ ਮੈਂਬਰ ਪਾਰਲੀਮੈਂਟ ਅਤੇ ਨੈਸ਼ਨਲ ਰੈਵੇਨਿਊ ਮੰਤਰੀ ਦੀ ਪਾਰਲੀਮਾਨੀ ਸੱਕਤਰ ਕਮਲ ਖੈਹਰਾ ਨੇ ਕਈ ਕਮਿਉਨਿਟੀ ਸੰਸਥਾਵਾਂ ਨਾਲ ਮਿਲਣੀ ਕੀਤੀ ਜੋ ਬਰੈਂਪਟਨ ਵਿੱਚ ਕਮਜ਼ੋਰ ਵਰਗ ਦੇ ਲੋਕਾਂ ਨੂੰ ਟੈਕਸ ਭਰਨ ਵਿੱਚ ਸਹਾਇਤਾ ਪ੍ਰਦਾਨ ਕਰਦੀਆਂ ਹਨ। ਚਰਚਾ ਦੌਰਾਨ ਭਾਗ ਲੈਣ ਵਾਲਿਆਂ ਨੇ ਕਈ ਠੋਸ ਸੁਝਾਅ ਪੇਸ਼ ਕੀਤੇ ਤਾਂ ਕਿ CRA ਉਹਨਾਂ ਉੱਤੇ ਵਿਚਾਰ ਕਰੇ ਜਿਸ ਨਾਲ ਇਸ ਵੱਲੋਂ ਪ੍ਰਦਾਨ ਸੇਵਾਵਾਂ ਹੋਰ ਨਿਆਂਪੂਰਣ, ਮਦਦਗਾਰ ਬਨਣ ਅਤੇ ਵੱਧ ਲੋਕ ਇਹਨਾਂ ਨੂੰ ਹਾਸਲ ਕਰ ਸੱਕਣ। ਪਾਰਲੀਮਾਨੀ ਸਕੱਤਰ ਨੇ ਕਮਿਉਨਿਟੀ ਵਾਲੰਟੀਅਰ ਇਨਕਮ ਟੈਕਸ ਪ੍ਰੋਗਰਾਮ (CVITP), CRA ਦੇ ਪ੍ਰੋਗਰਾਮਾਂ ਅਤੇ ਸੇਵਾਵਾਂ ਨੂੰ ਸਰਲ ਬਣਾਉਣ ਅਤੇ File my Return ਟੈਲੀਫੋਨ ਸੇਵਾ ਨੂੰ ਆਰੰਭ ਕਰਨ ਵਰਗੇ ਉੱਦਮਾਂ ਬਾਰੇ ਚਾਨਣਾ ਪਾਇਆ। ਪਾਰਲੀਮਾਨੀ ਸਕੱਤਰ ਨੇ File my Return ਦੁਆਰਾ ਕੀਤੀ ਗਈ ਪਹਿਲੀ ਐਥਨੋਗਰਾਫਿਕ ਸਟੱਡੀ ਦੀਆਂ ਲੱਭਤਾਂ ਪੇਸ਼ ਕੀਤੀਆਂ ਜੋ ਬੇਘਰੇ, ਮਕਾਨ ਨਾ ਹੋਣ ਕਾਰਣ ਅਸੁਰੱਖਿਅਤ ਕੈਨੇਡੀਅਨਾਂ ਨੂੰ ਟੈਕਸ ਭਰਨ ਅਤੇ ਲਾਭ ਪ੍ਰਾਪਤ ਕਰਨ ਦੇ ਅਨੁਭਵਾਂ ਬਾਰੇ ਹੈ।
ਮਿਸ ਖੈਹਰਾ ਨੇ CVITP ਕਲਿਨਕਾਂ ਦੁਆਰਾ ਹਜ਼ਾਰਾਂ ਯੋਗ ਵਿਅਕਤੀਆਂ ਦੇ ਟੈਕਸ ਭਰਨ ਵਾਲੇ ਵਾਲੰਟੀਅਰਾਂ ਦੀ ਸਖ਼ਤ ਮਿਹਨਤ ਅਤੇ ਪ੍ਰਤੀਬੱਧਤਾ ਨੂੰ ਵੀ ਸਲਾਹਿਤਆ। ਇਹ ਪ੍ਰੋਗਰਾਮ ਕੈਨੇਡਾ ਭਰ ਵਿੱਚ CRA ਅਤੇ ਕਮਿਉਨਿਟੀ ਸੰਸਥਾਵਾਂ ਦਰਮਿਆਨ ਸਹਿਯੋਗ ਦੀ ਇੱਕ ਲਾਮਿਸਾਲ ਉਦਾਹਰਣ ਹੈ। 2018 ਦੇ ਬੱਜਟ ਵਿੱਚ CVITP ਨੂੰ ਮਿਲਣ ਵਾਲੇ ਫੰਡਾਂ ਨੂੰ ਦੁੱਗਣਾ ਕਰਨ ਅਤੇ ਸਾਲ ਭਰ ਚੱਲਣ ਵਾਲੀਆਂ ਕਲਿਨਕਾਂ ਚਲਾਉਣ ਦੀ ਤਜ਼ਵੀਜ਼ ਹੈ ਤਾਂ ਜੋ ਹੋਰ ਕੈਨੇਡੀਅਨ ਲਾਭ ਪ੍ਰਾਪਤ ਕਰਨ ਜਿਸਦੇ ਉਹ ਹੱਕਦਾਰ ਹਨ।
ਇਸ ਮੌਕੇ ਕਮਲ ਖੈਹਰਾ ਨੇ ਕਿਹਾ ਕਿ ਕਮਿਉਨਿਟੀ ਵਾਲੰਟੀਅਰ ਇਨਕਮ ਟੈਕਸ ਪ੍ਰੋਗਰਾਮ ਇਸ ਗੱਲ ਦਾ ਪ੍ਰਮਾਣ ਹੈ ਕਿ ਜਦੋਂ ਕੈਨੇਡੀਅਨ ਆਪਣੇ ਗੁਆਂਢੀਆਂ ਦੀ ਮਦਦ ਕਰਨ ਲਈ ਹੱਥ ਅੱਗੇ ਵਧਾਉਂਦੇ ਹਨ ਤਾਂ ਕਿੰਨਾ ਕੁੱਝ ਪ੍ਰਾਪਤ ਕੀਤਾ ਜਾ ਸਕਦਾ ਹੈ। ਇੱਕਲੇ ਬਰੈਂਪਟਨ ਵਿੱਚ 25 ਸੰਸਥਾਵਾਂ ਅਤੇ 250 ਤੋਂ ਵੱਧ ਵਾਲੰਟੀਅਰ CVITP ਵਿੱਚ ਭਾਗ ਲੈ ਰਹੇ ਹਨ।