ਪਾਰਟੀਬਾਜ਼ੀ ਤੋਂ ਦੂਰ ਰਹਿੰਦਾ ਰਿਤੇਸ਼

ritesh deshmukh
ਇਨ੍ਹੀਂ ਦਿਨੀਂ ਰਿਤੇਸ਼ ਦੇਸ਼ਮੁਖ ਨਾ ਤਾਂ ਪਾਰਟੀ ਅਤੇ ਨਾ ਕਿਸੇ ਹੋਰ ਈਵੈਂਟ ‘ਚ ਦਿਖਾਈ ਦੇ ਰਿਹਾ ਹੈ। ਦਰਅਸਲ ਫਿਲਮ ‘ਬੈਂਕ ਚੋਰ’ ਦੇ ਪ੍ਰਦਰਸ਼ਨ ਤੋਂ ਬਾਅਦ ਰਿਤੇਸ਼ ਜਨਤਕ ਸਮਾਰੋਹਾਂ ਤੋਂ ਗਾਇਬ ਹੈ। ਕਿਸੇ ਇਵੈਂਟ ਵਿੱਚ ਵੀ ਨਹੀਂ ਜਾ ਰਿਹਾ। ਸੂਤਰਾਂ ਅਨੁਸਾਰ ਉਹ ਛਤਰਪਤੀ ਸ਼ਿਵਾਜੀ ਮਹਾਰਾਜ ‘ਤੇ ਫਿਲਮ ਬਣਾਉਣ ਵਿੱਚ ਰੁੱਝਾ ਹੈ। ਇਸ ਫਿਲਮ ਨੂੰ ਲੈ ਕੇ ਉਹ ਇੰਨਾ ਗੰਭੀਰ ਹੈ ਕਿ ਉਸ ਨੇ ਸਮਾਜਕ ਵਿਹਾਰ ਨਿਭਾਉਣਾ ਘੱਟ ਕਰ ਦਿੱਤਾ ਹੈ। ਉਸ ਦਾ ਕਹਿਣਾ ਹੈ ਕਿ ਜੇ ਤੁਹਾਡੇ ਕੋਲ ਕੰਮ ਹੈ ਅਤੇ ਤੁਹਾਡਾ ਕੰਮ ਪਸੰਦ ਆਵੇਗਾ ਤਾਂ ਲੋਕ ਤੁਹਾਡੇ ਨਾਲ ਵਿਹਾਰ ਬਣਾਈ ਰੱਖਣਗੇ।
ਹੁਣੇ ਜਿਹੇ ਰਿਤੇਸ਼ ਦੇ ਬਾਰੇ ਇੱਕ ਦਿਸਚਸਪ ਖੁਲਾਸਾ ਇਹ ਵੀ ਹੋਇਆ ਹੈ ਕਿ ਬਚਪਨ ਵਿੱਚ ਉਹ ਇਸ ਗੱਲ ਨੂੰ ਲੁਕਾਉਂਦਾ ਸੀ ਕਿ ਉਹ ਇੱਕ ਮਸ਼ਹੂਰ ਵਿਅਕਤੀ ਦਾ ਬੇਟਾ ਹੈ। ਰਿਤੇਸ਼ ਅਨੁਸਾਰ, ‘ਜਦੋਂ ਮੈਂ ਸਕੂਲ ‘ਚ ਸੀ ਤਾਂ ਲੋਕ ਮੈਨੂੰ ਅਕਸਰ ਪੁੱਛਦੇ ਸਨ ਕਿ ਤੁਹਾਡੇ ਪਿਤਾ ਕੀ ਕਰਦੇ ਹਨ? ਭਾਵੇਂ ਮੇਰੇ ਪਿਤਾ ਮਨਿਸਟਰ ਸਨ, ਪਰ ਮੈਂ ਕਹਿੰਦਾ ਸੀ ਕਿ ਉਹ ਕਿਸਾਨ ਹਨ। ਮੈਨੂੰ ਅਜੀਬ ਲੱਗਦਾ ਸੀ ਇਹ ਕਹਿਣ ਵਿੱਚ ਕਿ ਮੇਰੇ ਪਿਤਾ ਇੱਕ ਮੰਤਰੀ ਹਨ ਤਾਂ ਮੈਂ ਜਵਾਬ ਵਿੱਚ ਇਹੀ ਕਹਿੰਦਾ ਸੀ ਕਿ ਉਹ ਇੱਕ ਕਿਸਾਨ ਹਨ ਅਤੇ ਅਸੀਂ ਸਾਰੇ ਖੇਤੀਬਾੜੀ ਕਰਦੇ ਹਾਂ।’